ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਆਰਐੱਸਐੱਸ ਆਗੂ ਦਾ ਕਤਲ

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਆਰਐੱਸਐੱਸ ਆਗੂ ਦਾ ਕਤਲ
ਚੰਦਰਕਾਂਤ ਸ਼ਰਮਾ

ਜੰਮੂ: ਜੰਮੂ–ਕਸ਼ਮੀਰ ਦੇ ਕਿਸ਼ਤਵਾੜ ’ਚ ਅੱਜ ਹੋਏ ਇਕ ਹਮਲੇ ਦੌਰਾਨ ਚੰਦਰਕਾਂਤ ਸ਼ਰਮਾ ਨਾਂਅ ਦੇ ਆਰਐੱਸਐੱਸ ਆਗੂ ਦੀ ਮੌਤ ਹੋ ਗਈ ਹੈ। ਅੱਜ ਲਗਭਗ 12 ਵਜੇ ਹੋਏ ਇਸ ਹਮਲੇ ਵਿਚ ਆਰਐੱਸਐੱਸ ਆਗੂ ਦੇ ਸੁਰੱਖਿਆ ਮੁਲਾਜ਼ਮ ਦੀ ਵੀ ਮੌਤ ਹੋ ਗਈ।

ਮੈਡੀਕਲ ਅਸਿਸਟੈਂਟ ਬਤੌਰ ਕੰਮ ਕਰਦੇ ਸ਼ਰਮਾ ਇਸ ਹਮਲੇ ਵਿੱਚ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਜਦ ਕਿ ਉਸ ਦੇ ਕਾਂਸਟੇਬਲ ਗਾਰਡ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।

ਆਰਐੱਸਐੱਸ ਆਗੂ ਦੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਸਮੁੱਚੇ ਇਲਾਕੇ ਵਿੱਚ ਹਾਲਾਤ ਤਣਾਅਪੂਰਨ ਹੋ ਗਏ ਹਨ ਜਿਸ ਦੇ ਚਲਦਿਆਂ ਕਿਸ਼ਤਵਾੜ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ ਤੇ ਫ਼ੌਜ ਸੱਦ ਲਈ ਗਈ ਹੈ।

ਦੱਸਣਯੋਗ ਹੈ ਕਿ ਕਿਸ਼ਤਵਾੜ ਜੰਮੂ–ਪੁੰਛ ਸੰਸਦੀ ਹਲਕੇ ਵਿੱਚ ਪੈਂਦਾ ਹੈ ਜਿੱਥੇ ਆਉਂਦੀ 11 ਅਪ੍ਰੈਲ ਨੂੰ ਲੋਕ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ