ਪੰਜਾਬ ਸਰਕਾਰ ਨੇ 31 ਮਾਰਚ ਤਕ ਪੰਜਾਬ ਬੰਦ ਦਾ ਐਲਾਨ ਕੀਤਾ

ਪੰਜਾਬ ਸਰਕਾਰ ਨੇ 31 ਮਾਰਚ ਤਕ ਪੰਜਾਬ ਬੰਦ ਦਾ ਐਲਾਨ ਕੀਤਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਅੱਜ 31 ਮਾਰਚ ਤਕ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਕੁੱਝ ਜ਼ਰੂਰੀ ਥਾਵਾਂ ਨੂੰ ਛੱਡ ਕੇ ਬਾਕੀ ਸਭ ਕੁੱਝ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਬੰਦ ਕੋਰੋਨਾਵਾਇਰਸ ਨੂੰ ਰੋਕਣ ਲਈ ਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਅੱਜ ਜਨਤਾ ਕਰਫਿਊ ਦੇ ਨਾਂ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ 14 ਘੰਟਿਆਂ ਦੇ ਭਾਰਤ ਬੰਦ ਦਾ ਐਲਾਨ ਕੀਤਾ ਸੀ ਪਰ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਇਹ ਬੰਦ ਹੋਰ ਅੱਗੇ ਤੱਕ ਵਧ ਸਕਦਾ ਹੈ। 

ਪੰਜਾਬ ਸਰਕਾਰ ਨੇ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਲਈ ਸਾਰੇ ਜ਼ਿਲ੍ਹਾ ਕਮਿਸ਼ਨਰਾਂ ਅਤੇ ਐਸਐਸਪੀ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਇਸ ਬੰਦ ਦੌਰਾਨ ਪੁਲਸ, ਬਿਜਲੀ, ਐਮਰਜੈਂਸੀ ਟਰਾਂਸਪੋਰਟ, ਦੁੱਧ, ਖਾਣ ਦੀਆਂ ਵਸਤਾਂ, ਦਵਾਈਆਂ ਆਦਿ ਜ਼ਰੂਰੀ ਵਸਤਾਂ ਦੀ ਸਪਲਾਈ ਖੁੱਲ੍ਹੀ ਰਹੇਗੀ।

ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿਚ ਜਿਹਨਾਂ ਜ਼ਰੂਰੀ ਥਾਵਾਂ ਨੂੰ ਛੌਟ ਦਿੱਤੀ ਗਈ ਹੈ ਉਹਨਾਂ ਵਿਚ ਪੈਟਰੋਲ ਪੰਪ, ਚੋਲਾਂ ਦੇ ਸ਼ੈਲਰ, ਮਿਲਕ ਪਲਾਂਟ, ਦੁੱਧ ਡਾਇਰੀਆਂ, ਬੈਂਕ, ਡਾਕਖਾਨੇ, ਗੈਸ ਏਜੰਸੀਆਂ, ਮੈਡੀਕਲ ਸਟੋਰ, ਇੰਸ਼ੋਰੈਂਸ ਕੰਪਨੀਆਂ, ਏਟੀਐਮ ਖੁੱਲ੍ਹੇ ਰਹਿਣਗੇ। 

ਪਰ ਇਹ ਹੁਕਮ ਕਿਸ ਤਰ੍ਹਾਂ ਲਾਗੂ ਹੋਣਗੇ ਤੇ ਇਹ ਸੇਵਾਵਾਂ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣਗੀਆਂ, ਇਸ ਬਾਰੇ ਕੁਝ ਸਾਫ ਸਪਸ਼ਟ ਨਹੀਂ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।