ਕੋਰੋਨਾਵਾਇਰਸ: ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਸਰਕਾਰ ਨੇ ਗੁਰੂ ਘਰਾਂ ਦਾ ਆਸਰਾ ਤੱਕਿਆ

ਕੋਰੋਨਾਵਾਇਰਸ: ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਸਰਕਾਰ ਨੇ ਗੁਰੂ ਘਰਾਂ ਦਾ ਆਸਰਾ ਤੱਕਿਆ

ਨਿਊਯਾਰਕ: ਜਦੋਂ ਅੱਜ ਸਮੁੱਚੀ ਦੁਨੀਆਂ ਕਰੋਨਾ ਵਾਇਰਸ ਜਿਹੀ ਮਾਹਾਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੌਣ ਲਈ ਮਜਬੂਰ ਹੋ ਗਈ ਹੈ ਤੇ ਸਰਕਾਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾ ਜਾਰੀ ਹੋਈਆਂ ਹਨ। ਅਜਿਹੇ ਵਿੱਚ ਵੱਡੀ ਮੁਸ਼ਕਿਲ ਲੋਕਾਂ ਤੱਕ ਖਾਣਾ ਪਹੁੰਚਾਉਣਾ ਹੈ, ਖ਼ਾਸ ਕਰਕੇ ਜੋ Old Care Center ਵਿੱਚ ਰਹਿ ਰਹੇ ਹਨ। ਇਸ ਵੱਡੀ ਮੁਸ਼ਕਿਲ ਸਮੇਂ ਅਮਰੀਕੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ ।

ਨਿਊਯਾਰਕ ਵਿੱਚ ਵਰਲਡ ਸਿੱਖ ਪਾਰਲੀਮੈਟ ਦੀ ਵੈੱਲ ਫੇਅਰ ਕੌਂਸਲ ਨੇ ਉਸ ਵੇਲੇ ਕਮਰਕੱਸੇ ਕੱਸ ਲਏ ਜਦੋਂ ਨਿਊਯਾਰਕ ਮੇਅਰ ਬਿੱਲ ਡੀ ਬਲੇਸੀਉ ਨੇ ਪਹੁੰਚ ਕੀਤੀ ਅਤੇ ਲੰਗਰ ਦੇ ਲਈ ਬੇਨਤੀ ਕੀਤੀ।

ਵਰਲਡ ਸਿੱਖ ਪਾਰਲੀਮੈਟ ਦੀ ਵੈੱਲਫੇਅਰ ਕੌਸਿਲ ਦੇ ਨੁਮਾਇੰਦਿਆਂ ਦੱਸਿਆ ਕਿ ਸਿੱਖ ਸੈਂਟਰ ਆਫ ਨਿਊਯਾਰਕ ਕੂਇਨਸ ਵਿਲੇਜ Sikh Center of New York Queens Villege ਗੁਰਦੁਆਰਾ ਸਾਹਿਬ ਤੋਂ ਸੋਮਵਾਰ ਸਵੇਰ 6:00 ਵਜੇ ਤੱਕ 28 ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕੀਤਾ ਜਾਵੇਗਾ ਇਸ ਵਿਸ਼ੇਸ਼ ਕਾਰਜ ਲਈ ਗੁਰਦੁਆਰਾ ਸਾਹਿਬ ਦਾ ਰਸੋਈ ਘਰ ਬਕਾਇਦਾ ਸੈਨੇਟਾਇਜ ਕਰ ਲਿਆ ਗਿਆ ਹੈ। ਸਾਰੀ ਰਸਦ ਸੇਵਾਦਾਰਾਂ ਵੱਲੋਂ ਗੁਰੂ-ਘਰ ਪਹੁੰਚਾਈ ਜਾ ਰਹੀ ਹੈ। ਲੰਗਰ ਬਣਾਉਣ ਸਮੇਂ ਖ਼ਾਸ ਹਦਾਇਤਾ ਦਾ ਖਿਆਲ ਰੱਖਿਆ ਜਾਵੇਗਾ। ਇਸ ਖਾਣੇ ਨੂੰ ਡੱਬਿਆਂ ਵਿੱਚ ਬੰਦ ਕੀਤਾ ਜਾਵੇਗਾ ਜਿਸ ਨੂੰ ਸਰਕਾਰੀ ਨੁਮਾਇੰਦੇ ਲੌੜਵੰਦਾ ਤੱਕ ਪਹੁੰਚਦਾ ਕਰਨਗੇ।

ਇਸ ਸਮੇਂ ਸਭ ਤੋਂ ਵੱਧ ਮੁਸ਼ਕਿਲ ਆ ਰਹੀ ਹੈ ਕਿ ਪੈਕਿੰਗ ਲਈ ਡੱਬੇ ਬਹੁਤ ਮੁਸ਼ਕਿਲ ਨਾਲ ਮਿਲ ਰਹੇ ਹਨ ਫਿਰ ਵੀ ਵੈੱਲ-ਫੇਅਰ ਕੌਂਸਲ ਦੇ ਸੇਵਾਦਾਰ ਆਪਣੀ ਹਰ ਕੋਸ਼ਿਸ਼ ਕਰ ਕੇ ਦੂਰ ਦੂਰ ਤੋਂ ਖਾਣੇ ਦੀ ਪੈਕਿੰਗ ਲਈ ਬਕਸਿਆਂ ਦਾ ਪ੍ਰਬੰਧ ਕਰ ਰਹੇ ਹਨ।

ਵੈੱਲ ਫੇਅਰ ਕੌਂਸਲ ਦੇ ਨੁਮਾਇੰਦੇ ਇਸ ਵਿੱਚ ਮਾਣ ਮਹਿਸੂਸ ਕਰ ਰਹੇ ਹਨ ਕਿ ਜਿੱਥੇ ਬਹੁਤ ਸਾਰੇ ਅਦਾਰੇ ਬੰਦ ਹੋ ਗਏ ਹਨ। ਖਾਣਾ ਬਣਾਉਣ ਵਾਲੇ ਵੱਡੇ ਵੱਡੇ ਅਦਾਰੇ ਵੀ ਛੁੱਟੀ ਕਰ ਗਏ ਹਨ। ਅਜਿਹੀ ਸਥਿੱਤੀ ਵਿੱਚ ਨਿਊਯਾਰਕ ਮੇਅਰ ਬਿਲ ਡੀ ਬਲਾਸੀਓ New York Mayor Bill de Blasio ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਲੰਗਰ ਤੱਕ ਪਹੁੰਚ ਕੀਤੀ ਹੈ ਤਾਂ ਜੋ ਕੋਈ ਵੀ ਨਿਊਯਾਰਕ ਦਾ ਨਾਗਰਿਕ ਖਾਣੇ ਤੋਂ ਵਾਂਝਾ ਨਾਂ ਰਹੇ।

ਵੈੱਲ-ਫੇਅਰ ਕੌਸਿਲ ਦੇ ਨੁਮਾਇਦਿਆਂ ਇਹ ਵੀ ਕਿਹਾ ਕਿ ਲੋਕਲ ਸੰਗਤ ਇਸ ਵਿੱਚ ਸਹਿਯੋਗ ਦੇਣ ਲਈ 222-28 95th Ave, Queens Village, NY 11429 Sikh Center Of New York ਗੁਰਦੁਆਰਾ ਸਾਹਿਬ ਪਹੁੰਚ ਸਕਦੀ ਹੈ ਪਰ ਉਹ ਬਹੁਤ ਜਿਆਦਾ ਗਿਣਤੀ ਵਿੱਚ ਸੰਗਤ ਦੀ ਆਮਦ ਰਸੋਈ ਘਰ ਵਿੱਚ ਨਹੀਂ ਚਾਹੁੰਦੇ ਹਨ ਸਿਰਫ ਜੋ ਲੋਕ ਸਿਹਤ ਪੱਖੋਂ ਬਿੱਲਕੁੱਲ ਠੀਕ ਹੋਣ ਉਹ ਗੁਰੂ-ਘਰ ਆਉਣ ਅਤੇ ਸੇਵਾ ਵਿੱਚ ਹੱਥ ਵਟਾਉਣ ਲਈ ਪਹੁੰਚ ਸਕਦੇ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।