ਸਕੂਲ 'ਚ ਹੋ...ਕਾਲਜ ਚਲੇ ਜਾਓ..ਪੰਜਾਬ 'ਚ ਹੈਰੋਇਨ ਸਪਲਾਈ ਕਰਨ ਲਈ ਪਾਕਿ ਸਮਗਲਰ ਕਰਦੇ ਹਨ ਕੋਰਡ ਵਰਡਜ਼ ਦੀ ਵਰਤੋਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਤਰਨਤਾਰਨ, : ਸਕੂਲ ਵਿਚ ਹੋ... ਲੇਖ ਨਾ ਸੁਣਿਓ ....ਸਕੂਲ ਤੋਂ ਕਾਲਜ ਚਲੇ ਜਾਓ...ਕੀ ਤੁਸੀਂ ਬੀਮਾਰ ਹੋ...ਕਿਸੇ ਡਾਕਟਰ ਜਾਂ ਵੈਦ ਨਾਲ ਗੱਲ ਕਰੋ.... ਇਹ ਗੱਲਾਂ ਕਿਸੇ ਸਕੂਲੀ ਬੱਚੇ ਜਾਂ ਕਿਸੇ ਬੀਮਾਰ ਵਿਅਕਤੀ ਨੂੰ ਨਹੀਂ ਕਿਹਾ ਜਾ ਰਹੀਆਂ ਬਲਕਿ ਪਾਕਿਸਤਾਨ ਵਿਚ ਬੈਠੇ ਨਸ਼ਾ ਤਸਕਰਾਂ ਨੇ ਇਨ੍ਹਾਂ ਕੋਡ ਸ਼ਬਦਾਂ ਦੀ ਵਰਤੋਂ ਕਰਕੇ ਹੈਰੋਇਨ ਪੰਜਾਬ ਵਿਚ ਦਾਖ਼ਲ ਕੀਤੀ। ਇਹ ਗੱਲ ਅੰਤਰਰਾਸ਼ਟਰੀ ਸਮੱਗਲਰ ਪਲਵਿੰਦਰ ਸਿੰਘ ਸਾਬੀ ਨੌਸ਼ਹਿਰਾ ਢਾਲਾ, ਜੋ ਪਾਕਿਸਤਾਨ ਤੋਂ ਵੱਟਸਐਪ ਕਾਲ ਰਾਹੀਂ ਹੈਰੋਇਨ ਸਪਲਾਈ ਕਰ ਰਿਹਾ ਸੀ, ਦੀ ਪੁੱਛਗਿੱਛ ਦੌਰਾਨ ਸਾਹਮਣੇ ਆਈ।
ਦਰਅਸਲ, ਅੰਤਰਰਾਸ਼ਟਰੀ ਤਸਕਰ ਪਲਵਿੰਦਰ ਸਿੰਘ ਸਾਬੀ ਨੂੰ ਪੁਲਿਸ ਨੇ ਇਕ ਕਿੱਲੋ 358 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਉਸ ਦੇ ਤਿੰਨ ਦਿਨਾਂ ਪੁਲਿਸ ਰਿਮਾਂਡ ਦੌਰਾਨ ਪੁਲਿਸ ਨੇ ਪੁੱਛਗਿੱਛ ਕੀਤੀ। ਇਸ ਵਿਚ ਸਾਬੀ ਨੇ ਕਿਹਾ ਕਿ ਇਕ ਸਾਲ ਤੋਂ ਉਹ ਪਾਕਿਸਤਾਨ ਵਿਚ ਬੈਠੇ ਤਸਕਰਾਂ ਮੁਹੰਮਦ ਰਾਮ ਨਿਜ਼ਾਮ, ਮਿਰਜ਼ਾਦਾ ਕਾਲੂ, ਬਸ਼ੀਰ ਅਹਿਮਦ ਅਤੇ ਨਾਦਰ ਅਲੀ ਨਾਲ ਵੱਟਸਐਪ ਕਾਲ ਜ਼ਰੀਏ ਗੱਲਬਾਤ ਕਰਦਾ ਸੀ। ਇਹ ਸਾਰੇ ਤਸਕਰ ਕੋਡ ਵਰਡ ਵਿਚ ਗੱਲ ਕਰਕੇ ਸਰਹੱਦ ਪਾਰੋਂ ਹੈਰੋਇਨ ਅਤੇ ਅਸਲਾ ਦੀ ਖੇਪ ਭੇਜਦੇ ਹਨ। ਉਹ ਮੁਹੰਮਦ ਰਾਮ ਨਾਲ ਵਧੇਰੇ ਸੰਪਰਕ ਰੱਖਦਾ ਹੈ। ਇਸ ਦੇ ਜ਼ਰੀਏ ਹੈਰੋਇਨ ਹਾਲ ਹੀ ਵਿਚ ਪੰਜਾਬ ਭਰ ਵਿਚ ਆਯਾਤ ਕੀਤੀ ਗਈ ਸੀ।
Comments (0)