ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਲਈ ਵੋਟਰਾਂ ਦਾ ਧੰਨਵਾਦ: ਸਤਿਕਾਰ ਕਮੇਟੀ ਬੀ.ਸੀ ਕੈਨੇਡਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 10 ਜੂਨ (ਮਨਪ੍ਰੀਤ ਸਿੰਘ ਖਾਲਸਾ):- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦੇ ਹੱਕ ਵਿੱਚ ਜਿਨਾਂ ਨੇ ਕਿ ਸਾਰੀ ਸਿੱਖ ਕੌਮ, ਪੰਜਾਬੀ ਭਾਈਚਾਰੇ ਨੂੰ ਖੁਸ਼ੀਆਂ ਬਖਸ਼ੀਆਂ ਹਨ, ਵਧਾਈ ਦੇ ਪਾਤਰ ਹਨ ਬਹੁਤ ਹੀ ਸਤਿਕਾਰਯੋਗ ਭੈਣ ਜੀ ਬੀਬੀ ਪ੍ਰਮਜੀਤ ਕੌਰ ਖਾਲਤਾ ਅਤੇ ਸਾਡੇ ਬਹੁਤ ਆਦਰਯੋਗ ਮਹਾਂਪੁਰਸ਼ ਸੰਤ ਬਾਬਾ ਬਲਦੇਵ ਸਿੰਘ ਜੋਗੋਵਾਲੇ ਤੇ ਸਮੂਹ ਮਹਾਂਪੁਰਸ਼ ਜਿੰਨਾਂ ਨੇ ਕਿ ਅੱਗੇ ਆਕੇ ਪੰਥਕ ਮੋਰਚਾ ਸੰਭਾਲਿਆ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਪ੍ਰੀਵਾਰਾਂ ਤੇ ਸਮੂੰਹ ਸਹਿਯੋਗੀ ਭਾਈਚਾਰੇ ਨੂੰ ਸਤਿਕਾਰ ਕਮੇਟੀ ਅਤੇ ਸਮੂੰਹ ਸੰਗਤਾਂ ਕਨੇਡਾ ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ। ਸਤਕਾਰ ਕਮੇਟੀ ਬੀ. ਸੀ ਕਨੇਡਾ ਦੇ ਮੁੱਖ ਬੁਲਾਰੇ ਭਾਈ ਕੁਲਦੀਪ ਸਿੰਘ ਨੇ ਊਘੇ ਪੰਥਕ ਆਗੂ ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰ, ਭਾਈ ਤਜਿੰਦਰਪਾਲ ਸਿੰਘ ਭੰਗੂ ਅਤੇ ਬਹੁਤ ਹੀ ਆਦਰਯੋਗ ਭਾਈ ਅਮਨਦੀਪ ਸਿੰਘ ਚੰਡੀਗੜ ਅਤੇ ਹੋਰ ਸਾਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੇਹਨਤੀ ਅਤੇ ਤਜਰਬੇਕਾਰ ਅਤੇ ਸੁਚੱਜੇ ਢੰਗ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਚਲਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸਮੂੰਹ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਹਮਾਇਤੀ ਸੰਗਤਾਂ ਤੇ ਵੋਟਰ, ਜਿੰਨਾ ਨੇ ਦਿਨ ਰਾਤ ਇੱਕ ਕਰਕੇ ਧੁੱਪ ਛਾਂ, ਠੰਡ ਦੀ ਪਰਵਾਹ ਨਾ ਕਰਦਿਆਂ ਸਾਰੇ ਸਿੱਖ ਕੌਮ ਨੂੰ ਵੋਟਾਂ ਨਾਲ ਨਿਵਾਜਿਆ ਹੈ । ਸਾਰੇ ਦੇਸ਼ ਵਿਦੇਸ਼ ਦੇ ਮੀਡੀਆ ਦੀ (ਗੋਦੀ ਮੀਡੀਆ ਤੋਂ ਬਿਨਾਂ) ਕਨੇਡਾ ਦੀਆਂ ਸੰਗਤਾਂ ਤੇ ਸਤਿਕਾਰ ਕਮੇਟੀ ਰਿਣੀ ਹੈ ਤੇ ਬੇਨਤੀ ਕਰਦੀ ਹੈ ਕਿ ਗੋਦੀ ਮੋਦੀ ਤੋਂ ਉੱਪਰ ਉਠ ਕੇ ਸੱਚੀ ਅਵਾਜ ਲੋਕਾਂ ਤੱਕ ਪੰਚਾਓ, ਲੋਕ ਤੁਹਾਨੂੰ ਹੱਥਾਂ ਤੇ ਚੁੱਕਣਗੇ, ਸਹਿਜੋਗੀ ਵਕੀਲ ਸਾਹਿਬ ਅਤੇ ਗੁਰੂ ਸਾਹਿਬ ਘਰਾਂ ਦੀਆਂ ਕਮੇਟੀਆਂ ਦਾ ਵੋਟਾਂ ਵਿੱਚ ਖਾਸ ਸਥਾਨ ਰਿਹਾ ਹੈ। ਅਖੀਰ ਵਿੱਚ ਸਾਰਿਆਂ ਦਾ ਦੁਬਾਰਾ ਫੇਰ ਧੰਨਵਾਦ ਕਰਦੇ ਹਾਂ। ਜਿੰਨਾਂ ਨੇ ਤਨ ਮਨ ਧੰਨ ਨਾਲ ਪੰਥਕ ਉਮੀਦਵਾਰਾਂ ਨੂੰ ਜਿਤਾਇਆ ਹੈ।
Comments (0)