ਪੰਜਾਬ ਅਤੇ ਮਨੁੱਖਤਾ ਦੇ ਹਕਾਂ ਦੀ ਰਾਖੀ ਲਈ ਭਾਈ ਅੰਮ੍ਰਿਤਪਾਲ ਸਿੰਘ, ਸਰਬਜੀਤ ਮਲੋਆ, ਛੰਦੜਾਂ, ਸਿਮਰਨਜੀਤ ਸਿੰਘ ਮਾਨ ਸਮੇਤ ਪੰਥਕ ਉਮੀਦੁਆਰਾ ਨੂੰ ਜਿੱਤਾ ਕੇ ਪੰਥਕ ਆਵਾਜ਼ ਕੀਤੀ ਜਾਏ ਬੁਲੰਦ: ਭਾਈ ਭਿਓਰਾ/ ਤਾਰਾ
ਭਾਰਤੀ ਸੰਵਿਧਾਨ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਪਰ ਚੋਣਾਂ ਵਾਲਾ ਪਿੜ ਅਸੀਂ ਕਦੇ ਵੀ ਖਾਲੀ ਨਹੀਂ ਛੱਡ ਸਕਦੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 27 ਮਈ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਅੰਦਰ ਇਸ ਸਮੇਂ ਚੋਣਾਂ ਚਲ ਰਹੀਆਂ ਹਨ ਜਿਸ ਵਿਚ ਭਾਜਪਾ ਅਤੇ ਵਿਰੋਧੀ ਉਮੀਦੁਆਰਾ ਵਿਚ ਫਸਵਾ ਮੁਕਾਬਲਾ ਚਲ ਰਿਹਾ ਹੈ । ਪੰਜਾਬ ਅੰਦਰ ਜਿੱਥੇ ਧੁਰੰਧਰ ਰਾਜਨੀਤਿਕ ਆਪਣੀ ਕਿਸਮਤ ਅਜਮਾ ਰਹੇ ਹਨ ਉੱਥੇ ਹੀ ਪੰਥ ਲਈ ਆਪਾ ਵਾਰਣ ਵਾਲੇ ਭਾਈ ਬੇਅੰਤ ਸਿੰਘ ਤੇ ਸਪੁੱਤਰ ਭਾਈ ਸਰਬਜੀਤ ਸਿੰਘ ਮਲੋਆ, ਨਸ਼ੇ ਦੇ ਵਿਰੋਧ ਵਿਚ ਅਤੇ ਬਾਣੀ ਬਾਣੇ ਦਾ ਪ੍ਰਚਾਰ ਕਰਣ ਵਾਲੇ ਐਨ ਐਸ ਏ ਅੱਧੀਨ ਦਿਬਰੂਗੜ੍ਹ ਜੇਲ੍ਹ ਅੰਦਰ ਬੰਦ ਭਾਈ ਅੰਮ੍ਰਿਤਪਾਲ ਸਿੰਘ, ਬੁਢਾ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਦੇ ਸਪੁੱਤਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਵੀ ਆਪਣੀ ਕਿਸਮਤ ਅਜਮਾ ਰਹੇ ਹਨ । ਬੁੜੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਇਨ੍ਹਾਂ ਪੰਥਕ ਉਮੀਦੁਆਰਾ ਦੇ ਹਕ਼ ਵਿਚ ਪੰਜਾਬ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਧਰਮ ‘ਚ ਧਰਮ ਤੇ ਰਾਜਨੀਤੀ ਦਾ ਸੁਮੇਲ ਬਾਕੀ ਧਰਮਾਂ ਤੇ ਰਾਜਨੀਤਕ ਪ੍ਰਣਾਲੀਆਂ ਤੋਂ ਵਿਲੱਖਣ ਅਤੇ ਨਿਆਰਾ ਹੈ। ਰਾਜਨੀਤੀ ਸਿੱਖਾਂ ਲਈ ਅਛੂਤ ਨ੍ਹੀੰ ਹੈ ਅਤੇ ਨਾ ਹੀ ਇਤਿਹਾਸ ਵਿੱਚ ਕਦੇ ਰਹੀ ਸੀ। ਜੇਕਰ ਰਾਜਨੀਤੀ ਸਿੱਖਾਂ ਲਈ ਅਛੂਤ ਹੁੰਦੀ ਤਾਂ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਦਾ ਗਠਨ ਨ੍ਹੀਂ ਸੀ ਹੋ ਸਕਦਾ, ਜੇ ਰਾਜਨੀਤੀ ਅਛੂਤ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ 52 ਬਚਨਾਂ ਵਿੱਚ ਰਾਜਨੀਤੀ ਪੜ੍ਹਨ ਦਾ ਜ਼ਿਕਰ ਨਹੀਂ ਸੀ ਕਰ ਸਕਦੇ, ਜੇ ਰਾਜਨੀਤੀ ਅਛੂਤ ਹੁੰਦੀ ਤਾਂ ਪੀਰੀ ਨਾਲ ‘ਮੀਰੀ’ ਦਾ ਸਿਧਾਂਤ ਹੋਂਦ ਵਿੱਚ ਨ੍ਹੀਂ ਸੀ ਆ ਸਕਦਾ! ਸੰਘਰਸ਼ ਬਹੁਤ ਵਾਰ ਸਥਿਤੀਆਂ ਅਤੇ ਸਮੀਕਰਣਾਂ ਅਨੁਸਾਰ ਅਹਿਮ ਮੋੜ ਕੱਟਦੇ ਹਨ ‘ਅਤੇ ਸਾਨੂੰ ਸਥਿਤੀ ਦੇ ਹਿਸਾਬ ਨਾਲ ਆਪਣੀ ਰਣਨੀਤੀ ਓੁਲੀਕਣੀ ਚਾਹੀਦੀ ਹੈ। ਬੇਸ਼ੱਕ ਭਾਰਤੀ ਸੰਵਿਧਾਨ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਪਰ ਚੋਣਾਂ ਵਾਲਾ ਪਿੜ ਅਸੀਂ ਕਦੇ ਵੀ ਖਾਲੀ ਨ੍ਹੀਂ ਛੱਡ ਸਕਦੇ। ਸੰਘਰਸ਼ ਲੜਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਹਨ ਜਿਵੇਂ ਇੱਕ ਪਿੰਜਰੇ ਨੂੰ ਭੰਨਣ ਲਈ ਬਹੁਤ ਬੰਦੇ ਯਤਨ ਕਰ ਰਹੇ ਹੋਣ ਅਤੇ ਵੱਖ ਵੱਖ ਤਰੀਕੇ ਅਪਨਾਓੁਣ, ਸੋ ਓੁਥੇ ਤਰੀਕਾ ਮਾਇਨੇ ਨ੍ਹੀਂ ਰੱਖਦਾ ਸਗੋਂ ਪਿੰਜਰੇ ਦਾ ਟੁੱਟਣਾ ਮਾਇਨੇ ਰੱਖਦਾ ਹੈ। ਫਰੀਦਕੋਟ, ਖਡੂਰ ਸਾਹਿਬ ਅਤੇ ਲੁਧਿਆਣੇ ਵਾਲਿਓ ਕੱਲਾ ਪੰਜਾਬ ਹੀ ਨਹੀ ਦੁਨੀਆ ਭਰ ਦੀ ਨਿਗਾਹ ਤੁਹਾਡੀਆਂ ਸੀਟਾਂ ਉਤੇ ਹੈ ਭਾਈ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਛੰਦੜਾ ਨੂੰ ਜਿੱਤਾ ਕੇ ਪੰਥ ਦੀ ਆਵਾਜ਼ ਨੂੰ ਬੁਲੰਦ ਕਰਣਾ ਤੂਹਾਡੇ ਹੱਥਾਂ ਵਿਚ ਹੈ ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੌਮੀ ਸੰਘਰਸ਼ ਅਤੇ ਅਜ਼ਾਦ ਰਾਜ ਦੀ ਗੱਲ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਮੇਤ ਉਨ੍ਹਾਂ ਦੇ ਸਮੂੰਹ ਓੁਮੀਦਵਾਰਾਂ ਨੂੰ ਭਾਰੀ ਗਿਣਤੀ ਅੰਦਰ ਵੋਟ ਪਾਕੇ ਕਾਮਯਾਬ ਬਣਾਓ ਤਾਂ ਜੋ ਇਹ ਪਿੜ ਪੰਥ ਦੇ ਹੱਕ ‘ਚ ਭੁਗਤੇ।
Comments (0)