ਆਪ ਸਰਕਾਰ ਦੀ ਬੇਇਨਸਾਫੀ ਤੋਂ ਤੰਗ ਸੁਖਰਾਜ ਸਿੰਘ 12 ਅਕਤੂਬਰ ਤੋਂ ਮਰਨ ਵਰਤ 'ਤੇ ਬੈਠੇਗਾ
ਮਾਮਲਾ ਬਹਿਬਲ ਕਲਾਂ ਗੋਲੀ ਕਾਂਡ ਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਬਰਗਾੜੀ - 2015 ਵਿਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਧਰਨੇ 'ਤੇ ਬੈਠੀਆਂ ਸੰਗਤਾਂ 'ਤੇ ਹੋਏ ਗੋਲੀਕਾਂਡ ਦੌਰਾਨ ਦੋ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਸ਼ਹੀਦ ਹੋ ਗਏ ਸਨ । ਲਗਪਗ 2 ਸਾਲ ਤੋਂ ਸ਼ਹੀਦ ਕਿ੍ਸ਼ਨ ਭਗਵਾਨ ਸਿੰਘ ਦਾ ਸਪੁੱਤਰ ਭਾਈ ਸੁਖਰਾਜ ਸਿੰਘ ਖ਼ਾਲਸਾ ਬਹਿਬਲ ਕਲਾਂ ਵਿਖੇ ਇਨਸਾਫ਼ ਲਈ ਧਰਨੇ 'ਤੇ ਬੈਠਾ ਹੋਇਆ ਹੈ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ।ਹੁਣ ਸਰਕਾਰ ਤੋਂ ਅੱਕੇ ਭਾਈ ਸੁਖਰਾਜ ਸਿੰਘ ਖ਼ਾਲਸਾ ਨੇ ਫ਼ੈਸਲਾ ਕੀਤਾ ਹੈ ਕਿ ਉਹ 12 ਅਕਤੂਬਰ ਤੋਂ ਮਰਨ ਵਰਤ 'ਤੇ ਬੈਠੇਗਾ ।ਉਨ੍ਹਾਂ ਰਾਜਨੀਤਕ ਲੋਕਾਂ ਦੇ ਨਾਲ ਕੁਝ ਪੰਥਕ ਆਗੂਆਂ 'ਤੇ ਵੀ ਗਿਲਾ ਕਰਦਿਆਂ ਕਿਹਾ ਕਿ ਇਹ ਸਾਰੇ ਲੋਕ ਸਿਰਫ਼ ਆਪਣੀ ਰਾਜਨੀਤੀ ਲਈ ਹੀ ਅਜਿਹੇ ਮੁੱਦਿਆਂ ਨੂੰ ਵਰਤਦੇ ਹਨ ।
Comments (0)