ਭੋਗ ਅਤੇ ਅੰਤਿਮ ਅਰਦਾਸ ਸਵਾ. ਹਰਵਿੰਦਰ ਸਿੰਘ ਬਾਠ (ਹਾਰਵੇ)

ਭੋਗ ਅਤੇ ਅੰਤਿਮ ਅਰਦਾਸ ਸਵਾ. ਹਰਵਿੰਦਰ ਸਿੰਘ ਬਾਠ (ਹਾਰਵੇ)
ਸ.ਹਰਵਿੰਦਰ ਸਿੰਘ ਬਾਠ (ਹਾਰਵੇ)

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ:  ਬੀਤੇ ਦਿਨੀਂ 16 ਮਹੀਨਿਆਂ ਤੋਂ ਦਿਮਾਗ਼ ਦੇ ਕੈਂਸਰ ਨਾਲ ਜੂਝਦੇ ਹੋਏ ਸ. ਹਰਵਿੰਦਰ ਸਿੰਘ ਬਾਠ ਆਪਣੇ ਸਵਾਸ ਪੂਰੇ ਕਰ ਕੇ ਅਕਾਲ ਪੁਰਖ ਦੇ ਘਰ ਵਿਚ ਜਾ ਬਿਰਾਜੇ ਹਨ।  ਦੁਨਿਆਵੀ ਪੱਧਰ 'ਤੇ ਉਨ੍ਹਾਂ ਦੀ ਰੂਹ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸ਼ਨੀਵਾਰ, 1 ਜੂਨ 2024 ਸ਼ਾਮ 6:30 ਵਜੇ ਸਥਾਨ: ਗੁਰਦੁਆਰਾ ਸਾਹਿਬ ਫਰੀਮਾਂਟ 300 ਗੁਰਦੁਆਰਾ ਰੋਡ ਫਰੀਮਾਂਟ CA 94536 ਵਿਖੇ ਹੋਵੇਗੀ।

ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸ. ਹਰਵਿੰਦਰ ਸਿੰਘ ਬਾਠ ਅਖੀਰਲੇ ਸ਼ਬਦਾਂ ਵਿਚ ਹਰ ਇੱਕ ਨੂੰ ਸਦਾ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਨੇਹਾ ਦੇਂਦੇ ਆਖਦੇ ਹਨ ਕਿ ਸਿੱਖ ਧਰਮ ਵਿੱਚ, ਚੜ੍ਹਦੀ ਕਲਾ, ਸਦੀਵੀ ਸਥਿਰਤਾ, ਆਸ਼ਾਵਾਦ ਅਤੇ ਅਨੰਦ ਦੀ ਮਾਨਸਿਕ ਸਥਿਤੀ ਨੂੰ ਕਾਇਮ ਰੱਖਣ ਦੀ ਇੱਛਾ ਰੱਖਣ ਵਾਲੇ ਲਈ ਇਕ ਪੰਜਾਬੀ ਦਾ ਸ਼ਬਦ ਹੈ; ਕਿ "ਜੀਵਨ ਮੁਸ਼ਕਲਾਂ ਨਾਲ ਵਹਿੰਦਾ ਹੈ ਅਤੇ ਸਾਨੂੰ ਉਨ੍ਹਾਂ ਮੁਸ਼ਕਲਾਂ ਤੋਂ ਉੱਪਰ ਉੱਠਣਾ ਹੈ।

ਇਕ ਸਿੱਖ ਆਦਰਸ਼ਕ ਤੌਰ 'ਤੇ ਦੁੱਖ ਦੇ ਸਮੇਂ ਵੀ, ਪਰਮਾਤਮਾ ਦਾ ਭਾਣਾ ਮਨ ਕੇ ਤੇ ਉਸ ਦੇ ਭਾਣੇ ਵਿਚ ਰਹਿ ਕੇ ਸੰਤੁਸ਼ਟ ਹੋਣ ਦੀ ਨਿਸ਼ਾਨੀ ਵਜੋਂ ਮਨ ਨੂੰ ਸਕਾਰਾਤਮਕ ਸਥਿਤੀ ਵਿਚ ਰੱਖਦਾ ਹੈ। ਜਿਵੇਂ ਕਿ ਮੈਂ ਅਲਵਿਦਾ ਕਹਿਣ ਦੀ ਤਿਆਰੀ ਕਰਦਾ ਹਾਂ, ਮੈਂ ਸ਼ਾਂਤੀ ਵਿੱਚ ਹਾਂ ਅਤੇ ਹਰ ਰੋਜ਼ ਵਾਹਿਗੁਰੂ ਦੀ ਰਜ਼ਾ ਨੂੰ ਗਲੇ ਲਗਾ ਰਿਹਾ ਹਾਂ। 

ਤੇਰਾ “ਭਾਣਾ” ਮਿੱਠਾ ਲਾਗੇ” ਅਨੁਵਾਦ: (ਮਿੱਠੀ ਹੈ ਰੱਬ ਦੀ ਰਜ਼ਾ)