ਸਕੂਲ ਖੇਡਾਂ: ਹਾਕੀ ਵਿਚ ਪੰਜਾਬ ਦੀਆਂ ਕੁੜੀਆਂ ਨੇ ਮਹਾਰਾਸ਼ਟਰ ਦੀਆਂ ਕੁੜੀਆਂ ਨੂੰ 11-0 ਨਾਲ ਹਰਾਇਆ

ਸਕੂਲ ਖੇਡਾਂ: ਹਾਕੀ ਵਿਚ ਪੰਜਾਬ ਦੀਆਂ ਕੁੜੀਆਂ ਨੇ ਮਹਾਰਾਸ਼ਟਰ ਦੀਆਂ ਕੁੜੀਆਂ ਨੂੰ 11-0 ਨਾਲ ਹਰਾਇਆ

ਲੁਧਿਆਣਾ: 64ਵੀਂ ਨੈਸ਼ਨਲ ਸਕੂਲ ਚੈਪੀਅਨਸ਼ਿਪ ਲੁਧਿਆਣਾ ਵਿੱਚ ਸ਼ੁਰੂ ਹੋ ਗਈ ਹੈ। ਇਸ ਦੇ ਪਹਿਲੇ ਦਿਨ ਪੰਜਾਬ ਦੀਆਂ ਕੁੜੀਆਂ ਨੇ ਹਾਕੀ ਮੁਕਾਬਲੇ ਵਿੱਚ ਮਹਾਰਾਸ਼ਟਰ ਨੂੰ 11-0 ਗੋਲਾਂ ਨਾਲ ਜਦਕਿ ਪੰਜਾਬ ਦੇ ਮੁੰਡਿਆਂ ਨੇ ਚੰਡੀਗੜ੍ਹ ਨੂੰ 7-3 ਗੋਲਾਂ ਦੇ ਫ਼ਰਕ ਨਾਲ ਹਰਾਇਆ। 

ਇਹ ਚੈਂਪੀਅਨਸ਼ਿਪ ਸਿੱਖਿਆ ਵਿਭਾਗ ਵੱਲੋਂ ਪੰਜਾਬ ਖੇਡ ਪ੍ਰਬੰਧਕ ਰੁਪਿੰਦਰ ਸਿੰਘ ਰਵੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਵਰਨਜੀਤ ਕੌਰ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਹੈ। ਕੁੜੀਆਂ ਦੇ ਵਰਗ ਦੇ ਪਹਿਲੇ ਹਾਕੀ ਮੁਕਾਬਲੇ ਵਿਚ ਹਰਿਆਣਾ ਨੇ ਚੰਡੀਗੜ੍ਹ ਨੂੰ 10-0 ਗੋਲਾਂ ਦੇ ਫ਼ਰਕ ਨਾਲ, ਪੰਜਾਬ ਨੇ ਮਹਾਰਾਸ਼ਟਰ ਨੂੰ 11-0 ਗੋਲਾਂ ਦੇ ਫ਼ਰਕ ਨਾਲ, ਉੱਤਰ ਪ੍ਰਦੇਸ਼ ਨੇ ਕੇਂਦਰ ਵਿਦਿਆਲਿਆ ਸੰਗਠਨ ਨੂੰ 7-0 ਗੋਲਾਂ ਨਾਲ, ਉੜੀਸਾ ਨੇ ਹਿਮਾਚਲ ਪ੍ਰਦੇਸ਼ ਨੂੰ 5-0 ਗੋਲਾਂ ਨਾਲ, ਆਂਧਰਾ ਪ੍ਰਦੇਸ਼ ਨੇ ਤੇਲੰਗਾਨਾ ਦੀ ਟੀਮ ਨੂੰ 6-1 ਗੋਲਾਂ ਦੇ ਫ਼ਰਕ ਨਾਲ, ਦਿੱਲੀ ਨੇ ਨਵੋਦਿਆ ਵਿਦਿਆਲਿਆ ਸਮਿਤੀ ਨੂੰ 8-0 ਗੋਲਾਂ ਨਾਲ, ਕੇਰਲਾ ਨੇ ਬਿਹਾਰ ਨੂੰ 3-2 ਗੋਲਾਂ ਨਾਲ ਦਰੜਿਆ। 

ਇਸੇ ਤਰ੍ਹਾਂ ਮੁੰਡਿਆਂ ਦੇ ਹਾਕੀ ਮੁਕਾਬਲਿਆਂ ਵਿੱਚ ਪੰਜਾਬ ਨੇ ਚੰਡੀਗੜ੍ਹ ਨੂੰ 7-3 ਗੋਲਾਂ ਨਾਲ, ਬਿਹਾਰ ਨੇ ਸੀ.ਆਈ.ਐਸ.ਸੀ.ਈ ਨੂੰ 4-2 ਗੋਲਾਂ ਨਾਲ, ਹਰਿਆਣਾ ਨੇ ਆਂਧਰਾ ਪ੍ਰਦੇਸ਼ ਨੂੰ 6-0 ਗੋਲਾਂ ਦੇ ਫ਼ਰਕ ਨਾਲ, ਉੜੀਸਾ ਨੇ ਹਿਮਾਚਲ ਨੂੰ 5-1 ਗੋਲਾਂ ਦੇ ਫ਼ਰਕ ਨਾਲ, ਜੰਮੂ ਕਸ਼ਮੀਰ ਨੇ ਉਤਰਾਖੰਡ ਨੂੰ 9-0 ਗੋਲਾਂ ਦੇ ਫ਼ਰਕ ਨਾਲ, ਉੱਤਰ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 7-0 ਗੋਲਾਂ ਦੇ ਫ਼ਰਕ ਨਾਲ ਹਰਾਇਆ। 

ਜ਼ਿਕਰਯੋਗ ਹੈ ਕਿ ਨੈਸ਼ਨਲ ਸਕੂਲ ਚੈਂਪੀਅਨਸ਼ਿਪ ਦੌਰਾਨ ਹਾਕੀ ਅੰਡਰ-19 ਤੋਂ ਇਲਾਵਾ ਮਿੰਨੀ ਗੋਲਫ ਅਤੇ ਸਕੇਅ ਮਾਰਸ਼ਲ ਦੇ ਮੁਕਾਬਲੇ ਹੋਣਗੇ। ਇੱਥੇ ਵੱਖੋ-ਵੱਖ ਸੂਬਿਆਂ ਵਿੱਚੋਂ 1800 ਦੇ ਕਰੀਬ ਖਿਡਾਰੀ ਪਹੁੰਚੇ ਹੋਏ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ