ਭਗਤ ਰਵਿਦਾਸ ਅਸਥਾਨ ਦੁਬਾਰਾ ਬਣਾਉਣ ਲਈ ਹਜ਼ਾਰਾਂ ਲੋਕ ਦਿੱਲੀ ਵਿੱਚ ਡਟੇ; ਅਜ਼ਾਦ ਸਮੇਤ 50 ਤੋਂ ਵੱਧ ਗ੍ਰਿਫਤਾਰ

ਭਗਤ ਰਵਿਦਾਸ ਅਸਥਾਨ ਦੁਬਾਰਾ ਬਣਾਉਣ ਲਈ ਹਜ਼ਾਰਾਂ ਲੋਕ ਦਿੱਲੀ ਵਿੱਚ ਡਟੇ; ਅਜ਼ਾਦ ਸਮੇਤ 50 ਤੋਂ ਵੱਧ ਗ੍ਰਿਫਤਾਰ

ਨਵੀਂ ਦਿੱਲੀ: ਭਗਤ ਰਵਿਦਾਸ ਜੀ ਦੇ ਯਾਦਗਾਰੀ ਅਸਥਾਨ ਨੂੰ ਢਾਹੁਣ ਦੇ ਰੋਸ ਵਜੋਂ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਲਈ ਇਕੱਤਰ ਹੋਏ ਲੋਕਾਂ 'ਤੇ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ 50 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਭੀਮ ਆਰਮੀ ਮੁਖੀ ਚੰਦਰਸ਼ੇਖਰ ਅਜ਼ਾਦ ਵੀ ਸ਼ਾਮਿਲ ਹੈ। 

ਦੱਸ ਦਈਏ ਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਲਾਠੀਚਾਰਜ ਕੀਤਾ ਗਿਆ ਸੀ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ 'ਤੇ ਪੱਥਰਬਾਜ਼ੀ ਕੀਤੀ ਗਈ ਸੀ।

ਪੁਲਿਸ ਨੇ ਇਸ ਮਾਮਲੇ 'ਚ ਧਾਰਾ 147, 149, 186, 353, 332 ਅਧੀਨ ਮਾਮਲਾ ਦਰਜ ਕੀਤਾ ਹੈ। 

ਪ੍ਰਦਰਸ਼ਨਕਾਰੀ ਦਿੱਲੀ ਵਿੱਚ ਲਗਾਤਾਰ ਆਪਣੀ ਮੰਗ ਨੂੰ ਲੈ ਕੇ ਡਟੇ ਹੋਏ ਹਨ ਕਿ ਜਿਸ ਥਾਂ ਤੋਂ ਭਗਤ ਰਵਿਦਾਸ ਜੀ ਦਾ ਯਾਦਗਾਰੀ ਅਸਥਾਨ ਢਾਹਿਆ ਗਿਆ ਹੈ ਉਸੇ ਥਾਂ 'ਤੇ ਇਸ ਅਸਥਾਨ ਨੂੰ ਦੁਬਾਰਾ ਬਣਾਇਆ ਜਾਵੇ।