ਆਂਧਰਾ ਪ੍ਰਦੇਸ਼ ਵਿੱਚ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਹਿੰਸਕ ਲੜਾਈ ਦਾ ਮਾਹੌਲ ਬਣਿਆ, ਉੱਚ ਆਗੂ ਨਜ਼ਰਬੰਦ

ਆਂਧਰਾ ਪ੍ਰਦੇਸ਼ ਵਿੱਚ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਹਿੰਸਕ ਲੜਾਈ ਦਾ ਮਾਹੌਲ ਬਣਿਆ, ਉੱਚ ਆਗੂ ਨਜ਼ਰਬੰਦ
ਚੰਦਰਬਾਬੂ ਨਾਇਡੂ ਦੀ ਪੁਰਾਣੀ ਤਸਵੀਰ (ਸ੍ਰੋਤ: ਗੂਗਲ)


ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਅੱਜ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਦੱਸ ਦਈਏ ਕਿ ਅੱਜ ਨਾਇਡੂ ਦੀ ਅਗਵਾਈ ਵਿੱਚ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਵੱਲੋਂ ਪਾਰਟੀ ਵਰਕਰਾਂ 'ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ਬਰ ਖਿਲਾਫ ਮਾਰਚ ਕੀਤਾ ਜਾਣਾ ਸੀ। 

ਚੰਦਰਬਾਬੂ ਨਾਇਡੂ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਉੱਚ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਨਾਇਡੂ ਨੇ ਐਲਾਨ ਕੀਤਾ ਹੈ ਕਿ ਉਹ ਪੁਲਿਸ ਵੱਲੋਂ ਰੋਕੇ ਜਾਣ ਦੇ ਬਾਵਜੂਦ ਮਾਰਚ ਵਿੱਚ ਸ਼ਾਮਿਲ ਹੋਣਗੇ। ਇਹ ਮਾਰਚ ਅਤਮਾਕੁਰ ਤੱਕ ਜਾਣਾ ਹੈ, ਜਿੱਥੇ ਸਥਿਤੀ ਦੇ ਹੋਰ ਤਣਾਅਪੂਰਣ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਸਮੇਂ ਸੱਤਾ 'ਤੇ ਕਾਬਜ਼ ਧਿਰ ਵਾਈਐੱਸਆਰ ਕਾਂਗਰਸ ਪਾਰਟੀ ਨੇ ਆਪਣੇ ਕੈਡਰ ਨੂੰ ਵੀ ਅਤਮਾਕੁਰ ਵਿਖੇ ਪਹੁੰਚਣ ਲਈ ਕਿਹਾ ਹੈ।