ਯੂਨੀਵਰਸਿਟੀ ਵਿਦਿਆਰਥਣ ਜਸ਼ਨ ਦੇ ਇਨਸਾਾਫ਼ ਲਈ ਵਿਦਿਆਰਥੀਆਂ ਕੈਂਡਲ ਮਾਰਚ ਕੱਢਿਆ 

ਯੂਨੀਵਰਸਿਟੀ ਵਿਦਿਆਰਥਣ ਜਸ਼ਨ ਦੇ ਇਨਸਾਾਫ਼ ਲਈ ਵਿਦਿਆਰਥੀਆਂ ਕੈਂਡਲ ਮਾਰਚ ਕੱਢਿਆ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਟਿਆਲਾ 3 ਅਕਤੂਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਵਿਦਿਆਰਥਣ ਦੀ ਹੋਈ ਮੌਤ ਨੂੰ ਲੈ ਕਿ ਪਿਛਲੇ ਦਿਨੀਂ ਵਿਦਿਆਰਥੀਆਂ ਵੱਲੋਂ ਪ੍ਰੋਫ਼ੈਸਰ ਖਿਲਾਫ਼ ਧਰਨੇ ਅਤੇ ਪ੍ਰਦਰਸ਼ਨ ਕੀਤੇ ਗਏ ਉਸੇ ਕੜੀ ਤਹਿਤ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਜਸ਼ਨਦੀਪ ਕੌਰ ਦੇ ਇਨਸਾਫ਼ ਲਈ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਤੋਂ ਲੈਕੇ ਯੂਨੀਵਰਸਿਟੀ ਦੇ ਮੁੱਖ ਗੇਟ ਤੱਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਗਿਆ। ਮ੍ਰਿਤਕ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਸਮੇਤ ਲੜਕੀ ਦੇ ਪਿੰਡ ਤੋਂ ਵੀ ਵਿਅਕਤੀਆਂ ਨੇ ਵਿਦਿਆਰਥੀਆਂ ਵੱਲੋਂ ਉਲੀਕੇ ਕੈਂਡਲ ਮਾਰਚ ਵਿੱਚ ਹਾਜ਼ਰੀ ਭਰੀ। ਜਸ਼ਨਦੀਪ ਕੌਰ ਦੇ ਭਰਾ ਪਰਦੀਪ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਵੱਲੋਂ ਜਸ਼ਨ ਨੂੰ ਮਾਨਸਿਕ ਤੌਰ ਉੱਤੇ ਤੰਗ ਪ੍ਰੇਸ਼ਾਨ ਕਰਨ ਕਰਕੇ ਉਸਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪਰਦੀਪ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਉਸੇ ਪ੍ਰੋਫ਼ੈਸਰ ਖਿਲਾਫ ਵਾਇਸ ਚਾਂਸਲਰ ਨੂੰ ਲਿਖਤੀ ਸ਼ਿਕਾਇਤਾ ਦਿੱਤੀਆਂ ਅਤੇ ਪ੍ਰੋਫ਼ੈਸਰ ਵੱਲੋਂ ਵਿਦਿਆਰਥੀਆਂ ਨੂੰ ਗਲਤ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਦੋਸ਼ ਵੀ ਲਗਾਏ ਹੋਏ ਹਨ। ਜਸ਼ਨਦੀਪ ਦੇ ਪਰਿਵਾਰਕ ਮੈਂਬਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਇਸ ਪ੍ਰੋਫ਼ੈਸਰ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਲੈ ਮਿਤੀ 18 ਸਤੰਬਰ ਨੂੰ ਪਰਿਵਾਰਕ ਮੈਂਬਰਾਂ,ਵਿਦਿਆਰਥੀਆਂ ਅਤੇ ਹੋਰ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸਾਕਸ਼ੀ ਸਾਹਣੀ ਅਤੇ ਐਸ ਐਸ ਪੀ ਪਟਿਆਲਾ ਨਾਲ ਮੀਟਿੰਗ ਕਰਕੇ 21 ਦਿਨਾਂ ਵਿੱਚ ਜਾਂਚ ਮੁਕੰਮਲ ਕਰਕੇ ਮ੍ਰਿਤਕ ਅਤੇ ਪੀੜਿਤ ਵਿਦਿਆਰਥਣਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸੀ ਪਰ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਾਂਚ ਲਈ ਯੂਨੀਵਰਸਿਟੀ ਵੱਲੋਂ ਲਗਾਏ ਰਿਟਾਇਰਡ ਜੱਜ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਕੋਈ ਬਹੁਤੇ ਧਿਆਨ ਨਾਲ ਬਿਆਨ ਨਹੀਂ ਲਏ ਗਏ ਅਤੇ ਗੱਲ ਬਾਤ ਦਾ ਝੁਕਾਅ ਪ੍ਰੋਫ਼ੈਸਰ ਵੱਲ ਸੀ,ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾਂਚ ਦੇ ਦੂਸਰੇ ਕਮੇਟੀ ਮੈਂਬਰ ਡਾਕਟਰ ਹਰਸ਼ਿੰਦਰ ਕੌਰ ਜੀ ਵੀ ਮੌਜੂਦ ਨਹੀਂ ਸਨ ਜਿਸ ਕਰਕੇ ਮਾਤਾ ਜੀ ਕੁਝ ਗੱਲਾਂ ਝਿਜਕਦੇ ਹੋਏ ਦੱਸ ਨਹੀਂ ਸਕੇ। ਜਗਸੀਰ ਸਿੰਘ ਸਿੰਘ ਨੇ ਦੋਸ਼ ਲਗਾਉਦਿਆੰ ਕਿਹਾ ਕਿ ਵਿਦਿਆਰਥੀਆੰ ਨਾਲ ਪਹਿਚਾਣ ਗੁਪਤ ਰੱਖ ਬਿਆਨ ਦਰਜ ਕਰਵਾਉਣ ਦੇ ਵਾਅਦੇ ਦੇ ਉਲਟ ਵਿਦਿਆਰਥੀਆਂ ਦੀ ਪਹਿਚਾਣ ਜਨਤਕ ਪਹਿਚਾਣ ਜਨਤਕ ਹੋ ਰਹੀ ਹੈ। ਅਜਿਹੇ ਵਿਚ ਵਿਦਿਆਰਥੀ ਡਰ ਅਤੇ ਸਹਿਮ‌ ਦੇ ਮਾਹੌਲ ਵਿਚ ਹਨ ਅਤੇ ਉਹ ਆਪਣੇ ਬਿਆਨ ਦਰਜ ਕਰਵਾਉਣ ਤੋਂ ਡਰਨ ਲੱਗੇ ਹਨ। 

ਵਿਦਿਆਰਥੀਆਂ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ ਅਜਿਹੇ ਵਿਦਿਆਰਥੀਆਂ ਨੂੰ ਵੀ ਬਿਆਨ ਦੇਣ ਲਈ ਪੱਤਰ ਭੇਜੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਨਾ ਹੀ ਕੋਈ ਸ਼ਿਕਾਇਤ ਕੀਤੀ ਗਈ ਸੀ ਨਾ ਹੀ ਉਹਨਾਂ ਨੂੰ ਮਸਲੇ ਬਾਰੇ ਜਾਣਕਾਰੀ ਹੈ।ਇਸ ਤਰ੍ਹਾਂ ਦਾ ਚੱਲ ਰਿਹਾ ਵਰਤਾਰਾ ਚਿੰਤਾ ਦਾ ਵਿਸ਼ਾ ਹੈ ਅਤੇ ਦੋਸ਼ੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਰਜੀਤ ਸਿੰਘ ਅਤੇ ਕੀਰਤ ਨੇ ਕਿਹਾ ਕਿ ਕੁਝ ਵਿਦਿਆਰਥੀਆਂ ਨੂੰ ਬਿਆਨ ਨਾ ਦੇਣ ਲਈ ਡਰਾ ਕੇ ਧਮਕੀਆਂ ਵੀ ਆ ਚੁੱਕੀਆਂ ਹਨ।

ਰੰਜਨਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਾਇਸ ਚਾਂਸਲਰ ਸਾਹਿਬ ਵੱਲੋਂ ਦੋਸ਼ੀ ਪ੍ਰੋਫ਼ੈਸਰ ਉੱਪਰ ਕਾਰਵਾਈ ਕਰਨ ਦੀ ਥਾਂ ਵਿਦਿਆਰਥੀਆਂ ਉਪਰ ਪਰਚੇ ਦਰਜ ਕਰਵਾਏ ਜਾ ਰਹੇ ਹਨ।ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਆਪਣੇ ਪੱਧਰ ਉੱਤੇ ਇਸਦੀ ਉੱਚ ਪੱਧਰੀ ਜਾਂਚ ਕਿਸੇ ਹਾਈਕੋਰਟ ਦੇ ਜੱਜਾਂ ਦੇ ਪੈਨਲ ਤੋਂ ਕਰਵਾਈ ਜਾਵੇ । ਇਸ ਮੌਕੇ , ਅਰਸ਼ ਗੋਰੀਆ, ਅੰਮ੍ਰਿਤ ਸਿੰਘ, ਲਖਵੀਰ ਸਿੰਘ, ਜਤਿੰਦਰ ਸਿੰਘ, ਹਰਦੀਪ ਸਿੰਘ, ਆਸ਼ਿਫ ਖਾਨ, ਗੁਰਦੀਪ ਕੌਰ, ਕਮਲਦੀਪ, ਮਨਪ੍ਰੀਤ, ਜਸਲੀਨ ਕੌਰ, ਮਿਨਾਕਸ਼ੀ,ਸੁਨਾਲੀ,ਹਿਤੇਸ਼ ਗਰਗ,ਮਨਿੰਦਰ ਸਿੰਘ, ਤੇਜਿੰਦਰ ਸਿੰਘ, ਹਰਦੀਪ ਸਿੰਘ, ਸੌਰਵ, ਰਮਨਦੀਪ ਸਿੰਘ, ਆਦਿ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।