ਅਸਟ੍ਰੇਲੀਆ ਵਿੱਚ ਸਿੱਖ ਨੌਜਵਾਨ ਟੈਕਸੀ ਡਰਾਈਵਰ 'ਤੇ ਨਸਲੀ ਹਮਲਾ

ਅਸਟ੍ਰੇਲੀਆ ਵਿੱਚ ਸਿੱਖ ਨੌਜਵਾਨ ਟੈਕਸੀ ਡਰਾਈਵਰ 'ਤੇ ਨਸਲੀ ਹਮਲਾ

ਮੈਲਬੋਰਨ: ਇੱਥੇ ਇੱਕ ਨੌਜਵਾਨ ਸਿੱਖ ਟੈਕਸੀ ਡਰਾਈਵਰ 'ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੈਲਬੋਰਨ ਦੇ ਕਰਾਊਨ ਕੈਸੀਨੋ ਦੀ ਪਾਰਕਿੰਗ ਵਿੱਚ ਵਾਪਰੀ। ਮੰਗਲਵਾਰ ਰਾਤ ਨਸ਼ੇ ਦੀ ਹਾਲਤ ਵਿੱਚ ਕੁੱਝ ਹੁਲੜਬਾਜਾਂ ਨੇ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਦਸਤਾਰ ਬਾਰੇ ਭੱਦੀ ਸ਼ਬਦਾਵਲੀ ਵਰਤੀ। ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।

ਕੁੱਟਮਾਰ ਕਰਨ ਵਾਲਿਆਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਸਿੱਖ ਡਰਾਈਵਰ ਨੂੰ ਗੱਡੀ ’ਚ ਲਿਜਾਣ ਲਈ ਕਹਿ ਰਹੇ ਸਨ। ਇਸ ਦੌਰਾਨ ਜਦ ਡਰਾਈਵਰ ਨੇ ਲਾਈਨ ਮੁਤਾਬਕ ਅਗਲੀ ਟੈਕਸੀ ’ਚ ਜਾਣ ਲਈ ਕਿਹਾ ਤਾਂ ਉਹ ਉਨ੍ਹਾਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਡਰਾਈਵਰ ਦੀ ਪਛਾਣ ਬਾਰੇ ਨਸਲੀ ਟਿੱਪਣੀਆਂ ਕਰਨ ਮਗਰੋਂ ਨੌਜਵਾਨ ਡਰਾਈਵਰ ਦੀ ਦਸਤਾਰ ਲਾਹ ਦਿੱਤੀ ਤੇ ਕੁੱਟਮਾਰ ਕੀਤੀ।

ਸਿੱਖ ਨੌਜਵਾਨ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਕੋਈ ਵੀ ਉਸਦੀ ਮਦਦ ਲਈ ਨਹੀਂ ਆਇਆ। ਕੁੱਝ ਸਮੇਂ ਬਾਅਦ ਉਸਦੇ ਇੱਕ ਸਾਥੀ ਟੈਕਸੀ ਡਰਾਈਵਰ ਨੇ ਉਸਦੀ ਮਦਦ ਕੀਤੀ ਤੇ ਪੁਲਿਸ ਨੂੰ ਬੁਲਾਇਆ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ