ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀਅਤ ,ਰਾਜਨੀਤੀ ਤੇ ਇਨਕਲਾਬ

ਰੂਹਾਨੀਅਤ ,ਰਾਜਨੀਤੀ ਅਤੇ ਇਨਕਲਾਬ ਦੋਵਾਂ ਦਾ ਕੇਂਦਰੀ ਤੇ ਸਰਗਰਮ ਬਿੰਦੂ ਮਨ ਹੈ,

ਪਰ ਇਹਨਾਂ ਸਭਨਾਂ ਦਾ ਵਿਸ਼ਲੇਸ਼ਣ ਵੱਖ-ਵੱਖ ਹੈ। ਇਸਲਾਮ ,ਵੈਦਿਕ ਫਿਲਾਸਫੀ ਤੇ ਈਸਾਈਅਤ ਅਨੁਸਾਰ ਅਧਿਆਤਮਿਕਤਾ ਕਿਸੇ ਅਦਿੱਖ ਸੰਸਾਰ ਵਿੱਚ ਜਾਂ ਆਪਣੇ ਸਰੀਰ ਅਤੇ ਮਨ ਦੇ ਕਿਸੇ ਅਦਿੱਖ ਤਲ ਉਪਰ ਪਰਮ ਅਨੰਦ ਦੇ ਸਰੋਤ ਦੀ ਕਲਪਨਾ ਕਰਦੀ ਹੈ।ਪਰ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਕਲਪਨਾ ਨਹੀਂ , ਮਨ ਨੂੰ ਕੇਂਦਰਿਤ ਕਰਦੀ ਹੈ।ਮਨ ਵਿਚ ਬ੍ਰਹਮ ਨੂੰ ਖੋਜਦੀ ਹੈ।ਗੁਰਮਤਿ ਅਨੁਸਾਰ ਮਨ ਦੀ ਖੋਜ ਹੀ ਪਰਮ ਸਤਿ ਦੀ ਖੋਜ ਹੈ।ਇਹ ਆਪਣੇ ਆਪ ਇਨਕਲਾਬ ਵਲ ਸਫਰ ਹੈ।ਗੁਰਬਾਣੀ ਅਨੁਸਾਰ ਤਾਂ ਮਨੁੱਖ ਦੇ ਸਰੀਰ ਨੂੰ ਮਨ ਚਲਾਉਂਦਾ ਹੈ। ਇਸ ਲਈ ਜਿਸ ਤਰ੍ਹਾਂ ਦੀ ਮਨੁੱਖ ਦੇ ਮਨ ਦੀ ਤਿਆਰੀ ਹੋਵੇਗੀ, ਸਰੀਰ ਵੀ ਉਸੇ ਤਰ੍ਹਾਂ ਹੀ ਪਿਛੇ ਲਗ ਟੁਰੇਗਾ। ਠੀਕ ਉਸੇ ਤਰ੍ਹਾਂ ਜਿਵੇਂ, ਜੇਕਰ ਸਰੀਰ ਨੂੰ ‘ਰਥ’ ਮੰਨ ਲਿਆ ਜਾਵੇ ਤਾਂ ਇਸ ਰਥ ਦਾ ‘ਰਥਵਾਹ’ ਹੋਵੇਗਾ ਸਾਡਾ ਮਨ ਹੈ। ਇਹੀ ਕਾਰਨ ਹੈ ਜੇ ਮਨ ਸੰਤੋਖੀ ਹੈ ਤਾਂ ਸਰੀਰ ਵਿਚੋਂ ਆਪਣੇ ਆਪ ਧਰਮ ਹੀ ਪ੍ਰਗਟ ਹੋਵੇਗਾ। ਜੇ ਮਨੁੱਖ ਮਨ ਕਰਕੇ ਸਦਾਚਾਰੀ ਹੈ ਤਾਂ ਸਰੀਰ, ਵਿਕਾਰ ਰਹਿਤ ਹੀ ਰਹੇਗਾ। ਜੇ ‘ਮਨ’ ਸਦਗੁਣਾਂ ਨਾਲ ਭਰਪੂਰ ਹੈ ਤਾਂ ਸਰੀਰ ਤੋਂ ਵੀ ਉੱਚਾ-ਸੁੱਚਾ ਤੇ ਆਦਰਸ਼ਕ ਜੀਵਨ ਹੀ ਪ੍ਰਗਟ ਹੋਵੇਗਾ। ਜੇ ਮਨ ਹੈ ਹੀ ਤ੍ਰਿਸ਼ਨਾ-ਭੁੱਖਾਂ-ਲਾਲਸਾਵਾਂ ਦਾ ਮਾਰਿਆ ਤਾਂ ਸਰੀਰ ਵਿਕਾਰਾਂ, ਭਟਕਣਾ, ਤਿ੍ਸ਼ਨਾਵਾਂ ਦੀ ਭੱਠੀ ਬਣਿਆ ਹੀ ਸੜਦਾ ਰਵੇਗਾ। ਇਸ ਲਈ ਗੁਰਬਾਣੀ ਅਨੁਸਾਰ, ਸਾਡਾ ਜੀਵਨ, ਸਰੀਰ ਦਾ ਨਹੀਂ ਬਲਕਿ ਮਨ ਦਾ ਵਿਸ਼ਾ ਹੈ। ਇਸ ਵਿਚ ਸਰੀਰ, ਕਿਸੇ ਵੀ ਮਾਨਸਿਕ ਅਵਸਥਾ ਦੇ ਪ੍ਰਗਟਾਵੇ ਲਈ ਕੇਵਲ ਸਾਧਨ ਮਾਤਰ ਹੈ। ਲੋੜ ਹੈ ਸਰੀਰ ਅੰਦਰਲੇ ਆਪਣੇ ਮਨ ਨੂੰ ਸੰਭਾਲਣ ਦੀ। ਤਾਂ ਤੇ ਮਨ ਦੀ ਤਿਆਰੀ ਵਿਚ ਭਿੰਨਤਾ ਕਾਰਨ, ਜੀਵਨ ਰਹਿਣੀ ਕਰਕੇ ਹਰੇਕ ਯੁਗ ਦਾ ਵਾਸੀ ਅੱਜ ਵੀ ਇਕੋ ਸਮੇਂ ਮਿਲ ਸਕਦਾ ਹੈ। ਉਂਝ ਵੀ ਗੁਰੂ ਸਾਹਿਬਾਨ ਨੇ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਵਾਲੀ ਯੁਗਾਂ ਦੀ ਵੰਡ ਨੂੰ ਪ੍ਰਵਾਣ ਨਹੀਂ ਕੀਤਾ। 

“ਸਲੋਕੁ ਮਃ ੧॥ 

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥ 

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥

 ਸਤਜੁਗਿ ਰਥੁ ਸੰਤੋਖੁ ਕਾ ਧਰਮੁ ਅਗੈ ਰਥਵਾਹੁ॥ 

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ॥

 ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ॥

 ਕਲਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ॥ ੧ ॥ 

(ਪੰ: ੪੭੦)  

ਗੁਰਬਾਣੀ ਦੱਸਦੀ ਹੈ ਕਿ ਮਨੁੱਖੀ ਮਨ ਰਾਜਾ ਹੈ। ਉਹ ਮਨੁੱਖੀ ਸਰੀਰ ਤੇ ਰਾਜ ਕਰਦਾ ਹੈ। ਮਨੁੱਖ ਮਨ ਤੋਂ ਏਨਾ ਡਰਦਾ ਹੈ ਕਿ ਕਈ ਵੇਰ ਮਨ ਤੋਂ ਤੰਗ ਆ ਕੇ ਸਰੀਰ ਦਾ ਤਿਆਗ ਕਰਨ ਲਈ ਵੀ ਰਾਜ਼ੀ ਹੋ ਜਾਂਦਾ ਹੈ। ਮਨੁੱਖ ਮਨ ਨੂੰ ਖੁਸ਼ ਰੱਖਣ ਲਈ ਉਸ ਦੀ ਮਰਜ਼ੀ ਅਨੁਸਾਰ ਚਲਦਾ ਹੈ ਅਤੇ ਮਨ ਦੀ ਖੁਸ਼ੀ ਨੂੰ ਜੀਵਨ ਦੀ ਸੁਤੰਤਰਤਾ ਅਤੇ ਸੁਖ ਸਮਝਦਾ ਹੈ। ਪਰ ਗੁਰਬਾਣੀ ਮਨਮੱਤ ਦਾ ਤਿਆਗ ਕਰਕੇ ਗੁਰ ਸ਼ਬਦ ਦੇ ਅਭਿਆਸ ਨਾਲ ਮਨ ਨੂੰ ਵਸ ਕਰਨ ਦਾ ਉਪਦੇਸ਼ ਕਰਦੀ ਹੈ। ਜਿਹੜਾ ਮਨੁੱਖ ਮਨ ਤੋਂ ਏਨਾ ਡਰਦਾ ਹੈ ਉਸ ਲਈ ਆਪਣੇ ਸ਼ਕਤੀਸ਼ਾਲੀ ਮਾਲਕ ਮਨ ਨੂੰ ਵਸ ਕਰਨਾ ਅਸੰਭਵ ਹੁੰਦਾ ਹੈ। 

ਸੋ, ਗੁਰਬਾਣੀ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਜੇਕਰ ਗੁਰਬਾਣੀ ਪੜ੍ਹਨ ਸੁਣਨ ਨਾਲ ਅਸੀਂ ਜੀਵਨ ਵਿਚ ਮਾੜੇ ਵਿਚਾਰਾਂ ਤੋਂ ਚੰਗੇ ਵਿਚਾਰਾਂ ਵੱਲ ਨਹੀਂ ਤੁਰੇ ਤਾਂ ਬਾਹਰੀ ਧਾਰਮਿਕ ਦਿੱਖ ਵੀ ਭੇਖ ਬਣ ਕੇ ਰਹਿ ਜਾਵੇਗਾ । ਜਿਸ ਨਾਲ ਜਿਥੇ ਸਾਡਾ ਕੀਤਾ ਪੂਜਾ ਪਾਠ ਕਰਦਿਆ ਸਮਾਂ ਹੀ ਬਰਬਾਦ ਹੋਵੇਗਾ।ਇਸੇ ਕਰਕੇ ਗੁਰਬਾਣੀ ਸਮਝਾਉਂਦੀ ਹੈ :

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥(ਮ:1,ਪੰਨਾ 62)

ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸੰਸਾਰ, ਭੌਤਿਕਤਾ ,ਪਦਾਰਥ ਨੂੰ ਬਾਕੀ ਧਰਮਾਂ ਵਾਗ ਮਾਇਆ ਤੇ ਮਿਥ ਨਹੀਂ ਮੰਨਦੀ।ਪਰ ਬੇਲੋੜੀਆਂ ਲੋੜਾਂ ,ਵਾਸ਼ਨਾਵਾਂ ,ਆਵਾਰਾ ਪੂੰਜੀ ਨੂੰ ਰੱਬੀ ਰਾਹ ਅਗੇ ਰੁਕਾਵਟ ਮੰਨਦੀ ਹੈ।ਇਹੀ ਸਮਝ ਮਨੁੱਖੀ ਹਿਤਾਂ ਵਲ ਇਨਕਲਾਬ ਦਾ ਸਫਰ ਹੈ।ਗੁਰੂ ਸਾਹਿਬਾਨ ਅਨੁਸਾਰ ਮਾਇਆ ਦਾ ਕੂੜ (ਭ੍ਰਮ/ਛਲਾਵਾ) ਮਨੁੱਖ ਦੇ ਮਾਨਸਿਕ ਵਿਕਾਸ਼ ਨੂੰ ਠੱਲ੍ਹ ਪਾਉਂਦਾ ਹੈ। ਅਤੇ ਬਿਖ ਮਾਇਆ ਦਾ ਮੋਹ ਹੀ ਮਨੁੱਖ ਦੇ ਆਤਮਿਕ ਵਿਨਾਸ਼ ਦਾ ਕਾਰਣ ਬਣਦਾ ਹੈ। ਮਾਨਸਿਕ ਵਿਕਾਸ ਅਤੇ ਆਤਮਿਕ ਕਲਿਆਣ ਦੇ ਰਾਹ ਵਿੱਚ ਰੋੜਾ ਬਣਨ ਵਾਲੀ ਮਾਇਆ ਦੇ ਵਿਨਾਸ਼ਕ ਗੁਣਾਂ ਕਰਕੇ, ਗੁਰਬਾਣੀ ਵਿੱਚ ਇਸ (ਮਾਇਆ) ਨੂੰ ਸਰਪਨੀ, ਛਲ ਨਾਗਨੀ, ਨਕਟੀ, ਸਕਤੀ, ਮੋਹਣੀ, ਚੇਰੀ, ਅਮਲੁ ਗਲੋਲਾ ਕੂੜ ਕਾ, ਧਾਤੁ, ਸਾਸੁ (ਸੱਸ), ਡਾਇਨ, ਚੁੜੇਲ, ਬਿਖਿਆ, ਕਾਚਾ ਧਨੁ, ਮੋਹ ਠਗਉਲੀ, ਬਿਖੈ ਠਗਉਰੀ, ਠਗਵਾਰੀ, ਲਖਿਮੀ, ਗੁਹਜ ਪਾਵਕੋ, ਗੂਝੀ ਭਾਹਿ, ਡਾਕੀ (ਡਾਇਨ) ਆਦਿ ਕਈ ਨਾਮ ਦਿੱਤੇ ਗਏ ਹਨ।ਆਰਥਕ ਅਤੇ ਪਦਾਰਥਕ ਲਾਭ ਦਾ ਲੋਭ-ਲਾਲਚ ਅਤੇ ਤ੍ਰਿਸ਼ਨਾ ਹੀ ਮਾਇਆ ਦਾ ਚੰਦਰਾ ਚਮਤਕਾਰ ਹੈ। ਮਾਇਆ ਦਾ ਲੋਭ ਮਨ ਦਾ ਸੂਤਕ ਹੈ ਅਰਥਾਤ ਲੋਭ ਦਾ ਵਿਕਾਰ ਮਨ ਦੀ ਮਲੀਨਤਾ ਅਤੇ ਅਸ਼ੁੱਧਤਾ ਦਾ ਕਾਰਣ ਬਣਦਾ ਹੈ।

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜ॥ ਸਲੋਕ ਮ: ੧

ਮਨ ਦੇ ਇਸ ਗੁੱਝੇ ਸੂਤਕ ਸਦਕਾ ਮਨੁੱਖ ਦਾ ਮਨ ਪਿੰਗਲਾ ਅਤੇ ਆਤਮਾ ਨਿਰਬਲ ਹੋ ਜਾਂਦੀ ਹੈ। ਮਾਇਆ-ਮੋਹ ਨੂੰ ਪੁਗਾਉਣ ਲਈ ਮਨੁੱਖ ਦੇ ਚੰਚਲ ਮਨ ਨੂੰ ਕਾਮ, ਕ੍ਰੋਧ, ਲੋਭ-ਲਾਲਚ ਅਤੇ ਹਉਮੈਂ-ਹੰਕਾਰ ਆਦਿ ਮਾਰੂ ਵਿਕਾਰਾਂ ਦੀ ਲਤ ਲੱਗ ਜਾਂਦੀ ਹੈ; ਅਤੇ ਮਨ ਦੀ ਇਸ ਭੈੜੀ ਲਤ ਦੀ ਤ੍ਰਿਪਤੀ ਵਾਸਤੇ ਮਨੁੱਖ ਕਾਮ-ਕ੍ਰੀੜਾ, ਚੋਰੀ-ਚਕਾਰੀ, ਠੱਗੀ-ਠੋਰੀ, ਧੋਖਾ-ਧੜੀ, ਛਲ-ਕਪਟ, ਭ੍ਰਸ਼ਟਤਾ, ਦੁਸ਼ਟਤਾ, ਨਿਰਦਯਤਾ, ਹਿੰਸਾ, ਆਤੰਕ ਅਤੇ ਗੁੰਡਾਗਰਦੀ ਆਦਿਕ ਅਵਗੁਣਾਂ ਦੇ ਜਾਲ ਵਿੱਚ ਉਲਝ ਕੇ ਆਤਮਿਕ ਪੱਖੋਂ ਨਿਤਾਣਾ ਹੋ ਜਾਂਦਾ ਹੈ। ਲੋਭ-ਲਾਲਚ ਦੀ ਅੰਨ੍ਹੀ ਖਾਈ ਵਿੱਚ ਡਿੱਗਿਆ ਮਨੁੱਖ ਫਿਰ ਬਾਹਰ ਨਹੀਂ ਨਿਕਲ ਸਕਦਾ।ਗੁਰੂ ਸਾਹਿਬਾਨ ਅਨੁਸਾਰ ਮਾਇਆ ਸੰਸਾਰ ਰੂਪੀ ਬਿਖ ਅਰਥਾਤ ਜ਼ਹਿਰ ਨਾਲ ਭਰਿਆ ਅੰਨ੍ਹਾ ਖੂਹ ਹੈ।

ਸੰਸਾਰੁ ਬਿਖਿਆ ਕੂਪ॥ ਤਮ ਅਗਿਆਨ ਮੋਹਿਤ ਘੂਪ॥ ਬਿਲਾਵਲ ਅਸ: ਮ: ੫ 

ਗੁਰਮਤਿ ਅਨੁਸਾਰ ਜੀਵਨ ਵਿੱਚ ਦੁੱਖ ਹੈ, ਪਰ ਇਸਦਾ ਕਾਰਨ ਪਦਾਰਥ ਹੈ, ਜੇਕਰ ਦੁੱਖ ਦਾ ਕਾਰਨ ਪਦਾਰਥਕ ਹੈ ਤਾਂ ਇਸ ਦਾ ਹੱਲ ਵੀ ਪਦਾਰਥਕ ਸੰਸਾਰ ਵਿੱਚ ਹੈ। ਗੁਰਮਤਿ ਜੀਵਨ ਵਿਚ ਦੁਖਾਂ ਦਾ ਕਾਰਣ ਮਨ ਦੀ ਭਟਕਣਾ ਨੂੰ ਮੰਨਦੀ ਹੈ।ਹੱਲ ਮਨ ਉਪਰ ਕਾਬੂ ਪਾਉਣ ਤੇ ਮਨ ਨੂੰ ਮਜਬੂਤ ਕਰਨ ਵਿਚ ਟੋਲਦੀ ਹੈ।ਸਨਮਾਨਜਨਕ ਜੀਵਨ ਦਾ ਹੱਲ ਉਹ ਸਰਬਤ ਦੇ ਭਲੇ ,ਸਰਬੱਤ ਦੀ ਅਜ਼ਾਦੀ ,ਸਾਂਝੀਵਾਲਤਾ ਆਤੇ ਸੰਗਤ ਵਿਚ ਦਸਦੀ ਹੈ। ਗੁਰਬਾਣੀ ਦਾ ਮਨੋਰਥ ਕਰਮ , ਸ਼ੁਭ ਕਰਮ,ਸਚ ਅਚਾਰ ਹੈ,ਕਰਮਕਾਂਡ ਨਹੀਂ।

ਭਾਰਤ ਵਰਗੇ ਗ਼ਰੀਬ ਦੇਸ਼ ਵਿੱਚ ਅਧਿਆਤਮਿਕਤਾ ਇੱਕ ਅਜਿਹਾ ਕਾਰੋਬਾਰ ਤੇ ਪਖੰਡ ਬਣ ਕੇ ਉੱਭਰਿਆ ਹੈ ਜਿਸਦੇ ਉਪਦੇਸ਼ਕ ਰਬੀ ਸਚ ਤੋਂ ਉਲਟ ਲਗਜ਼ਰੀ ਜੀਵਨ ਬਤੀਤ ਕਰਨ ਵਿਚ ਵਿਸ਼ਵਾਸ ਰਖਦੇ ਹਨ।ਮਾਇਆ ਦੇ ਵਪਾਰੀ ਹਨ , ਨਾਲ ਹੀ ਇਹਨਾਂ ਦਾ ਵਪਾਰ ਅਤੇ ਰਾਜਨੀਤਿਕ ਖੇਤਰ ਵਿੱਚ ਵੀ ਚਲਦਾ ਹੈ। ਗੁਰਮਤਿ ਵਿਚ ਇਹਨਾਂ ਨੂੰ ਬਨਾਰਸ ਦੇ ਠਗ ਕਿਹਾ ਹੈ-

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥(ਭਗਤ ਕਬੀਰ ਜੀ, ਪੰਨਾ 476)

ਗੁਰਮਤਿ ਅਨੁਸਾਰ ਮਨੁੱਖ ਦਾ ਜੀਵਨ ਮਨੋਰਥ ਇਹ ਹੈ ਕਿ ਉਹ ਸਾਰਾ ਜੀਵਨ ਰੱਬੀ ਸੱਚ ਨਾਲ ਸਦੀਵੀ ਸਾਂਝ ਬਣਾਈ ਰੱਖੇ। ਗੁਰਬਾਣੀ ਮਨੁੱਖੀ ਜੀਵਨ ਲਈ ਚਾਨਣ ਮੁਨਾਰਾ ਹੈ। ਸਮਾਜ ਦੇ ਰਾਜ ਪ੍ਰਬੰਧ ਬਾਰੇ ਗੁਰਬਾਣੀ ਦਾ ਉਪਦੇਸ਼ ਹੈ ਕਿ ਲਾਇਕ ਆਗੂਆਂ ਦਾ ਸੱਚਾ, ਨਿਆਂਪੂਰਨ ਅਤੇ ਸ਼ਾਂਤਮਈ ਹਲੀਮੀ ਰਾਜ ਸਥਾਪਤ ਹੋਵੇ। ਗੁਰਬਾਣੀ ਦਾ ਕਥਨ ਹੈ: “ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤ ਮੇਲਿ ਮਿਲਾਈ॥” (ਪੰ: ੧੦੮੭) ਐਸੇ ਸੱਚੇ, ਸੁਖੀ ਨਿਆਂਪੂਰਨ ਰਾਜ ਦੇ ਵਾਤਾਵਰਣ ਵਿੱਚ ਸਤਸੰਗਤ ਰਾਹੀਂ ਬੇਗਮਪੁਰਾ ਦਾ ਆਤਮਕ ਅਨੰਦ ਪਰਾਪਤ ਹੁੰਦਾ ਹੈ। ਗੁਰਬਾਣੀ ਕਿਸੇ ਵੀ ਧਰਮਤੰਤਰਕ ਰਾਜ ਦਾ ਸਮਰਥਨ ਨਹੀਂ ਕਰਦੀ। ਉਹ ਅਜ਼ਾਦੀ ਤੇ ਨਿਆਂ ਪਖੀ, ਸਾਂਝੀਵਾਲਤਾ ਵਾਲੇ ਰਾਜ ਦੀ ਸਮਰਥਕ ਹੈ।ਪਰ ਖਬੇਪਖੀਆਂ ਤੇ ਭੌਤਿਕਵਾਦੀਆਂ ਨੇ ਇਸ ਮਹਾਨ ਵਿਚਾਰ ਨੂੰ ਸਮਝਣ ਦਾ ਯਤਨ ਨਹੀਂ ਕੀਤਾ।

ਗੁਰਮਤਿ ਦਾ ਬ੍ਰਾਹਮਣਵਾਦੀ ਸਿਸਟਮ ਨਾਲ ਇਸ ਕਰਕੇ ਵਿਰੋਧ ਹੈ ਕਿ ਉਹ ਰੱਬ ਤੇ ਮਨੁੱਖਤਾ ਵਿਰੋਧੀ ਸਿਸਟਮ ਦੀ ਪੈਰੋਕਾਰ ਹੈ ਜੋ ਰਬੀ ਨਿਆਂ ਨੂੰ ਰੱਦ ਕਰਦੀ, ਵਰਨ ਆਸ਼ਰਮ ਉਪਰ ਟੇਕ ਰਖਦੀ ਮਨੁੱਖ ਨੂੰ ਜਾਤਾਂ ਵਿਚ ਵੰਡਕੇ ਵਰਨ ਆਸ਼ਰਮ ਸਿਰਜਦੀ ਮਨੁੱਖ ਨੂੰ ਗੁਲਾਮੀ ਦੇ ਰਾਹੇ ਪਾਉਂਦੀ ਹੈ ਤੇ ਰਾਜੇ ਨੂੰ ਰੱਬ ਦੀ ਮੂਰਤ ਵਜੋਂ ਸਥਾਪਿਤ ਕਰਦੀ ਹੈ ਤਾਂ ਜੋ ਲੋਕ ਰਾਜੇ ਦਾ ਹਰ ਕੂੜ ਤੇ ਅਨਿਆਂਈ ਹੁਕਮ ਨੂੰ ਰੱਬੀ ਹੁਕਮ ਸਮਝ ਕੇ ਸਿਰ ਝੁਕਾ ਕੇ ਮੰਨਣ। ਇਸ ਲਈ ਰਾਜਿਆਂ ਦਾ ਸਮਰਥਨ ਬ੍ਰਾਹਮਣਵਾਦੀ ਸੋਚ ਦੇ ਹੱਕ ਵਿੱਚ ਸੀ।ਅਜੋਕੇ ਤੰਤਰ ਵਿਚ ਵੀ ਹਾਲਤ ਅਜਿਹੀ ਹੈ। ਇਸ ਦੇ ਨਤੀਜੇ ਇਹ ਨਿਕਲੇ ਕਿ ਮਨੁੱਖੀ ਅਜ਼ਾਦੀ ਨੂੰ ਦਬਾ ਦਿੱਤਾ ਗਿਆ, ਉਨ੍ਹਾਂ ਦੇ ਉਸਾਰੂ ਸਾਹਿਤ ਨੂੰ ਤਬਾਹ ਕਰ ਦਿੱਤਾ ਗਿਆ। ਬੁਧ ਧਰਮ ਦੇ ਸਾਹਿਤ ਦੀ ਤਬਾਹੀ ਤੇ ਜੂਨ 84 ਘਲੂਘਾਰੇ ਦੌਰਾਨ ਦਰਬਾਰ ਸਾਹਿਬ ਦੀ ਲਾਇਬਰੇਰੀ ਦੀ ਤਬਾਹੀ ਇਸ ਗੱਲ ਦਾ ਸਬੂਤ ਹੈ।ਅੱਜ ਬਾਹਮਣਵਾਦ ਵਲੋਂ ਤਬਾਹ ਕੀਤੇ ਲੋਕਾਇਤ ਅਤੇ ਚਾਰਵਾਕ ਦਾ ਸਾਹਿਤ ਸਾਨੂੰ ਉਹਨਾਂ ਦੇ ਵਿਰੋਧੀਆਂ ਦੇ ਹਵਾਲੇ ਨਾਲ ਮਿਲਦਾ ਹੈ ਅਤੇ ਇਹਨਾਂ ਤੋਂ ਅਸੀਂ ਉਹਨਾਂ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ।

ਇਹੀ ਕਾਰਣ ਹੈ ਕਿ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਵਿੱਚ ਫੈਲਣ ਨਹੀਂ ਦਿੱਤਾ ਜਾ ਰਿਹਾ । ਬ੍ਰਾਹਮਣਵਾਦੀ ਚਿੰਤਨ ਧਾਰਾ ਨੂੰ ਰਾਜੇ, ਪੁਜਾਰੀ ਅਤੇ ਸਮਾਜ ਦੇ ਅਮੀਰ ਵਰਗ ਦਾ ਸਮਰਥਨ ਪ੍ਰਾਪਤ ਹੋਇਆ, ਇਸ ਦਿਸ਼ਾ ਵਿੱਚ ਕੀਤੇ ਗਏ ਕਾਰਜਾਂ ਦਾ ਨਤੀਜਾ ਇਹ ਹੋਇਆ ਕਿ ਲੋਕ ਅੰਧ ਵਿਸ਼ਵਾਸ ਵਿਚ ਜਕੜੇ ਗਏ। ਭਾਰਤ ਵਿੱਚ ਜੋ ਧਾਰਮਿਕ ਵਿਚਾਰਧਾਰਾ ਪ੍ਰਵਾਨ ਚੜ੍ਹੀ ਹੈ, ਉਹ ਬ੍ਰਾਹਮਣਵਾਦ ਹੈ। ਇਸਨੇ ਸਮੇਂ ਦੇ ਨਾਲ ਆਪਣਾ ਨਾਮ ਬਦਲ ਲਿਆ ਜਾਂ ਦੂਜਿਆਂ ਦੁਆਰਾ ਦਿੱਤੇ ਨਾਮ ਨੂੰ ਸਵੀਕਾਰ ਕੀਤਾ। ਪਰ ਬ੍ਰਾਹਮਣਵਾਦ ਨੇ ਆਪਣੀ ਵਿਵਸਥਾ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦਿੱਤਾ। ਇਸ ਦੇ ਨਾਲ ਹੀ ਇਸ ਬ੍ਰਾਹਮਣਵਾਦੀ ਪਰੰਪਰਾ ਵਿੱਚ ਇੱਕ ਗੱਲ ਹੋਰ ਵੀ ਨਜ਼ਰ ਆਉਂਦੀ ਹੈ, ਇਹ ਪਰੰਪਰਾ ਹਮੇਸ਼ਾ ਸਮੇਂ ਦੇ ਸ਼ਕਤੀਸ਼ਾਲੀ ਸ਼ਾਸ਼ਕ ਜਾਂ ਸਮੂਹ ਦੇ ਨਾਲ ਖੜ੍ਹੀ ਹੈ। ਚਾਹੇ ਉਹ ਬਾਦਸ਼ਾਹ ਹੋਵੇ, ਸੁਲਤਾਨ ਹੋਵੇ ਜਾਂ ਅੱਜ ਦੇ ਦੌਰ ਦੇ ਪੂੰਜੀਪਤੀ ਕਾਰਪੋਰੇਟ। ਬ੍ਰਾਹਮਣਵਾਦੀ ਪਰੰਪਰਾ ਕਦੇ ਵੀ ਲੋਕ ਭਲੇ ਲਈ ਅੱਗੇ ਨਹੀਂ ਵਧਦੀ, ਸਗੋਂ ਭਾਰਤ ਵਿੱਚ ਮੌਜੂਦ ਸੱਤਾ ਦੇ ਕੇਂਦਰ 'ਤੇ ਕਾਬਜ਼ ਹੁੰਦੀ ਹੈ ਜਾਂ ਕਾਬਜ਼ਾਂ ਦੇ ਨਾਲ ਖੜ੍ਹੀ ਹੁੰਦੀ ਹੈ ਤੇ ਆਪਣੀ ਵਿਰੋਧੀ ਵਿਚਾਰਧਾਰਾਵਾਂ ਤੇ ਕੌਮਾਂ ਨੂੰ ਦਬਾਉਂਦੀ ਹੈ।

ਭਾਰਤ ਵਿਚ ਲੱਖਾਂ ਲੋਕ ਬਿਪਰਨੀ ਕਰਮਕਾਂਡ ਅਭਿਆਸ ਵਿਚ ਲੱਗੇ ਹੋਏ ਹਨ ।ਇਹ ਕੰਮ ਇਸ ਦੇਸ਼ ਵਿੱਚ ਘੱਟੋ-ਘੱਟ ਤਿੰਨ ਹਜ਼ਾਰ ਸਾਲਾਂ ਤੋਂ ਚੱਲ ਰਿਹਾ ਹੈ। ਲੱਖਾਂ ਲੋਕਾਂ ਦੇ ਇਨ੍ਹਾਂ ਯਤਨਾਂ ਦੇ ਬਾਵਜੂਦ ਦੁੱਖਾਂ ਤੋਂ ਮੁਕਤ ਨਹੀਂ ਹੋ ਸਕੇ।ਗੁਰੂ ਸਾਹਿਬਾਨ ਦਾ ਮਿਸ਼ਨ ਤੇ ਧਰਮ ਲੋਕ ਪਖੀ ਹੈ।ਗੁਰਬਾਣੀ ਅਨੁਸਾਰ, ਸਭ ਤਰ੍ਹਾਂ ਦੇ ਲੋਕਾਂ ਵਿਚ ਇਕ ਜੋਤਿ ਅਤੇ ਅਕਾਲ ਪੁਰਖ ਦੀ ਹੋਂਦ ਕਾਰਨ ਬਰਾਬਰ ਹਨ:

ਬਿਰਖੈ ਹੇਠਿ ਸਭਿ ਜੰਤ ਇਕਠੇ॥

ਇਕਿ ਤਤੇ ਇਕਿ ਬੋਲਨਿ ਮਿਠੇ॥ਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥(ਭਗਤ ਕਬੀਰ ਜੀ, ਪੰਨਾ 476)

(ਮਾਰੂ ਮਹਲਾ 5 ਪੰਨਾ 1019)

ਗੁਰਮਤਿ ਅਨੁਸਾਰ ਸਾਡਾ ਸਾਰਿਆਂ ਦਾ ਮੂਲ ਭਾਈਚਾਰਾ ਵੀ ਇੱਕੋ ਹੈ, ਅਸੀਂ ਭਿੰਨ ਭਿੰਨ ਨਹੀਂ ਹਾਂ। ਸਾਡੇ ਸਾਰਿਆਂ ਅੰਦਰ ਇਕੋ ਪਰਮ ਪਿਤਾ ਬ੍ਰਹਮ ਦਾ ਨੂਰ ਹੈ। ਸੰਪੂਰਣ ਰਚਨਾ ਦਾ ਜੀਵਨ ਦਾਤਾ ਪ੍ਰਭੂ ਪਿਤਾ ਹੀ ਹੈ ਤੇ ਉਸੇ ਦੀ ਜੀਵਨ ਰੋਹ, ਸਾਰੇ ਜੀਵਾਂ ਤੇ ਮਨੁੱਖ ਮਾਤ੍ਰ ਸਮੇਤ ਸਾਰੀ ਰਚਨਾ ਅੰਦਰ ਚੱਲ ਰਹੀ ਹੈ। ਇਸੇ ਮੂਲ ਅਗਿਆਨਤਾ ਕਾਰਨ, ਮਨੁੱਖ ਆਪਣੇ ਕੁਦਰਤੀ ਭਾਈਚਾਰੇ ਬਾਰੇ ਹੀ ਅਨਜਾਣ ਸੀ।ਮਨੁੱਖ ਮਨੁੱਖ ਵਿਚਕਾਰ ਪਈਆਂ ਜਾਂ ਪਾਈਆਂ ਹੋਈਆਂ ਅਣਗਿਣਤ ਵੰਡੀਆਂ ਹੀ ਸਨ ਜੋ ਮਨੁੱਖ-ਮਨੁੱਖ ਵਿਚਕਾਰ, ਸ਼ਾਇਦ ਕਦੇ ਨਾ ਟੁਟਣ ਵਾਲੀਆਂ ਦਿਵਾਰਾਂ ਬਣੀਆਂ ਹੋਈਆਂ ਸਨ। ਗੁਰਮਤਿ ਦੇ ਏਸ ਸਾਰਅੰਸ਼ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਉਹ ਸਿੱਖਾਂ ਦੇ ਅਧਿਆਤਮਕ ਖੁਸ਼ੀਆਂ ਲੈਣ ਖਾਤਰ ਜਪਣ ਤੇ ਮਨ ਦੀ ਇਕਾਗਰਤਾ ਪ੍ਰਾਪਤ ਕਰਨ ਵਾਸਤੇ ਕੇਵਲ ਪਾਠ ਕਰਨ ਲਈ ਨਹੀਂ ਸੀ ਰਚੀ ਗਈ। ਗੁਰਮਤਿ ਮਨੁੱਖ ਲਈ ਜੀਵਨ ਜਾਚ ਦਾ ਥੀਸਿਸ ਹੈ ਕਿ ਉਸਦਾ ਜੀਵਨ ,ਰਾਜਨੀਤੀ ਤੇ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ?

ਆਸਾ ਦੀ ਵਾਰ ਗੁਰੂ ਸਾਹਿਬਾਨ ਦਾ ਸਭਿਆਚਾਰਕ ,ਰਾਜਸੀ ਮੈਨੀਫੈਸਟੋ ਹੈ, ਜਿਸ ਨੂੰ ਸਤਿਗੁਰੂ ਨਾਨਕ ਨੇ ਰੂਹਾਨੀਅਤ ਦੇ ਰੰਗ ਵਿੱਚ ਪੇਸ਼ ਕੀਤਾ। ਦੁਨੀਆਂ ਵਿੱਚ ਉਹੀ ਅਧਿਆਤਮਕ ਪ੍ਰਣਾਲ਼ੀ ਧਰਮ ਬਣ ਕੇ ਤੁਰ ਸਕੀ, ਜਿਸ ਨੇ ਸਿਆਸੀ ਸਰੀਰ ਧਾਰ ਕੇ ਰਾਜਸੱਤਾ ਸਥਾਪਤ ਕਰ ਲਈ। ਜਿਸ ਤਰ੍ਹਾਂ ਇਸਾਈ, ਮੁਸਲਿਮ, ਬੁੱਧ, ਹਿੰਦੂ। ਏਸੇ ਤਰ੍ਹਾਂ ਸਿੱਖੀ ਵੀ ਧਰਮਸੱਤਾ ਦਾ ਉਦੋਂ ਹੀ ਰੂਪ ਧਾਰਨ ਲੱਗੀ, ਜਦੋਂ ਇਹ ਰਾਜਸੱਤਾ ਬਣਨ ਦੇ ਰਾਹ ਸੱਚੀ ਪਾਤਸ਼ਾਹੀ ਦੇ ਸਿਧਾਂਤ ਉਪਰ ਹੋ ਤੁਰੀ। ਕੂੜ ਸਿਆਸੀ ਸਿਸਟਮ ਵਿਰੁਧ ਬਗਾਵਤ ਕਰਕੇ ਰਬੀ ਰਾਹ ਉਪਰ ਤੁਰੀ।

ਰੂਹਾਨੀਅਤ ,ਰਾਜਨੀਤੀ ਅਤੇ ਇਨਕਲਾਬ ਦੋਵਾਂ ਦਾ ਕੇਂਦਰੀ ਤੇ ਸਰਗਰਮ ਬਿੰਦੂ ਮਨ ਹੈ, ਪਰ ਇਹਨਾਂ ਸਭਨਾਂ ਦਾ ਵਿਸ਼ਲੇਸ਼ਣ ਵੱਖ-ਵੱਖ ਹੈ। ਇਸਲਾਮ ,ਵੈਦਿਕ ਫਿਲਾਸਫੀ ਤੇ ਈਸਾਈਅਤ ਅਨੁਸਾਰ ਅਧਿਆਤਮਿਕਤਾ ਕਿਸੇ ਅਦਿੱਖ ਸੰਸਾਰ ਵਿੱਚ ਜਾਂ ਆਪਣੇ ਸਰੀਰ ਅਤੇ ਮਨ ਦੇ ਕਿਸੇ ਅਦਿੱਖ ਤਲ ਉਪਰ  ਪਰਮ ਅਨੰਦ ਦੇ ਸਰੋਤ ਦੀ ਕਲਪਨਾ ਕਰਦੀ ਹੈ।ਪਰ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਕਲਪਨਾ ਨਹੀਂ , ਮਨ ਨੂੰ ਕੇਂਦਰਿਤ ਕਰਦੀ ਹੈ।ਮਨ ਵਿਚ ਬ੍ਰਹਮ ਨੂੰ ਖੋਜਦੀ ਹੈ।ਗੁਰਮਤਿ ਅਨੁਸਾਰ ਮਨ ਦੀ ਖੋਜ ਹੀ ਪਰਮ ਸਤਿ ਦੀ ਖੋਜ ਹੈ।ਇਹ ਆਪਣੇ ਆਪ ਇਨਕਲਾਬ ਵਲ ਸਫਰ ਹੈ।ਗੁਰਬਾਣੀ ਅਨੁਸਾਰ ਤਾਂ ਮਨੁੱਖ ਦੇ ਸਰੀਰ ਨੂੰ ਮਨ ਚਲਾਉਂਦਾ ਹੈ। ਇਸ ਲਈ ਜਿਸ ਤਰ੍ਹਾਂ ਦੀ ਮਨੁੱਖ ਦੇ ਮਨ ਦੀ ਤਿਆਰੀ ਹੋਵੇਗੀ, ਸਰੀਰ ਵੀ ਉਸੇ ਤਰ੍ਹਾਂ ਹੀ ਪਿਛੇ ਲਗ ਟੁਰੇਗਾ। ਠੀਕ ਉਸੇ ਤਰ੍ਹਾਂ ਜਿਵੇਂ, ਜੇਕਰ ਸਰੀਰ ਨੂੰ ‘ਰਥ’ ਮੰਨ ਲਿਆ ਜਾਵੇ ਤਾਂ ਇਸ ਰਥ ਦਾ ‘ਰਥਵਾਹ’ ਹੋਵੇਗਾ ਸਾਡਾ ਮਨ ਹੈ। ਇਹੀ ਕਾਰਨ ਹੈ ਜੇ ਮਨ ਸੰਤੋਖੀ ਹੈ ਤਾਂ ਸਰੀਰ ਵਿਚੋਂ ਆਪਣੇ ਆਪ ਧਰਮ ਹੀ ਪ੍ਰਗਟ ਹੋਵੇਗਾ। ਜੇ ਮਨੁੱਖ ਮਨ ਕਰਕੇ ਸਦਾਚਾਰੀ ਹੈ ਤਾਂ ਸਰੀਰ, ਵਿਕਾਰ ਰਹਿਤ ਹੀ ਰਹੇਗਾ। ਜੇ ‘ਮਨ’ ਸਦਗੁਣਾਂ ਨਾਲ ਭਰਪੂਰ ਹੈ ਤਾਂ ਸਰੀਰ ਤੋਂ ਵੀ ਉੱਚਾ-ਸੁੱਚਾ ਤੇ ਆਦਰਸ਼ਕ ਜੀਵਨ ਹੀ ਪ੍ਰਗਟ ਹੋਵੇਗਾ।  ਜੇ ਮਨ ਹੈ ਹੀ ਤ੍ਰਿਸ਼ਨਾ-ਭੁੱਖਾਂ-ਲਾਲਸਾਵਾਂ ਦਾ ਮਾਰਿਆ ਤਾਂ ਸਰੀਰ ਵਿਕਾਰਾਂ, ਭਟਕਣਾ, ਤਿ੍ਸ਼ਨਾਵਾਂ ਦੀ ਭੱਠੀ ਬਣਿਆ ਹੀ ਸੜਦਾ ਰਵੇਗਾ। ਇਸ ਲਈ ਗੁਰਬਾਣੀ ਅਨੁਸਾਰ, ਸਾਡਾ ਜੀਵਨ, ਸਰੀਰ ਦਾ ਨਹੀਂ ਬਲਕਿ ਮਨ ਦਾ ਵਿਸ਼ਾ ਹੈ। ਇਸ ਵਿਚ ਸਰੀਰ, ਕਿਸੇ ਵੀ ਮਾਨਸਿਕ ਅਵਸਥਾ ਦੇ ਪ੍ਰਗਟਾਵੇ ਲਈ ਕੇਵਲ ਸਾਧਨ ਮਾਤਰ ਹੈ। ਲੋੜ ਹੈ ਸਰੀਰ ਅੰਦਰਲੇ ਆਪਣੇ ਮਨ ਨੂੰ ਸੰਭਾਲਣ ਦੀ। ਤਾਂ ਤੇ ਮਨ ਦੀ ਤਿਆਰੀ ਵਿਚ ਭਿੰਨਤਾ ਕਾਰਨ, ਜੀਵਨ ਰਹਿਣੀ ਕਰਕੇ ਹਰੇਕ ਯੁਗ ਦਾ ਵਾਸੀ ਅੱਜ ਵੀ ਇਕੋ ਸਮੇਂ ਮਿਲ ਸਕਦਾ ਹੈ। ਉਂਝ ਵੀ ਗੁਰੂ ਸਾਹਿਬਾਨ ਨੇ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਵਾਲੀ ਯੁਗਾਂ ਦੀ ਵੰਡ ਨੂੰ ਪ੍ਰਵਾਣ ਨਹੀਂ ਕੀਤਾ। 

“ਸਲੋਕੁ ਮਃ ੧॥ 

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥ 

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥

 ਸਤਜੁਗਿ ਰਥੁ ਸੰਤੋਖੁ ਕਾ ਧਰਮੁ ਅਗੈ ਰਥਵਾਹੁ॥ 

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ॥

 ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ॥

 ਕਲਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ॥ ੧ ॥ 

(ਪੰ: ੪੭੦)  

ਗੁਰਬਾਣੀ ਦੱਸਦੀ ਹੈ ਕਿ ਮਨੁੱਖੀ ਮਨ ਰਾਜਾ ਹੈ। ਉਹ ਮਨੁੱਖੀ ਸਰੀਰ ਤੇ ਰਾਜ ਕਰਦਾ ਹੈ। ਮਨੁੱਖ ਮਨ ਤੋਂ ਏਨਾ ਡਰਦਾ ਹੈ ਕਿ ਕਈ ਵੇਰ ਮਨ ਤੋਂ ਤੰਗ ਆ ਕੇ ਸਰੀਰ ਦਾ ਤਿਆਗ ਕਰਨ ਲਈ ਵੀ ਰਾਜ਼ੀ ਹੋ ਜਾਂਦਾ ਹੈ। ਮਨੁੱਖ ਮਨ ਨੂੰ ਖੁਸ਼ ਰੱਖਣ ਲਈ ਉਸ ਦੀ ਮਰਜ਼ੀ ਅਨੁਸਾਰ ਚਲਦਾ ਹੈ ਅਤੇ ਮਨ ਦੀ ਖੁਸ਼ੀ ਨੂੰ ਜੀਵਨ ਦੀ ਸੁਤੰਤਰਤਾ ਅਤੇ ਸੁਖ ਸਮਝਦਾ ਹੈ। ਪਰ ਗੁਰਬਾਣੀ ਮਨਮੱਤ ਦਾ ਤਿਆਗ ਕਰਕੇ ਗੁਰ ਸ਼ਬਦ ਦੇ ਅਭਿਆਸ ਨਾਲ ਮਨ ਨੂੰ ਵਸ ਕਰਨ ਦਾ ਉਪਦੇਸ਼ ਕਰਦੀ ਹੈ। ਜਿਹੜਾ ਮਨੁੱਖ ਮਨ ਤੋਂ ਏਨਾ ਡਰਦਾ ਹੈ ਉਸ ਲਈ ਆਪਣੇ ਸ਼ਕਤੀਸ਼ਾਲੀ ਮਾਲਕ ਮਨ ਨੂੰ ਵਸ ਕਰਨਾ ਅਸੰਭਵ ਹੁੰਦਾ ਹੈ। 

ਸੋ, ਗੁਰਬਾਣੀ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਜੇਕਰ ਗੁਰਬਾਣੀ ਪੜ੍ਹਨ ਸੁਣਨ ਨਾਲ ਅਸੀਂ ਜੀਵਨ ਵਿਚ ਮਾੜੇ ਵਿਚਾਰਾਂ ਤੋਂ ਚੰਗੇ ਵਿਚਾਰਾਂ ਵੱਲ ਨਹੀਂ ਤੁਰੇ ਤਾਂ ਬਾਹਰੀ ਧਾਰਮਿਕ ਦਿੱਖ ਵੀ ਭੇਖ ਬਣ ਕੇ ਰਹਿ ਜਾਵੇਗਾ । ਜਿਸ ਨਾਲ ਜਿਥੇ ਸਾਡਾ ਕੀਤਾ ਪੂਜਾ ਪਾਠ ਕਰਦਿਆ ਸਮਾਂ ਹੀ ਬਰਬਾਦ ਹੋਵੇਗਾ।ਇਸੇ ਕਰਕੇ ਗੁਰਬਾਣੀ ਸਮਝਾਉਂਦੀ ਹੈ :

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥(ਮ:1,ਪੰਨਾ 62)

ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸੰਸਾਰ, ਭੌਤਿਕਤਾ ,ਪਦਾਰਥ ਨੂੰ ਬਾਕੀ ਧਰਮਾਂ ਵਾਗ ਮਾਇਆ ਤੇ ਮਿਥ ਨਹੀਂ ਮੰਨਦੀ।ਪਰ ਬੇਲੋੜੀਆਂ ਲੋੜਾਂ ,ਵਾਸ਼ਨਾਵਾਂ ,ਆਵਾਰਾ ਪੂੰਜੀ ਨੂੰ ਰੱਬੀ ਰਾਹ ਅਗੇ ਰੁਕਾਵਟ ਮੰਨਦੀ ਹੈ।ਇਹੀ ਸਮਝ ਮਨੁੱਖੀ ਹਿਤਾਂ ਵਲ ਇਨਕਲਾਬ ਦਾ ਸਫਰ ਹੈ।ਗੁਰੂ ਸਾਹਿਬਾਨ ਅਨੁਸਾਰ ਮਾਇਆ ਦਾ ਕੂੜ (ਭ੍ਰਮ/ਛਲਾਵਾ) ਮਨੁੱਖ ਦੇ ਮਾਨਸਿਕ ਵਿਕਾਸ਼ ਨੂੰ ਠੱਲ੍ਹ ਪਾਉਂਦਾ ਹੈ। ਅਤੇ ਬਿਖ ਮਾਇਆ ਦਾ ਮੋਹ ਹੀ ਮਨੁੱਖ ਦੇ ਆਤਮਿਕ ਵਿਨਾਸ਼ ਦਾ ਕਾਰਣ ਬਣਦਾ ਹੈ। ਮਾਨਸਿਕ ਵਿਕਾਸ ਅਤੇ ਆਤਮਿਕ ਕਲਿਆਣ ਦੇ ਰਾਹ ਵਿੱਚ ਰੋੜਾ ਬਣਨ ਵਾਲੀ ਮਾਇਆ ਦੇ ਵਿਨਾਸ਼ਕ ਗੁਣਾਂ ਕਰਕੇ, ਗੁਰਬਾਣੀ ਵਿੱਚ ਇਸ (ਮਾਇਆ) ਨੂੰ ਸਰਪਨੀ, ਛਲ ਨਾਗਨੀ, ਨਕਟੀ, ਸਕਤੀ, ਮੋਹਣੀ, ਚੇਰੀ, ਅਮਲੁ ਗਲੋਲਾ ਕੂੜ ਕਾ, ਧਾਤੁ, ਸਾਸੁ (ਸੱਸ), ਡਾਇਨ, ਚੁੜੇਲ, ਬਿਖਿਆ, ਕਾਚਾ ਧਨੁ, ਮੋਹ ਠਗਉਲੀ, ਬਿਖੈ ਠਗਉਰੀ, ਠਗਵਾਰੀ, ਲਖਿਮੀ, ਗੁਹਜ ਪਾਵਕੋ, ਗੂਝੀ ਭਾਹਿ, ਡਾਕੀ (ਡਾਇਨ) ਆਦਿ ਕਈ ਨਾਮ ਦਿੱਤੇ ਗਏ ਹਨ।ਆਰਥਕ ਅਤੇ ਪਦਾਰਥਕ ਲਾਭ ਦਾ ਲੋਭ-ਲਾਲਚ ਅਤੇ ਤ੍ਰਿਸ਼ਨਾ ਹੀ ਮਾਇਆ ਦਾ ਚੰਦਰਾ ਚਮਤਕਾਰ ਹੈ। ਮਾਇਆ ਦਾ ਲੋਭ ਮਨ ਦਾ ਸੂਤਕ ਹੈ ਅਰਥਾਤ ਲੋਭ ਦਾ ਵਿਕਾਰ ਮਨ ਦੀ ਮਲੀਨਤਾ ਅਤੇ ਅਸ਼ੁੱਧਤਾ ਦਾ ਕਾਰਣ ਬਣਦਾ ਹੈ।

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜ॥ ਸਲੋਕ ਮ: ੧

ਮਨ ਦੇ ਇਸ ਗੁੱਝੇ ਸੂਤਕ ਸਦਕਾ ਮਨੁੱਖ ਦਾ ਮਨ ਪਿੰਗਲਾ ਅਤੇ ਆਤਮਾ ਨਿਰਬਲ ਹੋ ਜਾਂਦੀ ਹੈ। ਮਾਇਆ-ਮੋਹ ਨੂੰ ਪੁਗਾਉਣ ਲਈ ਮਨੁੱਖ ਦੇ ਚੰਚਲ ਮਨ ਨੂੰ ਕਾਮ, ਕ੍ਰੋਧ, ਲੋਭ-ਲਾਲਚ ਅਤੇ ਹਉਮੈਂ-ਹੰਕਾਰ ਆਦਿ ਮਾਰੂ ਵਿਕਾਰਾਂ ਦੀ ਲਤ ਲੱਗ ਜਾਂਦੀ ਹੈ; ਅਤੇ ਮਨ ਦੀ ਇਸ ਭੈੜੀ ਲਤ ਦੀ ਤ੍ਰਿਪਤੀ ਵਾਸਤੇ ਮਨੁੱਖ ਕਾਮ-ਕ੍ਰੀੜਾ, ਚੋਰੀ-ਚਕਾਰੀ, ਠੱਗੀ-ਠੋਰੀ, ਧੋਖਾ-ਧੜੀ, ਛਲ-ਕਪਟ, ਭ੍ਰਸ਼ਟਤਾ, ਦੁਸ਼ਟਤਾ, ਨਿਰਦਯਤਾ, ਹਿੰਸਾ, ਆਤੰਕ ਅਤੇ ਗੁੰਡਾਗਰਦੀ ਆਦਿਕ ਅਵਗੁਣਾਂ ਦੇ ਜਾਲ ਵਿੱਚ ਉਲਝ ਕੇ ਆਤਮਿਕ ਪੱਖੋਂ ਨਿਤਾਣਾ ਹੋ ਜਾਂਦਾ ਹੈ। ਲੋਭ-ਲਾਲਚ ਦੀ ਅੰਨ੍ਹੀ ਖਾਈ ਵਿੱਚ ਡਿੱਗਿਆ ਮਨੁੱਖ ਫਿਰ ਬਾਹਰ ਨਹੀਂ ਨਿਕਲ ਸਕਦਾ।ਗੁਰੂ ਸਾਹਿਬਾਨ ਅਨੁਸਾਰ ਮਾਇਆ ਸੰਸਾਰ  ਰੂਪੀ ਬਿਖ ਅਰਥਾਤ ਜ਼ਹਿਰ ਨਾਲ ਭਰਿਆ ਅੰਨ੍ਹਾ ਖੂਹ ਹੈ।

ਸੰਸਾਰੁ ਬਿਖਿਆ ਕੂਪ॥ ਤਮ ਅਗਿਆਨ ਮੋਹਿਤ ਘੂਪ॥ ਬਿਲਾਵਲ ਅਸ: ਮ: ੫  

ਗੁਰਮਤਿ ਅਨੁਸਾਰ ਜੀਵਨ ਵਿੱਚ ਦੁੱਖ ਹੈ, ਪਰ ਇਸਦਾ ਕਾਰਨ ਪਦਾਰਥ ਹੈ, ਜੇਕਰ ਦੁੱਖ ਦਾ ਕਾਰਨ ਪਦਾਰਥਕ ਹੈ ਤਾਂ ਇਸ ਦਾ ਹੱਲ ਵੀ ਪਦਾਰਥਕ ਸੰਸਾਰ ਵਿੱਚ ਹੈ। ਗੁਰਮਤਿ ਜੀਵਨ ਵਿਚ ਦੁਖਾਂ ਦਾ ਕਾਰਣ ਮਨ ਦੀ ਭਟਕਣਾ ਨੂੰ ਮੰਨਦੀ ਹੈ।ਹੱਲ ਮਨ ਉਪਰ ਕਾਬੂ ਪਾਉਣ ਤੇ ਮਨ ਨੂੰ ਮਜਬੂਤ ਕਰਨ ਵਿਚ ਟੋਲਦੀ ਹੈ।ਸਨਮਾਨਜਨਕ ਜੀਵਨ ਦਾ ਹੱਲ ਉਹ ਸਰਬਤ ਦੇ ਭਲੇ ,ਸਰਬੱਤ ਦੀ ਅਜ਼ਾਦੀ ,ਸਾਂਝੀਵਾਲਤਾ ਆਤੇ ਸੰਗਤ ਵਿਚ ਦਸਦੀ ਹੈ। ਗੁਰਬਾਣੀ ਦਾ ਮਨੋਰਥ ਕਰਮ , ਸ਼ੁਭ ਕਰਮ,ਸਚ ਅਚਾਰ ਹੈ,ਕਰਮਕਾਂਡ ਨਹੀਂ।

ਭਾਰਤ ਵਰਗੇ ਗ਼ਰੀਬ ਦੇਸ਼ ਵਿੱਚ ਅਧਿਆਤਮਿਕਤਾ ਇੱਕ ਅਜਿਹਾ ਕਾਰੋਬਾਰ ਤੇ ਪਖੰਡ ਬਣ ਕੇ ਉੱਭਰਿਆ ਹੈ ਜਿਸਦੇ ਉਪਦੇਸ਼ਕ ਰਬੀ ਸਚ ਤੋਂ ਉਲਟ ਲਗਜ਼ਰੀ ਜੀਵਨ ਬਤੀਤ ਕਰਨ ਵਿਚ ਵਿਸ਼ਵਾਸ ਰਖਦੇ ਹਨ।ਮਾਇਆ ਦੇ ਵਪਾਰੀ ਹਨ , ਨਾਲ ਹੀ ਇਹਨਾਂ ਦਾ ਵਪਾਰ ਅਤੇ ਰਾਜਨੀਤਿਕ ਖੇਤਰ ਵਿੱਚ ਵੀ ਚਲਦਾ ਹੈ। ਗੁਰਮਤਿ ਵਿਚ ਇਹਨਾਂ ਨੂੰ ਬਨਾਰਸ ਦੇ ਠਗ ਕਿਹਾ ਹੈ-

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥(ਭਗਤ ਕਬੀਰ ਜੀ, ਪੰਨਾ 476)

ਗੁਰਮਤਿ ਅਨੁਸਾਰ ਮਨੁੱਖ ਦਾ ਜੀਵਨ ਮਨੋਰਥ ਇਹ ਹੈ ਕਿ ਉਹ ਸਾਰਾ ਜੀਵਨ ਰੱਬੀ ਸੱਚ ਨਾਲ ਸਦੀਵੀ ਸਾਂਝ ਬਣਾਈ ਰੱਖੇ। ਗੁਰਬਾਣੀ ਮਨੁੱਖੀ ਜੀਵਨ ਲਈ ਚਾਨਣ ਮੁਨਾਰਾ ਹੈ। ਸਮਾਜ ਦੇ ਰਾਜ ਪ੍ਰਬੰਧ ਬਾਰੇ ਗੁਰਬਾਣੀ ਦਾ ਉਪਦੇਸ਼ ਹੈ ਕਿ ਲਾਇਕ ਆਗੂਆਂ ਦਾ ਸੱਚਾ, ਨਿਆਂਪੂਰਨ ਅਤੇ ਸ਼ਾਂਤਮਈ ਹਲੀਮੀ ਰਾਜ ਸਥਾਪਤ ਹੋਵੇ। ਗੁਰਬਾਣੀ ਦਾ ਕਥਨ ਹੈ: “ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤ ਮੇਲਿ ਮਿਲਾਈ॥” (ਪੰ: ੧੦੮੭) ਐਸੇ ਸੱਚੇ, ਸੁਖੀ ਨਿਆਂਪੂਰਨ ਰਾਜ ਦੇ ਵਾਤਾਵਰਣ ਵਿੱਚ ਸਤਸੰਗਤ ਰਾਹੀਂ ਬੇਗਮਪੁਰਾ ਦਾ ਆਤਮਕ ਅਨੰਦ ਪਰਾਪਤ ਹੁੰਦਾ ਹੈ। ਗੁਰਬਾਣੀ ਕਿਸੇ ਵੀ ਧਰਮਤੰਤਰਕ ਰਾਜ ਦਾ ਸਮਰਥਨ ਨਹੀਂ ਕਰਦੀ। ਉਹ ਅਜ਼ਾਦੀ ਤੇ ਨਿਆਂ ਪਖੀ, ਸਾਂਝੀਵਾਲਤਾ ਵਾਲੇ ਰਾਜ ਦੀ ਸਮਰਥਕ ਹੈ।ਪਰ ਖਬੇਪਖੀਆਂ ਤੇ ਭੌਤਿਕਵਾਦੀਆਂ ਨੇ ਇਸ ਮਹਾਨ ਵਿਚਾਰ ਨੂੰ ਸਮਝਣ ਦਾ ਯਤਨ ਨਹੀਂ ਕੀਤਾ।

ਗੁਰਮਤਿ ਦਾ ਬ੍ਰਾਹਮਣਵਾਦੀ ਸਿਸਟਮ ਨਾਲ ਇਸ ਕਰਕੇ ਵਿਰੋਧ ਹੈ ਕਿ ਉਹ ਰੱਬ ਤੇ ਮਨੁੱਖਤਾ ਵਿਰੋਧੀ ਸਿਸਟਮ ਦੀ ਪੈਰੋਕਾਰ ਹੈ ਜੋ ਰਬੀ ਨਿਆਂ ਨੂੰ ਰੱਦ ਕਰਦੀ, ਵਰਨ ਆਸ਼ਰਮ ਉਪਰ ਟੇਕ ਰਖਦੀ ਮਨੁੱਖ ਨੂੰ ਜਾਤਾਂ ਵਿਚ ਵੰਡਕੇ ਵਰਨ ਆਸ਼ਰਮ ਸਿਰਜਦੀ ਮਨੁੱਖ ਨੂੰ ਗੁਲਾਮੀ ਦੇ ਰਾਹੇ ਪਾਉਂਦੀ ਹੈ ਤੇ ਰਾਜੇ ਨੂੰ ਰੱਬ ਦੀ ਮੂਰਤ ਵਜੋਂ ਸਥਾਪਿਤ ਕਰਦੀ ਹੈ ਤਾਂ ਜੋ ਲੋਕ  ਰਾਜੇ ਦਾ ਹਰ ਕੂੜ ਤੇ ਅਨਿਆਂਈ ਹੁਕਮ ਨੂੰ ਰੱਬੀ ਹੁਕਮ ਸਮਝ ਕੇ ਸਿਰ ਝੁਕਾ ਕੇ ਮੰਨਣ। ਇਸ ਲਈ ਰਾਜਿਆਂ ਦਾ ਸਮਰਥਨ ਬ੍ਰਾਹਮਣਵਾਦੀ ਸੋਚ ਦੇ ਹੱਕ ਵਿੱਚ ਸੀ।ਅਜੋਕੇ ਤੰਤਰ ਵਿਚ ਵੀ ਹਾਲਤ ਅਜਿਹੀ ਹੈ। ਇਸ ਦੇ ਨਤੀਜੇ ਇਹ ਨਿਕਲੇ ਕਿ ਮਨੁੱਖੀ ਅਜ਼ਾਦੀ ਨੂੰ ਦਬਾ ਦਿੱਤਾ ਗਿਆ, ਉਨ੍ਹਾਂ ਦੇ ਉਸਾਰੂ ਸਾਹਿਤ ਨੂੰ ਤਬਾਹ ਕਰ ਦਿੱਤਾ ਗਿਆ। ਬੁਧ ਧਰਮ ਦੇ ਸਾਹਿਤ ਦੀ ਤਬਾਹੀ ਤੇ ਜੂਨ 84 ਘਲੂਘਾਰੇ ਦੌਰਾਨ ਦਰਬਾਰ ਸਾਹਿਬ ਦੀ ਲਾਇਬਰੇਰੀ ਦੀ ਤਬਾਹੀ ਇਸ ਗੱਲ ਦਾ ਸਬੂਤ ਹੈ।ਅੱਜ ਬਾਹਮਣਵਾਦ ਵਲੋਂ ਤਬਾਹ ਕੀਤੇ ਲੋਕਾਇਤ ਅਤੇ ਚਾਰਵਾਕ ਦਾ ਸਾਹਿਤ ਸਾਨੂੰ ਉਹਨਾਂ ਦੇ ਵਿਰੋਧੀਆਂ ਦੇ ਹਵਾਲੇ ਨਾਲ ਮਿਲਦਾ ਹੈ ਅਤੇ ਇਹਨਾਂ ਤੋਂ ਅਸੀਂ ਉਹਨਾਂ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ।

ਇਹੀ ਕਾਰਣ ਹੈ ਕਿ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਵਿੱਚ ਫੈਲਣ ਨਹੀਂ ਦਿੱਤਾ ਜਾ ਰਿਹਾ । ਬ੍ਰਾਹਮਣਵਾਦੀ ਚਿੰਤਨ ਧਾਰਾ ਨੂੰ ਰਾਜੇ, ਪੁਜਾਰੀ ਅਤੇ ਸਮਾਜ ਦੇ ਅਮੀਰ ਵਰਗ ਦਾ ਸਮਰਥਨ ਪ੍ਰਾਪਤ ਹੋਇਆ, ਇਸ ਦਿਸ਼ਾ ਵਿੱਚ ਕੀਤੇ ਗਏ ਕਾਰਜਾਂ ਦਾ ਨਤੀਜਾ ਇਹ ਹੋਇਆ ਕਿ ਲੋਕ ਅੰਧ ਵਿਸ਼ਵਾਸ ਵਿਚ ਜਕੜੇ ਗਏ।  ਭਾਰਤ ਵਿੱਚ ਜੋ ਧਾਰਮਿਕ ਵਿਚਾਰਧਾਰਾ  ਪ੍ਰਵਾਨ ਚੜ੍ਹੀ ਹੈ, ਉਹ ਬ੍ਰਾਹਮਣਵਾਦ ਹੈ। ਇਸਨੇ ਸਮੇਂ ਦੇ ਨਾਲ ਆਪਣਾ ਨਾਮ ਬਦਲ ਲਿਆ ਜਾਂ ਦੂਜਿਆਂ ਦੁਆਰਾ ਦਿੱਤੇ ਨਾਮ ਨੂੰ ਸਵੀਕਾਰ ਕੀਤਾ। ਪਰ ਬ੍ਰਾਹਮਣਵਾਦ ਨੇ ਆਪਣੀ ਵਿਵਸਥਾ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦਿੱਤਾ। ਇਸ ਦੇ ਨਾਲ ਹੀ ਇਸ ਬ੍ਰਾਹਮਣਵਾਦੀ ਪਰੰਪਰਾ ਵਿੱਚ ਇੱਕ ਗੱਲ ਹੋਰ ਵੀ ਨਜ਼ਰ ਆਉਂਦੀ ਹੈ, ਇਹ ਪਰੰਪਰਾ ਹਮੇਸ਼ਾ ਸਮੇਂ ਦੇ ਸ਼ਕਤੀਸ਼ਾਲੀ ਸ਼ਾਸ਼ਕ ਜਾਂ ਸਮੂਹ ਦੇ ਨਾਲ ਖੜ੍ਹੀ ਹੈ। ਚਾਹੇ ਉਹ ਬਾਦਸ਼ਾਹ ਹੋਵੇ, ਸੁਲਤਾਨ ਹੋਵੇ ਜਾਂ ਅੱਜ ਦੇ ਦੌਰ ਦੇ ਪੂੰਜੀਪਤੀ ਕਾਰਪੋਰੇਟ। ਬ੍ਰਾਹਮਣਵਾਦੀ  ਪਰੰਪਰਾ ਕਦੇ ਵੀ ਲੋਕ ਭਲੇ ਲਈ ਅੱਗੇ ਨਹੀਂ ਵਧਦੀ, ਸਗੋਂ ਭਾਰਤ ਵਿੱਚ ਮੌਜੂਦ ਸੱਤਾ ਦੇ ਕੇਂਦਰ 'ਤੇ ਕਾਬਜ਼ ਹੁੰਦੀ ਹੈ ਜਾਂ ਕਾਬਜ਼ਾਂ ਦੇ ਨਾਲ ਖੜ੍ਹੀ ਹੁੰਦੀ ਹੈ ਤੇ ਆਪਣੀ ਵਿਰੋਧੀ ਵਿਚਾਰਧਾਰਾਵਾਂ ਤੇ ਕੌਮਾਂ ਨੂੰ ਦਬਾਉਂਦੀ ਹੈ।

ਭਾਰਤ ਵਿਚ ਲੱਖਾਂ ਲੋਕ ਬਿਪਰਨੀ ਕਰਮਕਾਂਡ ਅਭਿਆਸ ਵਿਚ ਲੱਗੇ ਹੋਏ ਹਨ ।ਇਹ ਕੰਮ ਇਸ ਦੇਸ਼ ਵਿੱਚ ਘੱਟੋ-ਘੱਟ ਤਿੰਨ ਹਜ਼ਾਰ ਸਾਲਾਂ ਤੋਂ ਚੱਲ ਰਿਹਾ ਹੈ। ਲੱਖਾਂ ਲੋਕਾਂ ਦੇ ਇਨ੍ਹਾਂ ਯਤਨਾਂ ਦੇ ਬਾਵਜੂਦ  ਦੁੱਖਾਂ ਤੋਂ ਮੁਕਤ ਨਹੀਂ ਹੋ ਸਕੇ।ਗੁਰੂ ਸਾਹਿਬਾਨ ਦਾ ਮਿਸ਼ਨ ਤੇ ਧਰਮ ਲੋਕ ਪਖੀ ਹੈ।ਗੁਰਬਾਣੀ ਅਨੁਸਾਰ, ਸਭ ਤਰ੍ਹਾਂ ਦੇ ਲੋਕਾਂ ਵਿਚ ਇਕ ਜੋਤਿ ਅਤੇ ਅਕਾਲ ਪੁਰਖ ਦੀ ਹੋਂਦ ਕਾਰਨ ਬਰਾਬਰ ਹਨ:

ਬਿਰਖੈ ਹੇਠਿ ਸਭਿ ਜੰਤ ਇਕਠੇ॥

ਇਕਿ ਤਤੇ ਇਕਿ ਬੋਲਨਿ ਮਿਠੇ॥

(ਮਾਰੂ ਮਹਲਾ 5 ਪੰਨਾ 1019)

ਗੁਰਮਤਿ ਅਨੁਸਾਰ ਸਾਡਾ ਸਾਰਿਆਂ ਦਾ ਮੂਲ ਭਾਈਚਾਰਾ ਵੀ ਇੱਕੋ ਹੈ, ਅਸੀਂ ਭਿੰਨ ਭਿੰਨ ਨਹੀਂ ਹਾਂ। ਸਾਡੇ ਸਾਰਿਆਂ ਅੰਦਰ ਇਕੋ ਪਰਮ ਪਿਤਾ ਬ੍ਰਹਮ ਦਾ ਨੂਰ ਹੈ। ਸੰਪੂਰਣ ਰਚਨਾ ਦਾ ਜੀਵਨ ਦਾਤਾ ਪ੍ਰਭੂ ਪਿਤਾ ਹੀ ਹੈ ਤੇ ਉਸੇ ਦੀ ਜੀਵਨ ਰੋਹ, ਸਾਰੇ ਜੀਵਾਂ ਤੇ ਮਨੁੱਖ ਮਾਤ੍ਰ ਸਮੇਤ ਸਾਰੀ ਰਚਨਾ ਅੰਦਰ ਚੱਲ ਰਹੀ ਹੈ। ਇਸੇ ਮੂਲ ਅਗਿਆਨਤਾ ਕਾਰਨ, ਮਨੁੱਖ ਆਪਣੇ ਕੁਦਰਤੀ ਭਾਈਚਾਰੇ ਬਾਰੇ ਹੀ ਅਨਜਾਣ ਸੀ।ਮਨੁੱਖ ਮਨੁੱਖ ਵਿਚਕਾਰ ਪਈਆਂ ਜਾਂ ਪਾਈਆਂ ਹੋਈਆਂ ਅਣਗਿਣਤ ਵੰਡੀਆਂ ਹੀ ਸਨ ਜੋ ਮਨੁੱਖ-ਮਨੁੱਖ ਵਿਚਕਾਰ, ਸ਼ਾਇਦ ਕਦੇ ਨਾ ਟੁਟਣ ਵਾਲੀਆਂ ਦਿਵਾਰਾਂ ਬਣੀਆਂ ਹੋਈਆਂ ਸਨ। ਗੁਰਮਤਿ ਦੇ ਏਸ ਸਾਰਅੰਸ਼ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਉਹ ਸਿੱਖਾਂ ਦੇ ਅਧਿਆਤਮਕ ਖੁਸ਼ੀਆਂ ਲੈਣ ਖਾਤਰ ਜਪਣ ਤੇ ਮਨ ਦੀ ਇਕਾਗਰਤਾ ਪ੍ਰਾਪਤ ਕਰਨ ਵਾਸਤੇ ਕੇਵਲ ਪਾਠ ਕਰਨ ਲਈ ਨਹੀਂ ਸੀ ਰਚੀ ਗਈ।  ਗੁਰਮਤਿ ਮਨੁੱਖ ਲਈ ਜੀਵਨ ਜਾਚ ਦਾ ਥੀਸਿਸ ਹੈ ਕਿ ਉਸਦਾ ਜੀਵਨ ,ਰਾਜਨੀਤੀ ਤੇ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ?

ਆਸਾ ਦੀ ਵਾਰ ਗੁਰੂ ਸਾਹਿਬਾਨ ਦਾ ਸਭਿਆਚਾਰਕ ,ਰਾਜਸੀ ਮੈਨੀਫੈਸਟੋ ਹੈ, ਜਿਸ ਨੂੰ ਸਤਿਗੁਰੂ ਨਾਨਕ ਨੇ ਰੂਹਾਨੀਅਤ ਦੇ ਰੰਗ  ਵਿੱਚ ਪੇਸ਼ ਕੀਤਾ। ਦੁਨੀਆਂ ਵਿੱਚ ਉਹੀ ਅਧਿਆਤਮਕ ਪ੍ਰਣਾਲ਼ੀ ਧਰਮ ਬਣ ਕੇ ਤੁਰ ਸਕੀ, ਜਿਸ ਨੇ ਸਿਆਸੀ ਸਰੀਰ ਧਾਰ ਕੇ ਰਾਜਸੱਤਾ ਸਥਾਪਤ ਕਰ ਲਈ। ਜਿਸ ਤਰ੍ਹਾਂ ਇਸਾਈ, ਮੁਸਲਿਮ, ਬੁੱਧ, ਹਿੰਦੂ। ਏਸੇ ਤਰ੍ਹਾਂ ਸਿੱਖੀ ਵੀ ਧਰਮਸੱਤਾ ਦਾ ਉਦੋਂ ਹੀ ਰੂਪ ਧਾਰਨ ਲੱਗੀ, ਜਦੋਂ ਇਹ ਰਾਜਸੱਤਾ ਬਣਨ ਦੇ ਰਾਹ ਸੱਚੀ ਪਾਤਸ਼ਾਹੀ ਦੇ ਸਿਧਾਂਤ ਉਪਰ ਹੋ ਤੁਰੀ। ਕੂੜ ਸਿਆਸੀ ਸਿਸਟਮ ਵਿਰੁਧ ਬਗਾਵਤ ਕਰਕੇ ਰਬੀ ਰਾਹ ਉਪਰ ਤੁਰੀ।

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

9815700916