ਮੋਦੀ ਦੇ ਸੱਦੇ ਵਿਰੁੱਧ ਜਾ ਕੇ ਚੱਲ ਰਹੇ ਸ਼ਾਹੀਨ ਬਾਗ ਧਰਨੇ 'ਤੇ ਪੈਟਰੋਲ ਬੰਬ ਨਾਲ ਹਮਲਾ

ਮੋਦੀ ਦੇ ਸੱਦੇ ਵਿਰੁੱਧ ਜਾ ਕੇ ਚੱਲ ਰਹੇ ਸ਼ਾਹੀਨ ਬਾਗ ਧਰਨੇ 'ਤੇ ਪੈਟਰੋਲ ਬੰਬ ਨਾਲ ਹਮਲਾ

ਨਵੀਂ ਦਿੱਲੀ: ਭਾਰਤ ਵੱਲੋਂ ਪਾਸ ਕੀਤੇ ਗਏ ਘੱਟਗਿਣਤੀ ਮੁਸਲਮਾਨਾਂ ਵਿਰੋਧੀ ਸੀਏਏ ਕਾਨੂੰਨ ਖਿਲਾਫ ਬੀਤੇ ਤਿੰਨ ਮਹੀਨਿਆਂ ਤੋਂ ਸ਼ਾਹੀਨ ਬਾਗ ਵਿਚ ਚੱਲ ਰਹੇ ਮੁਸਲਿਮ ਔਰਤਾਂ ਦੇ ਧਰਨੇ ਵਾਲੀ ਥਾਂ 'ਤੇ ਅੱਜ ਕਿਸੇ ਅਣਪਛਾਤੇ ਵੱਲੋਂ ਪੈਟਰੋਲ ਬੰਬ ਸੁੱਟਿਆ ਗਿਆ। ਹਲਾਂਕਿ ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। 

ਇਹ ਹਮਲਾ ਅੱਜ ਸਵੇਰੇ 09.30 ਵਜੇ ਦੇ ਕਰੀਬ ਕੀਤਾ ਗਿਆ। ਪੁਲਸ ਨੇ ਮੌਕੇ ਤੋਂ ਛੇ ਬੋਤਲਾਂ ਪੈਟਰੋਲ ਦੀਆਂ ਭਰੀਆਂ ਬਰਾਮਦ ਕੀਤੀਆਂ ਹਨ। 

ਜ਼ਿਕਰਯੋਗ ਹੈ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ 'ਜਨਤਾ ਕਰਫਿਊ' ਦਾ ਸੱਦਾ ਦਿੱਤਾ ਗਿਆ ਸੀ ਪਰ ਆਪਣੇ ਹੱਕ ਲਈ ਧਰਨੇ 'ਤੇ ਬੈਠੀਆਂ ਇਹਨਾਂ ਬੀਬੀਆਂ ਨੇ ਮੋਦੀ ਦੇ ਸੱਦੇ ਨੂੰ ਰੱਦ ਕਰਦਿਆਂ ਆਪਣਾ ਧਰਨਾ ਜਾਰੀ ਰੱਖਿਆ। ਮੋਦੀ ਦੇ ਸੱਦੇ ਦਾ ਵਿਰੋਧ ਕਰਨ ਲਈ ਨਵਾਂ ਤਰੀਕਾ ਵਰਤਦਿਆਂ ਧਰਨੇ 'ਤੇ ਸਿਰਫ ਦੋ ਬੀਬੀਆਂ ਬੈਠੀਆਂ ਜਦਕਿ ਬਾਕੀ ਲੋਕ ਆਪਣੀਆਂ ਚੱਪਲਾਂ ਧਰਨੇ ਵਾਲੀ ਥਾਂ ਛੱਡ ਕੇ ਆਪਣੇ ਘਰ ਗਏ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।