ਯੋਗੀ ਨੂੰ ਬਲਾਤਕਾਰੀ ਅਤੇ ਭਾਗਵਤ ਨੂੰ ਅੱਤਵਾਦੀ ਕਹਿਣ ਵਾਲੀ ਹਾਰਡ ਕੌਰ ਖਿਲਾਫ 'ਦੇਸ਼ ਧ੍ਰੋਹ' ਦਾ ਪਰਚਾ ਦਰਜ
ਨਵੀਂ ਦਿੱਲੀ: ਬਰਤਾਨੀਆ ਦੀ ਨਾਗਰਿਕ ਪੰਜਾਬ ਨਾਲ ਸਬੰਧਿਤ ਰੈਪਰ ਹਾਰਡ ਕੌਰ 'ਤੇ ਭਾਰਤ ਦੇ ਸੂਬੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਤ ਅਤੇ ਆਰ.ਐੱਸ.ਐੱਸ ਮੁਖੀ ਮਹਿਨ ਭਾਗਵਤ ਖਿਲਾਫ ਸੋਸ਼ਲ ਮੀਡੀਆ 'ਤੇ ਲਿਖਣ, ਬੋਲਣ ਕਾਰਨ ਦੇਸ਼ ਧਰੋਹ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਭਾਰਤੀ ਮੀਡੀਆ ਵਿੱਚ ਛਪੀਆਂ ਖਬਰਾਂ ਮੁਤਾਬਿਕ ਵਾਰਾਨਸੀ ਵਿੱਚ ਹਿੰਦੁਤਵੀ ਆਰ.ਐੱਸ.ਐੱਸ ਨਾਲ ਸਬੰਧਿਤ ਇੱਕ ਵਕੀਲ ਸ਼ਸ਼ਾਂਕ ਸ਼ੇਖਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਹਾਰਡ ਕੌਰ (ਤਰਨ ਕੌਰ ਢਿੱਲੋਂ) ਖਿਲਾਫ ਭਾਰਤੀ ਸਜ਼ਾਵਲੀ (ਆਈਪੀਸੀ) ਦੀ ਧਾਰਾ 124ਏ (ਦੇਸ਼ ਧ੍ਰੋਹ), 153 (ਧਰਮ ਦੇ ਅਧਾਰ 'ਤੇ ਵੱਖਰੇ ਸਮੂਹਾਂ ਵਿੱਚ ਨਫਰਤ ਵਧਾਉਣੀ, 500 (ਮਾਣਹਾਨੀ) ਅਤੇ 505 (ਭੜਕਾਹਟ ਦੀ ਕੋਸ਼ਿਸ਼) ਅਤੇ ਆਈਟੀ ਕਾਨੂੰਨ ਦੀ ਧਾਰਾ 66 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਹਾਰਡ ਕੌਰ ਨੇ ਆਪਣੇ ਫੇਸਬੁੱਕ, ਇੰਸਟਾਗ੍ਰਾਮ ਖਾਤਿਆਂ 'ਤੇ ਯੋਗੀ ਅਦਿੱਤਿਆਨਾਥ ਨੂੰ ਬਲਾਤਕਾਰੀ ਲਿਖਿਆ ਸੀ ਤੇ ਆਰਐੱਸਐੱਸ ਨੂੰ ਮਹਾਰਾਸ਼ਟਰ ਪੁਲਿਸ ਦੇ ਅਫਸਰ ਹੇਮੰਤ ਕਰਕਰੇ ਦਾ ਕਾਤਲ ਦੱਸਿਆ ਸੀ।
ਇਸ ਤੋਂ ਇਲਾਵਾ ਹਾਰਡ ਕੌਰ ਨੇ ਇੱਕ ਪੋਸਟ ਵਿੱਚ ਲਿਖਿਆ ਸੀ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਅੱਤਵਾਦੀ ਹੈ।
ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਅਦਾਲਤਾਂ ਦੇ ਪਹਿਲੇ ਫੈਂਸਲਿਆਂ ਮੁਤਾਬਿਕ ਇਸ ਮਾਮਲੇ ਵਿੱਚ ਦੇਸ਼ ਧ੍ਰੋਹ ਅਤੇ ਮਾਣਹਾਨੀ ਦੀਆਂ ਧਾਰਾਵਾਂ ਲਾਉਣੀਆਂ ਬਚਕਾਨਾ ਹਰਕਤ ਹੈ ਪਰ ਭਾਰਤ ਵਿੱਚ ਸਰਕਾਰ ਖਿਲਾਫ ਬੋਲਣ ਵਾਲੀਆਂ ਅਵਾਜ਼ਾਂ ਨੂੰ ਦਬਾਉਣ ਲਈ ਦੇਸ਼ ਧ੍ਰੋਹ ਦੇ ਕਾਨੂੰਨ ਨੂੰ ਵਰਤਣਾ ਆਮ ਹੋ ਚੁੱਕਿਆ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)