ਫੇਸਬੁੱਕ ਤੇ ਸਿਆਸੀ ਪਾਰਟੀਆਂ ਨੇ ਉਡਾਏ 10 ਕਰੋੜ, ਭਾਜਪਾ ਸਭ ਤੋਂ ਮੋਹਰੀ

ਫੇਸਬੁੱਕ ਤੇ ਸਿਆਸੀ ਪਾਰਟੀਆਂ ਨੇ ਉਡਾਏ 10 ਕਰੋੜ, ਭਾਜਪਾ ਸਭ ਤੋਂ ਮੋਹਰੀ

ਚੰਡੀਗੜ੍ਹ: ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫਰਵਰੀ-ਮਾਰਚ ਵਿੱਚ ਫੇਸਬੁੱਕ ‘ਤੇ ਇਸ਼ਤਿਹਾਰ ਦੇਣ ਲਈ ਸਿਆਸੀ ਪਾਰਟੀਆਂ ਨੇ 10 ਕਰੋੜ ਤੋਂ ਵੱਧ ਦੀ ਰਕਮ ਖ਼ਰਚ ਕਰ ਦਿੱਤੀ ਹੈ। ਸਭ ਤੋਂ ਵੱਧ ਭਾਜਪਾ ਨੇ ਫੇਸਬੁੱਕ ‘ਤੇ ਖਰਚਾ ਕੀਤਾ ਹੈ।

ਫੇਸਬੁੱਕ ਐਡ ਲਾਇਬ੍ਰੇਰੀ ਰਿਪੋਰਟ ਮੁਤਾਬਕ ਇਸ ਸਾਲ ਫਰਵਰੀ ਤੇ 30 ਮਾਰਚ ਵਿਚਾਲੇ 51,810 ਸਿਆਸੀ ਇਸ਼ਤਿਹਾਰਾਂ ‘ਤੇ 10.32 ਕਰੋੜ ਰੁਪਏ ਤੋਂ ਵੱਧ ਰੁਪਏ ਖ਼ਰਚ ਕੀਤੇ ਗਏ ਹਨ। ਇਨ੍ਹਾਂ ਵਿੱਚ ਬੀਜੇਪੀ ਤੇ ਉਸ ਦੇ ਸਮਰਥਕ ਵੱਡਾ ਹਿੱਸਾ ਖ਼ਰਚ ਕਰ ਰਹੇ ਹਨ। 

ਬੀਜੇਪੀ ਤੇ ਉਸ ਦੇ ਸਮਰਥਕਾਂ ਨੇ ‘ਭਾਰਤ ਕੇ ਮਨ ਕੀ ਬਾਤ’ ਪੇਜ ਨਾਲ ਇਸ਼ਤਿਹਾਰਾਂ ਦੇ ਵੱਡੇ ਹਿੱਸੇ ‘ਤੇ ਕਬਜ਼ਾ ਰੱਖਿਆ ਹੈ। ਇਕੱਲੇ ਬੀਜੇਪੀ ਨੇ ਕਰੀਬ 1,100 ਇਸ਼ਤਿਹਾਰ ਦਿੱਤੇ ਤੇ ਉਨ੍ਹਾਂ ਉੱਤੇ 36.2 ਲੱਖ ਰੁਪਏ ਖ਼ਰਚ ਕੀਤੇ। ‘ਮਾਈ ਫਰਸਟ ਵੋਟ ਫਾਰ ਮੋਦੀ’ ਤੇ ‘ਨੇਸ਼ਨ ਵਿਦ ਨਮੋ’ ਵਰਗੇ ਪੇਜਾਂ ‘ਤੇ ਵੀ ਭਾਰੀ ਪੈਸਾ ਖਰਚ ਕੀਤਾ ਗਿਆ। ਹਾਲਾਂਕਿ ਕਾਂਗਰਸ ਇਸ ਮਾਮਲੇ ‘ਚ ਭਾਜਪਾ ਤੋਂ ਪਿੱਛੇ ਹੈ। ਨੈਸ਼ਨਲ ਕਾਂਗਰਸ ਵਲੋਂ ਫਰਵਰੀ ਤੋਂ ਮਾਰਚ ਤਕ 410 ਇਸ਼ਤਿਹਾਰ ਦੇਕੇ  5.91 ਲੱਖ ਰੁਪਏ ਖਰਚ ਕੀਤੇ।

ਜਿਕਰਯੋਗ ਹੈ ਕਿ ਗੂਗਲ ਨੂੰ ਸਿਆਸੀ ਇਸ਼ਤਿਹਾਰ ਦੇਣ ਵਾਲਿਆਂ ‘ਚ ਵੀ ਭਾਜਪਾ ਨੇ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ।  ਉੱਥੇ ਹੀ ਵਿਰੋਧੀ ਪਾਰਟੀ ਕਾਂਗਰਸ 6ਵੇਂ ਸਥਾਨ ‘ਤੇ ਹੈ। ਭਾਜਪਾ 32 ਫ਼ੀਸਦੀ ਦੀ ਹਿੱਸੇਦਾਰੀ ਨਾਲ ਟਾਪ ‘ਤੇ ਹੈ ਤੇ ਕਾਂਗਰਸ ਨੇ 0.14 ਫ਼ੀਸਦੀ ਹਿੱਸੇਦਾਰੀ ਨਾਲ ਛੇਵਾਂ ਸਥਾਨ ਹਾਸਲ ਕੀਤਾ ਹੈ। ਇੰਟਰਨੈੱਟ ਦੀ ਦਿੱਗਜ ਕੰਪਨੀ ਨੇ ਇੰਡੀਅਨ ਟ੍ਰਾਂਸਪੇਰੈਂਸੀ ਰਿਪੋਰਟ ਅਨੁਸਾਰ  19 ਫਰਵਰੀ 2019 ਤੋਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ਼ਤਿਹਾਰ ‘ਤੇ 3.76 ਕਰੋੜ ਰੁਪਏ ਖ਼ਰਚ ਕੀਤੇ ਹਨ

ਭਾਜਪਾ 1.21 ਕਰੋੜ ਰੁਪਏ ਦੇ ਕੁੱਲ ਇਸ਼ਤਿਹਾਰ ਖ਼ਰਚ ਨਾਲ ਚੋਟੀ ਇਸ਼ਤਿਹਾਰਦਾਤਾ ਦੇ ਤੌਰ ‘ਤੇ ਉੱਭਰ ਰਹੀ ਹੈ। ਗੂਗਲ ‘ਤੇ 54,100 ਰੁਪਏ ਦੇ ਕੁੱਲ ਇਸ਼ਤਿਹਾਰ ਖ਼ਰਚ ਨਾਲ ਕਾਂਗਰਸ ਛੇਵੇਂ ਸਥਾਨ ‘ਤੇ ਰਹੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ