ਹਿੰਦੂ ਰਾਸ਼ਟਰਵਾਦ ਅਤੇ ਹਿੰਦੁਸਤਾਨ ਦਾ ਸੰਕਲਪ

ਹਿੰਦੂ ਰਾਸ਼ਟਰਵਾਦ ਅਤੇ ਹਿੰਦੁਸਤਾਨ ਦਾ ਸੰਕਲਪ

ਅਸੀਂ ਹਿੰਦੀ ਹਾਂ, ਸਾਡਾ ਵਤਨ ਹੈ ਹਿੰਦੁਸਤਾਨ, ਜਿਸਦਾ ਨਾਅਰਾ ਹੈ,ਜੈ ਹਿੰਦ, ਭਾਵੇਂ ਇਨ੍ਹਾਂ ਬੋਲਿਆ ਨੂੰ ਬਹੁਤ ਪ੍ਰਚਾਰਿਆ ਗਿਆ ਪ੍ਰਚੱਲਤ ਕੀਤਾ ਗਿਆ, ਸਕੂਲ ਤੋਂ ਹੀ ਸਿਖਾਇਆ ਗਿਆ।

ਭਾਰਤੀ ਫੌਜ ਨੂੰ ਵੀ ਇਹ ਨਾਅਰਾ ਸਿਖਾਇਆ ਗਿਆ,ਲਾਲ ਕਿਲ੍ਹੇ ਤੋਂ ਵੀ ਇਹ ਨਾਅਰਾ ਗੂੰਜਦਾ ਰਹਿਆ। ਪ੍ਰੰਤੂ ਸੱਚਾਈ ਇਹ ਹੈ ਕਿ ਭਾਰਤ ਨਾ ਕਦੀ ਹਿੰਦੂ ਦੇਸ਼ ਸੀ, ਨਾਂ ਹਿੰਦੁਸਤਾਨ ਕੋਈ ਦੇਸ਼ ਹੈ। ਇਤਿਹਾਸਕ ਤੌਰ ਤੇ ਹਿੰਦੂ ਸ਼ਬਦ 8ਵੀ ਸਦੀ ਤੋਂ ਹੋਂਦ ਵਿੱਚ ਆਇਆ।ਇਸ ਤੋਂ ਪਹਿਲਾਂ ਇਸਦੀ ਕੋਈ ਹੋਂਦ ਨਹੀਂ ਹੈ। ਮੁਸਲਮਾਨ ਹਮਲਾਵਰਾਂ ਨੇ ਹੀ ਆ ਕਿ ਇਹ ਨਾਂ ਦਿੱਤਾ ,ਕਿਉਂਕਿ ਉਨ੍ਹਾਂ ਕੋਲ ਸ ਸ਼ਬਦ ਨਹੀਂ ਸੀ। ਜਿਸਦੀ ਥਾਂ ਹ ਸ਼ਬਦ ਸੀ।ਇਸ ਤਰ੍ਹਾਂ ਸ ਦੀ ਥਾਂ ਹ ਦੀ ਵਰਤੋਂ ਨੂੰ ਮੈਂ 70 ਵਿਆਂ ਤੱਕ ਖਾਸ ਕਰਕੇ ਪਾਕਿਸਤਾਨੋਂ ਆਏ ਲੋਕਾਂ ਦੀ ਬੋਲੀ ਵਿੱਚ ਸੁਣਦਾ ਰਿਹਾ ਹਾਂ।ਜੋਂ ਸੇਬੇ ਨੂੰ ਹੇਬਾ ਅਤੇ ਸੈਕਲ ਨੂੰ ਹੈਕਲ,ਸੁੱਬੀ (ਰੱਸੀ) ਹੁੱਬੀ, ਸਪੀਕਰ ਨੂੰ ਹੀਪਰ ਵਗੈਰਾ ਆਖਿਆ ਕਰਦੇ ਸਨ। ਸ਼ਬਦਾਂ ਦਾ ਇਹ ਮਿਟ ਰਿਹਾ ਪ੍ਰਭਾਵ ਸੀ।ਇਹ ਬਹੁਤ ਸਹੀ ਹੈ ਕਿ ਸਿੰਧੂ ਸ਼ਬਦ ਹਿੰਦੂ ਬਣਿਆ। ਜਿਸਨੂੰ ਨੂੰ ਬਾਬਾ ਫਰੀਦ ਦੇ ਕਾਲ 11ਵੀ ਸਦੀ ਵਿੱਚ ਵਰਤਿਆ ਜਾਂਦਾ ਵੇਖਦੇ ਹਾਂ। ਪ੍ਰੰਤੂ 13ਵੀ ਸਦੀ ਵਿੱਚ ਇਹ ਸ਼ਬਦ ਆਮ ਸੀ ਜਦੋਂ ਦੇਵੀ - ਦੇਵਤਿਆਂ ਦੀ ਪੂਜਾ ਕਰਨ ਵਾਲੇ ਅਤੇ ਜਾਤੀਆਂ ਵਿੱਚ ਵੰਡੇ ਉੱਚੇ ਨੀਵੇਂ ਲੋਕਾਂ ਦੀ ਪਛਾਣ ਹਿੰਦੂ ਬਣੀ।ਇਸ ਸਮੇਂ ਹਿੰਦੂ ਸ਼ਬਦ ਦਾ ਅਰਥ ਫਾਰਸੀ ਵਿੱਚ ਕੀਤਾ ਗਿਆ: ਕਿਰਦਾਰ ਦਾ ਮਾੜਾ ਤੇ ਚੋਰ ਆਦਿ।ਇਸ ਤੋਂ ਸਾਫ ਹੁੰਦਾ ਹੈ ਕਿ ਅਛੂਤ -ਸਛੂਤ ਨੀਵੀਆਂ ਜਾਤੀਆਂ ਤੋਂ ਅਲਹਿਦਾ ਇਹ ਪਛਾਣ ਬ੍ਰਾਹਮਣ, ਕਸ਼ੱਤਰੀ ਤੇ ਵੈਸ਼ ਬਾਣੀਆਂ ਵਰਗ ਨੂੰ ਦਿੱਤੀ ਗਈ। ਜਿਸ ਬਹੁਤ-ਗਿਣਤੀ ਵਰਗ ਦਾ ਕਿਰਦਾਰ ਹਜ਼ਾਰਾਂ ਸਾਲਾਂ ਤੋਂ ਹੀ ਚੰਗਾ ਨਹੀਂ ਰਿਹਾ।ਜੋ ਧਾਰਮਿਕ, ਸਮਾਜਿਕ ਅਤੇ ਆਰਥਿਕ ਤੌਰ ਤੇ ਵੀ ਪਰਮਾਣ ਹੁੰਦਾ ਹੈ। ਝੂਠ,ਛਲ,ਕਪਟ, ਧੋਖਾ,ਠੱਗੀ, ਬੇਈਮਾਨੀ,ਬਦੀ, ਵਧੀਕੀ ਇਸ ਵਰਗ ਦੇ ਵਿਸ਼ੇਸ਼ ਸਥਾਈ ਔਗੁਣ ਹਨ।ਜੋਂ ਅੱਜ ਵਧੇਰੇ ਪ੍ਰਫੁੱਲਤ ਹਨ।ਨੇਕੀ ਵਾਲਾ ਕਿਰਦਾਰ ਬਹੁਤ ਮਾਮੂਲੀ ਨਜ਼ਰ ਆਉਂਦਾ ਹੈ ਸਾਰੇ ਇਤਿਹਾਸ ਵਿੱਚ।ਇਸੇ ਕਿਰਦਾਰ ਨੇਂ ਭਾਰਤ ਨੂੰ ਉਸ ਤਰ੍ਹਾਂ ਦਾ ਬਣਾ ਦਿੱਤਾ ਹੈ, ਜੋਂ ਅੱਜ ਕਣ ਕਣ ਤੋਂ ਦਿਸਦਾ ਹੈ। ਜਿੱਥੇ ਇਮਾਨ ਖੰਬ ਲਾ ਕੇ ਉਡ ਗਿਆ ਹੈਂ।

ਕਿਉਂਕਿ ਮੂਰਤੀ ਪੂਜਾ, ਦੇਵ ਪੂਜਾ,ਜਾਤ, ਊਚ ਨੀਚ,ਕਰਮ ਕਾਂਡ ਬੋਧੀ ਵਰਗ ਨੂੰ ਛੱਡ ਕੇ ਅਛੂਤਾਂ ਨੂੰ ਛੱਡ ਕੇ ਬਾਕੀ ਬਹੁਗਿਣਤੀ ਸਮਾਜ ਦਾ ਨਿਤਾ-ਪ੍ਰਤੀ ਅਮਲ ਸੀ,ਇਸ ਕਰਕੇ ਇਨ੍ਹਾਂ ਨੂੰ ਹਿੰਦੂ ਅਤੇ ਇਸ ਦੇਸ਼ ਨੂੰ ਹਿੰਦੁਸਤਾਨ ਦਾ ਨਾਂ ਮਿਲਿਆ। ਦੇਸ਼ ਦੀ ਅਜ਼ਾਦੀ ਦੀ ਲੜਾਈ ਦੌਰਾਨ ਜੈ ਹਿੰਦ ਸ਼ਬਦ ਨੂੰ ਖਾਸ ਕਰਕੇ 1922 ਤੋਂ ਬਾਅਦ ਬ੍ਰਾਹਮਣ, ਖੱਤਰੀਆਂ ਅਤੇ ਵੈਸ਼ਾਂ ਦੁਆਰਾ ਹਿੰਦੂ ਮਹਾਂ ਸਭਾ ਬਣਾਉਣ ਉਪਰੰਤ ਆਮ ਬੋਲਚਾਲ ਵਿੱਚ ਲਿਆਂਦਾ ਗਿਆ। ਹਿੰਦੂ ਮਹਾਂ ਸਭਾ ਬੁਨਿਆਦੀ ਤੌਰ ਤੇ ਉੱਚੇ ਨੀਵੇਂ ਹਿੰਦੂਆਂ ਨੂੰ ਮੁਸਲਮਾਨ ਤੇ ਸਿੱਖ ਅਬਾਦੀ ਤੋਂ ਵੱਖਰਾ ਕਰਨ ਅਤੇ ਸੰਗਠਿਤ ਕਰਨ ਦਾ ਫਾਰਮੂਲਾ ਸੀ। ਜਿਸ ਅਧਾਰ ਤੇ ਬ੍ਰਾਹਮਣਾਂ ਵੈਸ਼ਾਂ ਦੇ ਸੰਗਠਨ ਕਾਂਗਰਸ ਨੇ 1929 ਵਿੱਚ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਦਾ ਐਲਾਨ ਕੀਤਾ। 1922 ਵਿੱਚ ਕੇਵਲ ਹਿੰਦੂਆਂ ਨੂੰ ਗਠਨ ਕੀਤਾ। ਪ੍ਰੰਤੂ 1929 ਵਿੱਚ ਕਾਂਗਰਸ ਨਾਂ ਦੇ ਬ੍ਰਾਹਮਣੀ ਹਿੰਦੂ ਸੰਗਠਨ ਵਿੱਚ ਮੁਸਲਮਾਨਾਂ, ਸਿੱਖਾਂ ਤੇ ਅਛੂਤਾਂ,ਸਛੂਤਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਸ਼ਾਇਦ 40 ਵਰ੍ਹਿਆਂ ਦੇ ਇਰਦ ਗਿਰਦ ਜੈ ਹਿੰਦ ਆਮ ਬੋਲਿਆ ਜਾਣ ਲੱਗਾ।

ਕਿਉਂਕਿ ਇਹ ਸ਼ਬਦ ਮੁਸਲਮਾਨਾਂ ਦੁਆਰਾ, ਭਾਰਤ ਦੀਆਂ ਦੇਵ ਪੂਜ, ਮੂਰਤੀ ਪੂਜ ਅਬਾਦੀਆਂ ਨੂੰ ਦਿੱਤਾ ਗਿਆ।ਇਸ ਕਰਕੇ, ਬ੍ਰਾਹਮਣ, ਕਸ਼ੱਤਰੀ, ਵੈਸ਼ ਮੂਲ ਹਿੰਦੂ ਤਾਂ ਨਹੀਂ ਹਨ।ਨਾ ਦਲਿਤ ਪਛੜੇ ਤੇ ਆਦਿ ਵਾਸੀ ਹਿੰਦੂ ਹਨ। ਬੁੱਧ ਧਰਮ ਦਾ ਮੁਕੰਮਲ ਸਫਾਇਆ 12 ਵੀ ਸਦੀ ਵਿੱਚ ਹੁੰਦਾ ਹੈ।ਜਿਸ ਤਬਾਹੀ ਵਿੱਚ ਬ੍ਰਾਹਮਣ ਧਰਮ ਅਤੇ ਬੁੱਤ ਪੂਜਾ ਦੇ ਵਿਰੋਧੀ(ਬੁੱਤ ਤੋਂੜਕ) ਮੁਸਲਮਾਨਾਂ ਹਮਲਾਵਰਾਂ ਦਾ ਗੱਠਜੋੜ ਸ਼ਾਮਲ ਹੋਇਆ। ਕਿਉਂਕਿ ਬ੍ਰਾਹਮਣੀ ਵਰਗ ਬੁੱਧ ਧਰਮ ਨੂੰ ਤਬਾਹ ਕਰਨ ਲਈ ਲੜ ਰਿਹਾ ਸੀ। ਪਿੱਛਲੇ 1000-1200 ਸਾਲ ਤੋਂ ਇਸ ਕੰਮ ਲਈ ਉਸਨੇ ਬੁੱਤ ਤੋੜਕਾਂ ਦਾ ਇਸਤੇਮਾਲ ਕੀਤਾ।ਭਾਵ ਬੁੱਧ ਧਰਮ ਦੀਆਂ ਮੂਰਤੀਮਾਨ ਯਾਦਾਂ ਦੀ ਤੋੜ ਭੰਨ ਕਰਵਾਈ। ਬੁੱਧ ਮੂਰਤੀਆਂ ਦੀ ਬਹੁਤਾਤ ਕਾਰਨ, ਬੁੱਤ ਤੋੜਕ ਮੁਸਲਮਾਨਾਂ ਨੇ ਬੋਧੀਆਂ ਨੂੰ ਵੀ ਬਤੌਰ ਹਿੰਦੂ ਪਛਾਣਿਆ। ਕੋਈ ਅੰਤਰ ਨਾ ਸਮਝਿਆ।ਇਸ ਤਰ੍ਹਾਂ ਸਾਰੇ ਦੇਸੀ ਬਦੇਸ਼ੀ ਭਾਰਤੀ, ਹਿੰਦੂ ਜਮਾਤ ਬਣਕੇ ਸਾਹਮਣੇ ਆਏ। ਮੰਦਰਾਂ ਦੇ ਨਾਲ ਬੁੱਧ ਮੱਠਾਂ ਭਾਵ ਬੁੱਧ ਮੂਰਤੀਆਂ ਦੀ ਤਬਾਹੀ ਕੇਵਲ ਬੁੱਤਾਂ ਨੂੰ ਸਾਹਮਣੇ ਰੱਖ ਕੇ ਕੀਤੀ ਗਈ। ਹਾਲਾਂ ਕਿ ਬੁੱਧ ਮੱਠਾਂ ਵਿੱਚ ਕੋਈ ਧੰਨ ਦੌਲਤ ਨਹੀਂ ਸੀ। ਬੁੱਧ ਮੂਰਤੀਆਂ ਸਨ ਜਾਂ ਵਿਦਵਾਨ ਬੋਧੀ ਲੋਕ ਜਿਨ੍ਹਾਂ ਨੂੰ ਨਿਸ਼ਾਨਾ ਬਣਾ ਕਿ ਇਨ੍ਹਾਂ ਵਿਰੁੱਧ ਬ੍ਰਾਹਮਣ ਵਰਗ ਨੇ ਹਮਲਾਵਰਾਂ ਦਾ ਇਸਤੇਮਾਲ ਕੀਤਾ। 12ਵੀ,13ਵੀ ਸਦੀ ਵਿੱਚ ਮੁਸਲਮਾਨ ਹਾਕਮ, ਭਾਰਤੀ ਨੂੰ ਹਿੰਦੂ ਦੇ ਤੌਰ ਤੇ ਪਛਾਣਦੇ ਸਨ। ਪਿੰਡਾਂ ਤੱਕ ਇਨ੍ਹਾਂ ਨੂੰ ਹਿੰਦੂ ਕਿਹਾ ਜਾਣ ਲੱਗਾ ਸੀ। ਅਤੇ ਇਸ ਹਿੰਦੂ ਦਾ ਅਰਥ ਜੋਂ ਕੀਤਾ ਗਿਆ ਉਸ ਤੋਂ ਬ੍ਰਾਹਮਣਾਂ, ਖੱਤਰੀਆਂ ਤੇ ਵੈਸ਼ਾਂ ਨੂੰ ਚਿੜ੍ਹ ਸੀ।ਇਸ ਕਰਕੇ 19ਵੀ ਸਦੀ ਵਿੱਚ ਬ੍ਰਾਹਮਣਾਂ ਨੇ ਹਿੰਦੂ ਦੀ ਵਿਆਖਿਆ ਕੀਤੀ ਤੇ ਕਿਹਾ ਕਿ ਇਹ ਉਨ੍ਹਾਂ ਨੂੰ ਮੁਸਲਮਾਨਾਂ -ਮੁਗਲਾਂ ਦੁਆਰਾ ਕੱਢੀ ਗਾਲ ਹੈ। ਪ੍ਰੰਤੂ 1922 ਵਿੱਚ ਬ੍ਰਾਹਮਣਾਂ ਨੇ ਪੈਂਤਰਾ ਬਦਲਿਆ ਅਤੇ ਹਿੰਦੂ ਮਹਾਂ ਸਭਾ ਦਾ ਗਠਨ ਕਰ ਲਿਆ ਤਾਂ ਕਿ ਹਿੰਦੂ ਮੰਨੇ ਗਏ ਲੋਕਾਂ ਨੂੰ ਸੰਗਠਿਤ ਕੀਤਾ ਜਾ ਸਕੇ ਅਤੇ ਮੁਸਲਮਾਨਾਂ ਨੂੰ ਦਰ ਕਿਨਾਰ ਕੀਤਾ ਜਾ ਸਕੇ।ਇਸ ਸੋਚ ਵਿੱਚ ਜ਼ਾਤੀ ਭਾਵਨਾ ਨੂੰ ਪਾਸੇ ਰੱਖਿਆ ਗਿਆ ਤੇ ਸਿੱਖਾਂ ਅਛੂਤਾਂ ਸਛੂਤਾਂ ਸਭ ਨੂੰ ਇੱਕ ਛਤਰੀ ਤੇ ਕੱਠੇ ਕਰ ਲਿਆ ਗਿਆ। ਬ੍ਰਾਹਮਣ ਦੀ ਇਹ ਦੂਰ-ਦਰਸ਼ਤਾ, ਆਰੀਆ ਸਮਾਜੀ ਲਹਿਰ ਅਤੇ ਕਾਂਗਰਸ ਤੋਂ ਬਾਅਦ ਤੀਜੇ ਪੜਾ ਵਿੱਚ ਦਾਖਲ ਹੋਈ ਜਦੋਂ ਬ੍ਰਾਹਮਣਾਂ ਨੇ ਬ੍ਰਾਹਮਣਾਂ ਤੋਂ ਇਲਾਵਾ (ਜੋਂ ਆਰੀਆ ਸਮਾਜ ਲਹਿਰ,ਬ੍ਰਹਮੋ ਸਮਾਜ ਅਤੇ ਕਾਂਗਰਸ ਰਾਹੀਂ ਸੰਗਠਿਤ ਹੋਏ ਸਨ) ਅਛੂਤਾਂ -ਸਛੂਤਾ ਅਤੇ ਸਿੱਖਾਂ ਨੂੰ ਵੀ ਇੱਕ ਥਾਂ ਖੜ੍ਹੇ ਕਰ ਲਿਆ।ਜਿਸਦਾ ਮਕਸਦ ਸੀ ਇੱਕ ਤਰਫੀ ਅਜ਼ਾਦੀ ਹਾਸਲ ਕਰਨਾ ਅਤੇ ਕਿਸੇ ਦੂਜੀ ਟੱਕਰ ਦੀ ਧਿਰ (ਮੁਸਲਮ ਧਿਰ) ਨੂੰ ਦਰ ਕਿਨਾਰ ਕਰਨਾ।

ਇਉਂ ਬ੍ਰਾਹਮਣ ਵਰਗ ਨੇ ਕਾਂਗਰਸ ਅਤੇ ਹਿੰਦੂ ਮਹਾਂ ਸਭਾ ਰਾਹੀਂ ਭਾਰਤ ਦੀ ਥਾਂ ਹਿੰਦੁਸਤਾਨ ਦਾ ਸੰਕਲਪ ਅਪਨਾ ਲਿਆ। ਮੁਸਲਮਾਨ ਹਮਲਾਵਰਾਂ ਤੇ ਹਾਕਮਾਂ ਨੇ ਹੀ ਬ੍ਰਾਹਮਣ ਨੂੰ ਇਹ ਸਿੱਖ ਮੱਤ ਸੁਝਾਈ ਕਿ ਹਜ਼ਾਰਾਂ ਜਾਤੀਆਂ ਵਰਗਾਂ ਵਿੱਚ ਟੁੱਟੇ ਸਮਾਜ ਨੂੰ ਉਹ ਬਤੌਰ ਹਿੰਦੂ ਸੰਗਠਨ ਕਰ ਸਕਦੇ ਹਨ। ਕਿਉਂਕਿ ਉਦੋਂ ਤੱਕ ਭਾਰਤੀਆਂ ਦੀ ਪਛਾਣ ਹਿੰਦੂ ਵਜੋਂ ਬਣ ਚੁੱਕੀ ਸੀ। ਇਹ ਨਾਂ ਹੀ ਇਨ੍ਹਾਂ ਨੂੰ ਨਵੇਂ ਨਾਅਰੇ ਹੇਠ ਜੋੜ ਕੇ ਰੱਖ ਸਕਦਾ ਸੀ।ਨਾਅਰਾ ਸੀ ਸੰਪੂਰਨ ਅਜ਼ਾਦੀ।ਜੇ ਸਹੀ ਅਰਥ ਕਰੀਏ ਅਤੇ ਇਤਿਹਾਸਕ ਅਮਲ ਨੂੰ ਵਿਚਾਰੀਏ ਜੋਂ 19ਵੀ ,20ਵੀ ਸਦੀ ਵਿੱਚ ਵਰਤਿਆ। ਜਿਸ ਵਿੱਚ ਬ੍ਰਾਹਮਣ ਵਰਗ ਨੇ ਬੰਗਾਲ ਤੋਂ ਬੰਬਈ ਪੂਨੇ ਅਤੇ ਗੁਜਰਾਤ ਤੱਕ ਵਿਸ਼ੇਸ਼ ਭੂਮਿਕਾ ਨਿਭਾਈ,ਉਸ ਤੋਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਬ੍ਰਾਹਮਣ ਵਰਗ ਆਪਣੀ ਸਰਦਾਰੀ ਮੂਹਰੇ ਸਭ ਤੋਂ ਵੱਡਾ ਅੜਿੱਕਾ ਮੁਸਲਮ ਵਰਗ ਨੂੰ ਮੰਨਦਾ ਸੀ। ਉਸਦੀ ਸੰਪੂਰਨ ਅਜ਼ਾਦੀ ਜੋਂ ਲਹੌਰ ਰਾਵੀ ਦਰਿਆ ਦੇ ਕਿਨਾਰੇ ਤੇ ਪੰਡਿਤ ਨਹਿਰੂ ਦੁਆਰਾ ਐਲਾਨੀ ਗਈ, ਵਿੱਚ ਪਹਿਲਾਂ ਕਦਮ ਸੀ ਦਲਿਤਾਂ ਪਛੜਿਆਂ, ਮੁਸਲਮਾਨਾਂ ਸਿੱਖਾਂ ਐਗਲੋ ਭਾਰਤੀ ਨੂੰ ਸਵਰਨ ਹਿੰਦੂਆਂ ਦੇ ਬਰਾਬਰ ਅਧਿਕਾਰ ਦੇਣ ਦੀ ਜਿੱਦ ਕਰਨ ਵਾਲੇ ਅੰਗਰੇਜ਼ ਸ਼ਾਸਕ ਤੋਂ ਛੁਟਕਾਰਾ ਪਾਉਣਾ। ਦੂਜਾ ਕਦਮ ਸੀ ਮੁਸਲਮਾਨਾਂ ਤੋਂ ਮੁਕਤੀ ਅਤੇ ਤੀਜਾ ਕਦਮ ਸੀ ਬਹੁਗਿਣਤੀ ਅਛੂਤ ਸਛੂਤ ਹਿੰਦੂਆਂ ਨੂੰ ਗੁਲਾਮ ਬਣਾਈ ਰੱਖਣਾ। ਚੌਥਾ ਉਦੇਸ਼ ਸੀ ਭਾਰਤ ਨੂੰ ਹਿੰਦੂ ਭਾਰਤ ਭਾਵ ਹਿੰਦੁਸਤਾਨ ਬਣਾ ਲੈਣਾ।ਇਸ ਲਈ ਹਿੰਦੂ,ਹਿੰਦੀ, ਹਿੰਦੁਸਤਾਨ, ਤੇ ਜੈ ਹਿੰਦ ਸ਼ਬਦਾਂ ਨੂੰ ਮੂਹਰੇ ਰੱਖਿਆ ਗਿਆ। ਨਤੀਜਾ ਕੀ ਨਿਕਲਿਆ ਸੀ? ਕਿ ਅੰਗਰੇਜ਼ ਭਾਰਤ ਛੱਡ ਗਏ। ਮੁਸਲਮਾਨਾਂ ਨੂੰ ਪਾਕਿਸਤਾਨ ਦੇ ਦਿੱਤਾ ਗਿਆ ਅਤੇ ਅਛੂਤ ਸਛੂਤ ਭਾਵ ਦਲਿਤ ਪਛੜਿਆ ਅਤੇ ਆਦਿਵਾਸੀਆਂ ਨੂੰ ਗੁਲਾਮ ਬਣਾ ਲਿਆ ਗਿਆ। ਭਾਵੇਂ ਐਕਟ 1935 ਅਤੇ ਸੰਵਿਧਾਨ 1950 ਦਲਿਤਾਂ ਪਛੜਿਆ ਨੂੰ ਬਰਾਬਰੀ ਅਤੇ ਅਜ਼ਾਦੀ ਦਿੰਦੇ ਹਨ।

ਜਿਸ ਕੰਮ ਵਿੱਚ ਹਿੰਦੂ ਕਾਮਯਾਬ ਨਾਂ ਹੋਏ,ਉਹ ਸੀ ਭਾਰਤ ਨੂੰ ਹਿੰਦੁਸਤਾਨ ਨਹੀਂ ਬਣਾ ਸਕੇ ਦੇਸ਼ ਦਾ ਨਾਂ ਰੱਖਣ ਤੇ ਪੂਰੀ ਬਹਿਸ ਚੱਲੀ।ਖਾਸ ਕਰਕੇ ਪਟੇਲ ਤੇ ਨਹਿਰੂ ਨੇ ਹਿੰਦੂ ਭਾਰਤ ਵੱਲ ਵੱਡਾ ਝੁਕਾ ਪੇਸ਼ ਕੀਤਾ। ਪ੍ਰੰਤੂ ਅੰਬੇਡਕਰ ਨਹੀਂ ਮੰਨੇ। ਉਨ੍ਹਾਂ ਨੇ ਸੰਵਿਧਾਨ ਵਿੱਚ ਲਿਖ ਦਿੱਤਾ। India that is Bharat ਇੰਡੀਆ ਜਿਸਦਾ ਅਰਥ ਭਾਰਤ। ਤੇ ਇਉਂ ਦੇਸ਼ ਦਾ ਢਾਂਚਾ ਭਾਰਤ ਦੇਸ਼ ਵਜੋਂ ਭਾਰਤ ਗਣਰਾਜ ਸਥਾਪਤ ਹੋ ਗਿਆ ਅੰਬੇਡਕਰ ਨੇ ਇਹ ਕਿਉਂ ਕੀਤਾ? ਕਿਉਂਕਿ ਉਹ ਜਾਣਦੇ ਸਨ ਕਿ ਬ੍ਰਾਹਮਣ ਤੇ ਸਵਰਨ ਹਿੰਦੂ ਇੰਡੀਆ ਦਾ ਅਰਥ ਹਿੰਦੁਸਤਾਨ ਹੀ ਕਰਨਗੇ।ਜੋਂ ਜੈ ਹਿੰਦ ਕਹਿਣ ਲੱਗੇ ਸਨ।ਜੋ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਸੰਕਲਪ ਵੱਲ ਵਧ ਰਹੇ ਸਨ।ਉਹ ਜਾਣਦੇ ਸਨ ਕਿ ਬ੍ਰਾਹਮਣ, ਕਸ਼ੱਤਰੀ ਤੇ ਵੈਸ਼ ਨੇ ਆਪਣੇ ਆਪ ਨੂੰ ਹਿੰਦੂ ਮੰਨ ਲਿਆ ਸੀ, ਪ੍ਰੰਤੂ ਦਲਿਤ ਪਛੜੇ ਆਦਿਵਾਸੀ, ਜੋਂ ਦੇਸ਼ ਦੇ ਮੂਲ ਨਿਵਾਸੀ ਹਨ,ਇਹ ਕਦੇ ਵੀ ਹਿੰਦੂ ਨਹੀਂ ਸਨ। ਕਿਉਂਕਿ ਇਨ੍ਹਾਂ ਨੂੰ ਊਚ ਨੀਚ,ਜਾਤ ਪਾਤ, ਅਛੂਤ -ਸਛੂਤ ਅਤੇ ਦੇਵ ਪੂਜਾ, ਮੂਰਤੀ ਪੂਜਾ ਵਿੱਚ ਲਗਾ ਲਿਆ ਗਿਆ ਸੀ।(ਜੋਂ ਮੂਲ ਤੌਰ ਤੇ ਬੋਧੀ ਸਨ) ਇਸ ਕਰਕੇ ਇਨ੍ਹਾਂ ਨੂੰ ਹਿੰਦੂ ਜਾਂ ਹਿੰਦੁਸਤਾਨ ਸ਼ਬਦ ਦੀ ਤਕਲੀਫ਼ ਨਹੀਂ ਸੀ ਹੋਣੀ। ਦੇਸ਼ ਨੇ ਹਿੰਦੁਸਤਾਨ ਹੀ ਬਣਨਾ ਸੀ।ਮਾਲਕ ਸਵਰਨਾਂ ਅਤੇ ਗੁਲਾਮ ਹਿੰਦੂਆਂ ਦਾ ਦੇਸ਼।ਇਸ ਉਦੇਸ਼ ਅਤੇ ਧਾਰਨਾ ਨੂੰ ਅੰਬੇਡਕਰ ਨੇ ਸਰਬ ਉੱਚ ਕਾਨੂੰਨ ਭਾਰਤੀ ਸੰਵਿਧਾਨ ਰਾਹੀਂ ਰੱਦ ਕਰ ਦਿੱਤਾ, ਭਾਵੇਂ ਇਸ ਲਈ ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਸਹਿਮਤ ਨਹੀਂ ਸਨ। ਉਦੋਂ ਮਹਾਤਮਾ ਨੂੰ ਤਾਂ ਹਿੰਦੂ ਮਹਾਂ ਸਭਾ ਅਤੇ ਸੰਘ ਦੇ ਕਾਰਕੁੰਨਾ ਨੇ ਗੋਲੀ ਮਾਰੀ ਦਿੱਤੀ ਸੀ।ਜੋਂ ਆਪਣੇ ਆਪ ਨੂੰ ਸਨਾਤਨੀ ਹਿੰਦੂ ਮੰਨਦਾ ਸੀ ਤੇ ਪ੍ਰਚਾਰ ਕਰਦਾ ਸੀ।ਇਉਂ ਬ੍ਰਾਹਮਣ ਵਰਗ ਤੇ ਸਵਰਨ ਲੋਕ ਦੇਸ਼ ਨੂੰ ਹਿੰਦੁਸਤਾਨ ਬਣਾਉਣ ਵਿੱਚ ਨਾ ਕਾਮਯਾਬ ਹੋਏ। ਪ੍ਰੰਤੂ ਉਨ੍ਹਾਂ ਨੇ ਜਿੱਥੇ ਲਾਲ ਕਿਲ੍ਹੇ ਤੋਂ ਜੈ ਹਿੰਦ ਦਾ ਨਾਅਰਾ ਲਾਇਆ ਫੌਜ ਨੂੰ ਜੈ ਹਿੰਦ ਦਾ ਨਾਅਰਾ ਦਿੱਤਾ ਉੱਥੇ ਭਾਰਤੀ ਬੱਚੇ ਨੂੰ ਸਕੂਲ ਵਿੱਚ ਜੈ ਹਿੰਦ ਬੋਲਣ ਦੀ ਪਿਰਤ ਸ਼ੁਰੂ ਕੀਤੀ। ਅਤੇ ਪੂਰੇ ਦੇਸ਼ ਵਿੱਚ ਹਿੰਦੂ,ਹਿੰਦੀ, ਹਿੰਦੁਸਤਾਨ ਦਾ ਝਗੜਾ ਖੜਾ ਕਰ ਦਿੱਤਾ। ਵਿਸ਼ਾਲ ਪੰਜਾਬ ਜੋਂ ਵਾਰ ਵਾਰ ਵੰਡਿਆ ਗਿਆ ਉਸਦਾ ਅਧਾਰ ਇਹੋ ਨਾਅਰਾ ਸੀ, ਕਿਉਂਕਿ ਵਿਸ਼ਾਲ ਪੰਜਾਬ ਮੂਲ ਤੌਰ ਤੇ ਬੋਧੀਆਂ ਦੀ ਧਰਤੀ ਸੀ। ਜੋਂ 90 ਪ੍ਰਤੀਸ਼ਤ ਪਹਿਲਾਂ ਮੁਸਲਮਾਨ ਬਣੇ ਤੇ ਫਿਰ ਸਿੱਖ ਬਣੇ। ਪ੍ਰੰਤੂ ਹਿੰਦੂ ਦੇਵੀ ਪੂਜਾ ਤੋਂ ਦੂਰ ਰਹੇ।ਇਹੀ ਕਾਰਨ ਹੈ ਕਿ ਪੰਜਾਬ ਦੇ ਵੱਡੇ ਖਾਸ ਇਲਾਕਿਆਂ ਵਿੱਚ ਬ੍ਰਾਹਮਣ ਦੀ ਪਕੜ ਕਦੀ ਵੀ ਨਹੀਂ ਬਣ ਸਕੀ।ਇਸ ਕਰਕੇ ਇਸਨੂੰ ਮੁਸਲਮਾਨ ਪੰਜਾਬ, ਸਿੱਖ ਪੰਜਾਬ ਤੇ ਹਿੰਦੂ ਪੰਜਾਬ ਵਿੱਚ ਵੰਡਣ ਦਾ ਕਾਮਯਾਬ ਅਮਲ ਕੀਤਾ ਗਿਆ। ਜੋਂ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਨਹੀਂ ਹੋਇਆ ਹੁਣ ਹਰਿਆਣਾ ਤੇ ਹਿਮਾਚਲ ਹਿੰਦੂ ਪੰਜਾਬ ਹਨ। ਲਹੌਰ ਮੁਸਲਮਾਨ ਪੰਜਾਬ ਅਤੇ ਅੰਮ੍ਰਿਤਸਰ ਸਿੱਖ ਪੰਜਾਬ।ਇਹ ਵੰਡ ਹਿੰਦੂ,ਹਿੰਦੀ, ਹਿੰਦੁਸਤਾਨ ਦੇ ਸੰਕਲਪ ਦੀ ਪੈਦਾਵਾਰ ਹੈ।ਜੇ ਡਾਕਟਰ ਅੰਬੇਡਕਰ ਇੰਡੀਆ ਦਾ ਅਰਥ ਭਾਰਤ ਨਾ ਕਰਦੇ ਤਾਂ ਨਿਸਚਿਤ ਹੀ ਹਿੰਦੁਸਤਾਨੀ ਸੁਹਾਗੇ ਹੇਠ ਭਾਰਤ ਸ਼ਬਦ ਦਰੜਿਆ ਜਾ ਚੁੱਕਾ ਹੁੰਦਾ। ਅੰਬੇਡਕਰ ਅਛੂਤ ਸੀ। ਕਮਜ਼ੋਰ ਤੇ ਗੁਲਾਮ ਸਮਾਜ ਦਾ ਪ੍ਰਤੀਨਿਧ। ਪ੍ਰੰਤੂ ਪੂਰਾ ਹਿੰਦੂ ਭਾਰਤ ਬ੍ਰਾਹਮਣਾਂ ਸਮੇਤ, ਅੰਬੇਡਕਰ ਦੀ ਦੂਰਦਰਸ਼ਤਾ ਦੇ ਮੁਕਾਬਲੇ ਦਾ ਬੁੱਧੀਮਾਨ ਪੈਦਾ ਨਹੀਂ ਕਰ ਸਕੇ।ਜੋਂ ਵੀ ਅਜੇਹਾ ਗਿਣਿਆ ਗਿਆ ਉਹ ਕੇਵਲ ਰਾਜਸੀ, ਆਰਥਿਕ ਵਿਦਿਅਕ ਤੇ ਸਮਾਜਿਕ ਤਾਕਤ ਹੱਥ ਵਿੱਚ ਆ ਜਾਣ ਕਾਰਨ ਹੀ ਗਿਣਿਆ ਗਿਆ।

ਵਰਤਮਾਨ ਭਾਰਤ ਜੋਂ ਹਿੰਦੁਸਤਾਨ ਨਹੀਂ ਹੈ। ਹਿੰਦੁਸਤਾਨ,ਇਹ ਨਾਂ ਤਾਂ ਇਤਿਹਾਸਕ ਤੌਰ ਤੇ ਹੈ ਅਤੇ ਨਾਂ ਸਮਾਜਿਕ ਤੌਰ ਤੇ। ਨਾਂ ਰਾਜਨੀਤਕ ਤੌਰ ਤੇ। ਕਿਉਂਕਿ ਹਿੰਦੂ ਸ਼ਬਦ, ਬਦੇਸ਼ੀ ਹਮਲਾਵਰਾਂ ਦੁਆਰਾ ਦਿੱਤੀ ਪਛਾਣ ਹੈ। ਉਵੇਂ ਜਿਵੇਂ ਯੂਰਪੀਅਨ ਯਾਤਰੀਆਂ ਦੀ ਪਛਾਣ ਦਾ ਸ਼ਬਦ ਇੰਡੀਆ ਹੈ। ਸਿੰਧੂ ਤੋਂ ਹਿੰਦੂ ਉਪਜਿਆ ਤੇ ਇੰਡਸ ਤੋਂ ਇੰਡੀਆ। ਜੋਂ ਇੰਡੋ ਆਰੀਆ ਦਾ ਸੰਯੋਗ ਹੈ। ਭਾਵ ਸਿੰਧੂ ਭਾਰਤੀਆਂ ਅਤੇ ਬਦੇਸ਼ੀ ਆਰੀਆਂ ਦੀ ਮਿਲਾਵਟੀ ਪਛਾਣ। ਭਾਰਤ ਸ਼ਬਦ ਯੰਬੂ ਦੀਪ ਦੀ ਪਛਾਣ ਦਾ ਨਿਕਾਸ ਤੇ ਵਿਕਾਸ ਹੈਂ ਆਰੀਆ ਦੀ ਪਛਾਣ ਦਾ ਸ਼ਬਦ ਨਹੀਂ ਹੈ। ਇਸੇ ਕਰਕੇ ਅੰਬੇਡਕਰ ਨੇ ਤਿਰੰਗੇ ਨੂੰ ਅਸ਼ੋਕ ਚੱਕਰ ਦਿੱਤਾ। ਇੰਡੀਆ ਨੂੰ ਭਾਰਤ ਕਿਹਾ ਅਤੇ ਸੰਸਦ ਨੂੰ ਅਤੇ ਰਾਸ਼ਟਰਪਤੀ ਭਵਨ ਨੂੰ ਧੰਮ ਚੱਕਰ ਦੀ ਪਛਾਣ ਦੁਆਈਂ। ਸੰਵਿਧਾਨ ਨੂੰ ਭਾਰਤੀ ਗਣਰਾਜ ਸੰਘ ਦੇ ਨਾਮ ਵਜੋਂ ਸਥਾਪਤ ਕੀਤਾ।ਭਾਵ ਧੰਮ ਅਤੇ ਸੰਘ ਨੂੰ ਅਜ਼ਾਦ ਭਾਰਤ ਦੀ ਨੀਂਹ ਵਜੋਂ ਸਥਾਪਤ ਕੀਤਾ।ਜਿਸ ਨਾਲ ਹਿੰਦੁਸਤਾਨ ਬਣਾਉਣ ਦਾ ਬ੍ਰਾਹਮਣੀ ਸੰਕਲਪ ਜੋਂ ਆਰੀਆ ਵਰਤ ਦਾ ਸੀ,ਉਸੇ ਤਰ੍ਹਾਂ ਦਾ ਇੱਕ ਨਾਂ ਹੈ, ਜਿਵੇਂ ਵੈਦਿਕ ਆਰੀਆ ਧਰਮ, ਹਿੰਦੂ ਧਰਮ ਵਿੱਚ ਪ੍ਰਭਾਵਿਤ ਹੋ ਗਿਆ ਅਤੇ ਭਾਰਤ ਨੂੰ ਹਿੰਦੁਸਤਾਨ ਕਿਹਾਂ ਜਾਣ ਲੱਗਾ।

ਭਾਰਤ ਹਿੰਦੁਸਤਾਨ ਨਹੀਂ ਹੈ, ਹਿੰਦੂ ਧਰਮ ਇਸ ਰਾਜ ਦਾ ਧਰਮ ਨਹੀਂ ਹੈ। ਪ੍ਰੰਤੂ ਇਹ ਗਣਰਾਜੀ ਸੰਘ ਹੈਂ, ਜਿਸਦਾ ਅਰਥ ਹੈ ਕਿ ਦੇਵ ਤੇ ਜਾਤੀ ਪੂਜਕ ਸਵਰਨ -ਅਵਰਨ ਹਿੰਦੂਆਂ ਤੋਂ ਇਲਾਵਾ ਦੇਸ਼ ਮੁਸਲਮਾਨਾਂ, ਸਿੱਖ, ਬੋਧੀਆਂ, ਜੈਨੀਆਂ, ਪਾਰਸੀਆਂ (ਜੁਰਦੁਸ਼ਟਰ ਨੂੰ ਮੰਨਣ ਵਾਲੇ) ਈਸਾਈਆਂ ਆਦਿ ਦਾ ਵੀ ਮੁਲਕ ਹੈ। ਕਿਉਂਕਿ ਦੇਵ ਪੂਜ, ਬੁੱਤ ਪੂਜ ਲੋਕਾਂ ਦੀ ਗਿਣਤੀ 70-75 ਫੀਸਦੀ ਹੈਂ,ਇਸ ਕਰਕੇ ਭਾਰਤ ਮੂਲ ਰੂਪ ਵਿੱਚ ਸਵਰਨ ਹਿੰਦੂਆਂ -ਦਲਿਤਾ ਪਿਛੜੇ ਆਦਿਵਾਸੀ ਹਿੰਦੂਆਂ ਅਤੇ ਧਾਰਮਿਕ ਘੱਟ ਗਿਣਤੀ ਵਿਚਕਾਰ ਵੰਡਿਆ ਹੋਇਆ ਹੈ। ਕਿਉਂਕਿ ਦੇਸ਼ ਦੀ ਸੱਤਾ (ਭਾਵ ਕੇਂਦਰੀ ਸ਼ਾਸਨ, ਪ੍ਰਸ਼ਾਸਨ, ਨਿਆਪਾਲਿਕਾ, ਫੌਜ, ਪੁਲਿਸ ਬਲ ਅਤੇ ਉੱਚ ਨਿਆਂ ਪਾਲਿਕਾ) ਕੇਵਲ ਸਵਰਨ ਹਿੰਦੂਆਂ ਦੇ ਹੱਥ ਹੈ।ਜੋਂ 1946 ਤੋਂ ਹੀ ਦੇਸ਼ ਤੇ ਕਾਬਜ ਹਨ।ਇਸ ਕਰਕੇ ਭਾਰਤ ਦੀਆਂ ਦੋ ਪ੍ਰਮੁੱਖ ਜਮਾਤਾ ਹਨ: 

1. ਇੱਕ,ਜੋਂ ਦੇਸ਼ ਦੀ ਹਰ ਸ਼ਾਖ ਤੇ ਕਾਬਜ ਹੈ।ਧਨਵਾਨ ਹੈ।ਸੱਤਾਸੀਨ ਅਤੇ ਸ਼ਕਤੀਸ਼ਾਲੀ ਹੈ।

2. ਦੂਜੀ,ਜੋਂ ਬਰਾਬਰ ਜਿਉਣਾਂ ਚਾਹੁੰਦੀ ਹੈ, ਪ੍ਰੰਤੂ ਹਾਕਮ ਹਿੰਦੂ ਜਮਾਤ ਉਸਨੂੰ ਨਾ ਬਰਾਬਰ ਦੇਖਣਾ ਚਾਹੁੰਦੀ ਹੈ ਤੇ ਨਾਂ ਬਰਾਬਰ ਜਿਉਂਣ ਦੇਣਾ ਚਾਹੁੰਦੀ ਹੈ।

3 . ਇੱਕ ਹੈ ਜੋਂ ਕਾਬਜ ਹੈ,ਲੁਟੇਰੀ, ਬੇਈਮਾਨ, ਠੱਗ, ਕਪਟੀ,ਮੱਕਾਰ, ਅੱਤਿਆਚਾਰੀ ਅਤੇ ਕੁਣਬਾ ਪ੍ਰੱਸਤ ਹੈ।

4. ਦੂਸਰੀ ਜੋਂ ਮਿਹਨਤਕਸ਼ ਹੈ, ਗੈਰ ਹਿੰਦੂ ਹੈਂ, ਦੇਸ਼ ਦੀ ਸਮੁੱਚੀ ਦੌਲਤ ਪੈਦਾ ਕਰਨ ਵਾਲੀ ਹੈ।

5. ਇੱਕ ਜੋਂ ਉੱਚੀ ਹੈਂ, ਸਵਰਨ ਹੈ,ਸਭ ਅਪਰਾਧ ਕਰਕੇ ਵੀ ਪਵਿੱਤਰ ਹੈ। ਖਾਨਦਾਨੀ ਹੈ,ਜੈਟਲ ਹੈ, ਅਹਿੰਸਾਵਾਦੀ ਹੈਂ। ਦੇਸ਼ ਭਗਤ ਅਤੇ ਰਾਸ਼ਟਰਵਾਦੀ ਹੈ।ਮੈਰਿਟਧਾਰੀ ਹੈ।

6 ਦੂਜੀ ਜੋਂ ਖੂੰਨ ਮੁੜ੍ਹਕਾ ਡੋਲ੍ਹ ਕੇ ਵੀ,ਨੀਵੀ ਹੈ, ਸ਼ੂਦਰ ਹੈਂ, ਗੈਰ ਹੈਂ, ਦੇਸ਼ ਧ੍ਰੋਹੀ ਹੈ, ਵੱਖਵਾਦੀ ਹੈ ਅੱਤਵਾਦੀ ਹੈ। ਹਿੰਸਕ ਹੈ।ਨਕਸਲੀ ਹੈ।

ਭਾਵ ਇੱਕ ਜਮਾਤ ਦੀ ਪੂਰਨ ਸਰਦਾਰੀ ਹੈ। ਮੌਜ ਹੈ, ਸ਼ਕਤੀ ਹੈ, ਹੁਕਮ ਹੈ, ਦੌਲਤਾਂ ਹਨ। ਈਸ਼ਵਰ ਸ਼ਕਤੀ ਹੈ, ਜ਼ਮੀਨ ਹੈ, ਜੰਗਲ ਹੈ,ਖਣਜ ਹੈ, ਸ਼ਾਸਨ ਹੈ, ਪ੍ਰਸ਼ਾਸਨ ਹੈ।ਜੋ ਸਦਾ ਸਮੁੱੱਚਾ ਤੰਤਰ (ਜੋਂ ਲੋਕਤੰਤਰ ਦੇ ਨਾਂ ਤੇ ਹੈ) ਕੇਵਲ 15-20 ਪ੍ਰਤੀਸ਼ਤ ਵਰਗ ਹੀ ਬੇ-ਰੋਕ ਅਤੇ ਅਸੀਮ ਪ੍ਰਗਤੀ ਨੂੰ ਸਮਰਪਿਤ ਹੈ। ਜੋਂ ਬਾਕੀ ਨੀਵਿਆਂ, ਸ਼ੂਦਰਾਂ, ਗੈਰ ਧਰਮੀਆਂ, ਮਿਹਨਤਕਸ਼ਾਂ ਸਭ ਜੋਂ ਬਰਾਬਰ ਉੱਠਣਾ ਚਾਹੁੰਦੇ ਹਨ। ਬਰਾਬਰ ਜਿਉਣਾਂ ਚਹੁੰਦੇ ਹਨ ਨੂੰ ਨਾਂ ਬਰਾਬਰ ਹੋਣ ਦੇਣਾ ਚਾਹੁੰਦੀ ਹੈ ਤੇ ਨਾ ਬਰਾਬਰ ਜਿਉਂਣ ਦੇਣਾ ਚਾਹੁੰਦੀ ਹੈ।ੲ1946 ਤੋਂ ਜਦੋਂ ਤੋਂ ਤਾਕਤ ਇਸ ਸਵਰਨ ਹਿੰਦੂ ਜਮਾਤ ਪਾਸ ਆਈ ਹੈ, ਇਸਦਾ ਸਾਰਾ ਸਰਕਾਰੀ, ਗੈਰ ਸਰਕਾਰੀ ਅਮਲ ਗੈਰ ਹਿੰਦੂ ਅਤੇ ਨੀਵੀ ਜਾਤੀ ਦੇ ਵਿਰੁੱਧ ਜੰਮ ਕੇ ਵਰਤਿਆ ਹੈ। ਜਿਸਨੂੰ ਸਾਬਤ ਕਰਨ ਲਈ ਲਈ ਇੱਕ ਪੂਰੀ ਕਿਤਾਬ ਬਾ-ਸਬੂਤ ਲਿਖੀ ਜਾ ਸਕਦੀ ਹੈ। ਪਿਛਲੇ ਸਵਾ ਸੌ ਸਾਲ ਦਾ ਇਤਿਹਾਸ ਆਰੀਆ ਸਮਾਜ -ਕਾਗਰਸ-ਹਿੰਦੂ ਮਹਾਂ ਸਭਾਅ ਆਰ ਐੱਸ ਐੱਸ ਤੋਂ ਲੈ ਕਿ ਅੱਜ ਤੱਕ ਬ੍ਰਾਹਮਣ ਸਵਰਨ ਬਨਾਮ ਗੈਰ ਸਵਰਨ ਬਹੁਗਿਣਤੀ ਦਾ ਯੁੱਧ ਰਹਿਆ ਹੈ।ਜੋ ਚੱਲ ਰਿਹਾ ਹੈ।ਜਿਸਦਾ ਕਾਰਨ ਹੈ ਬਾਕੀਆਂ ਨੂੰ ਬਰਾਬਰੀ ਤੇ ਅਜ਼ਾਦੀ ਨਾਂ ਦੇਣਾ ਹੈ।ਦੇ ਗੈਰ ਸਵਰਨਾਂ ਨੇ ਸੰਵਿਧਾਨਕ ਅਧਿਕਾਰਾਂ ਕਾਰਨਾਂ ਕੁੱਝ ਪ੍ਰਗਤੀ ਕੀਤੀ ਹੈ, ਤਾਂ ਉਸਦੇ ਮੁਕਾਬਲੇ ਗੈਰ ਸੰਵਿਧਾਨਕ ਕਿਰਦਾਰ ਅਧੀਨ ਸਵਰਨ ਜਾਤੀਆਂ ਨੇ ਸੌ ਗੁਣਾਂ ਵਧੇਰੇ ਅਸਮਾਨ ਛੂੰਹਦੀ ਪ੍ਰਗਤੀ ਕੀਤੀ ਹੈ। ਇੱਕ ਪਾਸੇ ਦੇਸ਼ ਦੀ ਬਹੁਗਿਣਤੀ ਮਨੂੰ ਦੇ ਸਮਾਜਿਕ ਵਿਧਾਨ ਤੋਂ ਮੁਕਤ ਹੋਣਾ ਚਾਹੁੰਦੀ ਹੈ ਦੂਸਰੀ ਤਰਫ਼ ਸੰਵਿਧਾਨਕ ਵਿਵਸਥਾ ਤੇ ਕਾਬਜ ਹੋਣ ਉਪਰੰਤ ਸਵਰਨ ਹਿੰਦੂ ਬਨਾਮ ਗੈਰ ਹਿੰਦੂ ਜਮਾਤਾਂ ਵਿਚਕਾਰ ਮਾਨਸਿਕ, ਆਰਥਿਕ, ਸਮਾਜਿਕ, ਵਿੱਦਿਅਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਯੁੱਧ ਹੈ ਇੱਕ ਤਰਫ਼ ਕਾਬਜ ਤੇ ਹਾਕਮ ਹਿੰਦੂ ਜਮਾਤ ਹੈਂ ਦੂਸਰੀ ਤਰਫ਼ ਮੇਹਨਤਕਸ਼ ਨੀਵਾਂ ਤੇ ਗੈਰ ਹਿੰਦੂ ਵਰਗ ਕਿਉਂਕਿ ਪ੍ਰਚਾਰ ਪ੍ਰਸਾਰ ਕੁੱਲ ਮੀਡੀਆ ਹਿੰਦੂ ਜਮਾਤ ਦੀ ਜਾਇਦਾਦ ਹੈ,ਇਸ ਕਰਕੇ ਗੈਰ ਹਿੰਦੂ ਵਰਗ ਉਹੀ ਕੁਝ ਨਜ਼ਰ ਆਉਂਦਾ ਹੈ,ਬਣ ਜਾਂਦਾ ਹੈ, ਬਣਾ ਦਿੱਤਾ ਜਾਂਦਾ ਹੈ ਜੋਂ ਹਿੰਦੂ ਮੀਡੀਆ ਪ੍ਰਚਾਰਦਾ ਹੈ। ਕੇਵਲ ਹਿੰਦੂ ਸ਼ਬਦ ਬੋਲਣ ਨਾਲ ਗੱਲ ਸਮਝ ਨਹੀਂ ਪੈਂਦੀ। ਹਿੰਦੂ ਇੱਕ ਸਮਾਜੀ ਤੇ ਰਾਜਨੀਤਕ ਮਾਨਸਿਕਤਾ ਹੈਂ, ਜੋਂ ਕਿਸੇ ਵੀ ਗੈਰ ਨੂੰ ਆਪਣੇ ਬਰਾਬਰ ਨਾ ਮੰਨਦੀ ਹੈ, ਨਾਂ ਬਰਦਾਸ਼ਤ ਕਰਦੀ ਹੈ।ਇਹੀ ਮਾਨਸਿਕਤਾ ਹਿੰਦੂ ਬ੍ਰਾਹਮਣੀ ਵੈਦਿਕ ਧਰਮ ਦਾ ਮੂਲ ਸਿਧਾਂਤ ਹੈਂ। ਜੋਂ ਜਬਾਨੀ ਵੀ ਹੈਂ ਤੇ ਸਭ ਕੁਝ ਲਿਖਤੀ ਵੀ ਹੈ।

 

ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ