ਆਸਾਮ ਵਿੱਚ ਜਿੱਤ ਦੇ ਝੰਡੇ ਲਾਕੇ ਵਾਪਿਸ ਪਰਤੇ ਗਤਕਾ ਖਿਡਾਰੀਆ ਦਾ ਕੁਰਾਲੀ ਦੇ ਗੁਰੂਘਰ ਵਿੱਚ ਹੋਇਆ ਸਨਮਾਨ
ਗਾਰਡਨ ਵੈਲੀ ਅਤੇ ਸਨਫੀਲਡ ਸਕੂਲ ਦੇ ਬੱਚਿਆ ਨੇ ਕੀਤਾ ਸਹਿਰ ਦਾ ਨਾਮ ਰੌਸ਼ਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕੁਰਾਲੀ: ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ 7ਵੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜੋਕੇ ਦੇਸ਼ ਦੇ ਆਸਾਮ ਸੂਬੇ ਵਿੱਚ ਹੋਈ ਜਿਸ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਦੇ ਹੋਏ ਕੁਰਾਲੀ ਦੀ ਖਾਲਸਾ ਅਕਾਲ ਪੁਰਖ ਦੀ ਫ਼ੌਜ ਗਤਕਾ ਅਕੈਡਮੀ ਦੇ ਤਿੰਨ ਸਿੰਘਾ ਨੇ ਦੋ ਗੋਲਡ ਅਤੇ ਇਕ ਬਰੋਨਜ਼ ਮੈਡਲ ਹਾਸਲ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਤਕਾ ਅਕੈਡਮੀ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਖਜਾਨਚੀ ਮੈਡਮ ਪਰਵਿੰਦਰ ਕੌਰ ਨੇ ਦੱਸਿਆ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਲੰਬੇ ਸਮੇਂ ਤੋਂ ਗਤਕਾ ਦੇ ਮਿਆਰ ਨੂੰ ਉੱਤੇ ਚੁੱਕਣ ਵਿੱਚ ਲੱਗੀ ਹੋਈ ਹੈ ਅਤੇ ਜੌ 7ਵੀ ਨੈਸ਼ਨਲ ਚੈਪੀਅਨਸ਼ਿਪ ਆਸਾਮ ਦੇ ਗੁਵਾਹਾਟੀ ਸ਼ਹਿਰ ਵਿੱਚ ਹੋਈ ਉਸ ਵਿੱਚ ਪੂਰੇ ਭਾਰਤ ਭਰ ਤੋਂ ਤਕਰੀਬਨ 1300 ਦੇ ਕਰੀਬ ਬੱਚਿਆ ਨੇ ਵੱਖ ਵੱਖ ਉਮਰ ਵਰਗ ਵਿੱਚ ਸ਼ਮੂਲੀਅਤ ਕੀਤੀ ਅਤੇ ਕੁਰਾਲੀ ਅਕੈਡਮੀ ਦੇ ਦਿਲਜੀਤ ਸਿੰਘ ਨੇ ਅੰਡਰ 17 ਉਮਰ ਵਰਗ ਦੇ ਸਿੰਗਲ ਸੋਟੀ ਟੀਮ ਫਾਇਟ ਵਿੱਚ ਤੀਸਰਾ ਅਤੇ ਅੰਡਰ 14 ਉਮਰ ਵਰਗ ਵਿੱਚ ਜਪਜੀਤ ਸਿੰਘ ਅਤੇ ਸਿਮਰਤ ਸਿੰਘ ਨੇ ਟੀਮ ਪ੍ਰਦਰਸ਼ਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਓਹਨਾ ਦੱਸਿਆ ਕਿ ਦੋ ਖਿਡਾਰੀ ਗਾਰਡਨ ਵੈਲੀ ਇੰਟਰਨੈਸ਼ਨ ਸਕੂਲ ਅਤੇ ਸਿਮਰਤ ਸਿੰਘ ਸਨਫੀਲਡ ਸਕੂਲ ਕੁਰਾਲੀ ਦਾ ਵਿਦਿਆਰਥੀ ਹੈ।
ਆਸਾਮ ਵਿੱਚ ਜਿੱਤ ਦਰਜ ਕਰਨ ਉਪਰੰਤ ਵਾਪਸ ਪਰਤੀ ਟੀਮ ਦਾ ਕੁਰਾਲੀ ਦੇ ਗੁਰੂਘਰ ਵਿਖੇ ਪ੍ਰਬੰਧਕੀ ਟੀਮ ਅਤੇ ਗਤਕਾ ਅਕੈਡਮੀ ਦੇ ਸਿੰਘਾਂ ਦਵਾਰਾ ਫੁੱਲਾਂ ਦੇ ਹਾਰ ਅਤੇ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਬੱਚਿਆ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਵੀ ਮੁਬਾਰਕਾ ਦਿੱਤੀਆ ਗਈਆਂ। ਬੱਚਿਆ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਅਧਿਆਪਕਾ ਅਤੇ ਕੋਚ ਸਾਹਿਬਾਨ ਨੂੰ ਦਿੱਤਾ ਜਿਨ੍ਹਾਂ ਦੀ ਪ੍ਰੇਰਨਾ ਅਤੇ ਸਖ਼ਤ ਮੇਹਨਤ ਨਾਲ ਇਹ ਜਿੱਤ ਦਰਜ ਕਰਨ ਵਿਚ ਸਫ਼ਲ ਹੋਏ। ਇਸ ਮੌਕੇ ਅਕੈਡਮੀ ਦੇ ਉਪ ਪ੍ਰਧਾਨ ਰਘੂਬੀਰ ਸਿੰਘ,ਅਮਰਜੀਤ ਸਿੰਘ,ਅਰਸ਼ਦੀਪ ਸਿੰਘ,ਜਸ਼ਨਦੀਪ ਸਿੰਘ,ਜਗਮੋਹਨ ਸਿੰਘ,ਨੀਤੀ, ਗੁਰਸਿਮਰਨ ਕੌਰ, ਸਾਹਿਬਜੀਤ ਸਿੰਘ,ਸਹਿਜ ਕੌਰ,ਏਕਮਪ੍ਰੀਤ ਸਿੰਘ,ਏਕਮਪ੍ਰੀਤ ਕੌਰ,ਦਿਲਜੋਤ ਕੌਰ,ਸਤਵੀਰ ਕੌਰ ਆਦਿ ਮੌਜੂਦ ਸਨ
Comments (0)