ਪੰਜਾਬ ’ਚ ਚੜੂਨੀ ਨੇ ਬਣਾਈ ਸਿਆਸੀ ਪਾਰਟੀ

ਪੰਜਾਬ ’ਚ ਚੜੂਨੀ ਨੇ ਬਣਾਈ ਸਿਆਸੀ ਪਾਰਟੀ

 *ਹੋਣਗੇ ਮੁੱਖ ਮੰਤਰੀ ਚਿਹਰਾ * ਚੜੂਨੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਤੋਂ ਤੋੜ-ਵਿਛੋੜਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੁਧਿਆਣਾ : ਸਨਅਤੀ ਸ਼ਹਿਰ ਵਿਖੇ ਅਖਿਲ ਭਾਰਤੀ ਵਪਾਰ ਦਿਵਸ ਮੌਕੇ ਹੋਏ ਭਰਵੇਂ ਸਮਾਗਮ ਦੌਰਾਨ ਜਿੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਦੇਸ਼ ਭਰ ਦੇ ਵਪਾਰੀਆਂ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਸਾਨ-ਵਪਾਰੀ ਏਕਤਾ ਦੀ ਗੱਲ ਕਹੀ, ਉਥੇ ਹੀ ਵਪਾਰੀਆਂ ਤੇ ਕਿਸਾਨਾਂ ਵੱਲੋਂ ਆਪਣੀ ਨਵੀਂ ਸਿਆਸੀ ਜ਼ਮੀਨ ਤਿਆਰ ਕਰਨ ਲਈ ਆਪਣੀ ਨਵੀਂ ਸਿਆਸੀ ਪਾਰਟੀ ‘ਭਾਰਤੀ ਆਰਥਿਕ ਪਾਰਟੀ’ ਦੇ ਗਠਨ ਦਾ ਵੀ ਐਲਾਨ ਕਰ ਦਿੱਤਾ।ਜਲੰਧਰ ਬਾਈਪਸ ਨੇੜੇ ਰਿਜੌਰਟ ਵਿਚ ਹੋਏ ਭਰਵੇਂ ਸਮਾਗਮ ਦੌਰਾਨ ਦੇਸ਼ ਭਰ ਦੇ ਵਪਾਰਕ ਆਗੂਆਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਦੇਸ਼ ਦੇ 29 ਸੂਬਿਆਂ ਤੋਂ 62 ਵਪਾਰਕ ਆਗੂਆਂ ਨੇ ਆਪਣੇ ਪ੍ਰਤੀਨਿਧੀਆਂ ਨਾਲ ਹਿੱਸਾ ਲਿਆ।ਇਸ ਮੌਕੇ ਫੈਡਰੇਸ਼ਨ ਆਫ ਆਲ ਟੈਕਸਟਾਈਲ ਮਨੂੰਫੈਕਚਰਿੰਗ ਐਂਡ ਟੇ੍ਡਿੰਗ ਐਸੋਸੀਏਸ਼ਨ ਆਫ ਲੁਧਿਆਣਾ ਦੇ ਪ੍ਰਧਾਨ ਅਤੇ ਨਵ-ਗਠਿਤ ਕੀਤੀ ਜਾ ਰਹੀ ਭਾਰਤੀ ਆਰਥਿਕ ਪਾਰਟੀ ਦੇ ਕੌਮੀ ਪ੍ਰਧਾਨ ਤਰੁਨ ਜੈਨ ਬਾਵਾ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਹੋਰ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਦੇਸ਼ ਦੀ ਆਰਥਿਕਤਾ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦਾ ਕਿਸਾਨ, ਮਜ਼ਦੂਰ ਤੇ ਵਪਾਰੀ ਵੀ ਸਿਆਸਤ ਵਿਚ ਉੱਤਰ ਕੇ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹਾਂ ਉੱਪਰ ਲਿਆਉਣ ਲਈ ਯਤਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਿਸਾਨ, ਮਜ਼ਦੂਰ ਤੇ ਵਪਾਰੀ ਵਿਰੋਧੀ ਨੀਤੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸਮਾਂ ਆ ਗਿਆ ਹੈ।ਬਾਵਾ ਨੇ ਮਿਸ਼ਨ ਪੰਜਾਬ 2022 ਤਹਿਤ ਵਪਾਰੀਆਂ ਦਾ ਚੋਣ ਮੈਦਾਨ ਵਿਚ ਉੱਤਰਨ ਦਾ ਐਲਾਨ ਕਰਦਿਆਂ ਭਾਰਤੀ ਆਰਥਿਕ ਪਾਰਟੀ ਵੱਲੋਂ ਲੜੀ ਜਾਣ ਵਾਲੀ ਚੋਣ ਲਈ ਗੁਰਨਾਮ ਸਿੰਘ ਚੜੂਨੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ਗਿਆ।

ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਕਿਸਾਨਾਂ ਦੇ ਹਿੱਤਾਂ ਦੀ ਗੱਲ : ਚੜੂਨੀ

ਇਸ ਮੌਕੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਨਾਲ ਵਪਾਰੀਆਂ ਤੇ ਮਜ਼ਦੂਰਾਂ ਦਾ ਖੜ੍ਹਾ ਹੋਣਾ ਇਸ ਗੱਲ ਦਾ ਸੂਚਕ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕੇਵਲ ਕਿਸਾਨ ਹੀ ਨਹੀਂ ਹਰੇਕ ਵਰਗ ਪ੍ਰਭਾਵਿਤ ਹੋਵੇਗਾ। ਚੜੂਨੀ ਨੇ ਕਿਹਾ ਕਿ ਮਿਸ਼ਨ ਪੰਜਾਬ 2022 ਦਾ ਵਪਾਰੀਆਂ ਵੱਲੋਂ ਸਮੱਰਥਨ ਕੀਤੇ ਜਾਣ ’ਤੇ ਉਹ ਵਪਾਰੀਆਂ ਤੇ ਮਜ਼ਦੂਰਾਂ ਦੇ ਸ਼ੁਕਰਗੁਜ਼ਾਰ ਹਨ। ਸੰਯੁਕਤ ਕਿਸਾਨ ਮੋਰਚੇ ਨਾਲ ਮਤਭੇਦ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ, ਕਿਸਾਨਾਂ ਦੇ ਹਿੱਤਾਂ ਲਈ ਸਾਰੇ ਇਕ ਹੀ ਇਕਜੁਟ ਹਨ।ਕੁਝ ਸਵਾਰਥੀ ਸਿਆਸੀ ਲੋਕਾਂ ਵੱਲੋਂ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਕੱਲੇ ਪੰਜਾਬ ਅੰਦਰ ਹੀ ਹਰ ਸਾਲ ਸੈਂਕੜੇ ਕਿਸਾਨ ਆਤਮ-ਹੱਤਿਆ ਕਰ ਰਹੇ ਹਨ। ਹੁਣ ਤਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਸੱਤਾ ਵਿਚ ਆ ਕੇ ਹੀ ਆਪਣੀ ਲੜਾਈ ਲੜਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਪਰ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਵੀ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲੜਨਾ ਜਾਰੀ ਰੱਖਣਾ ਪਵੇਗਾ। ਭਾਰਤੀ ਆਰਥਿਕ ਪਾਰਟੀ ਵੱਲੋ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ ਪਰ ਕਿਸਾਨਾਂ, ਵਪਾਰੀਆਂ ਤੇ ਮਜ਼ਦੂਰਾਂ ਦੇ ਹਿੱਤਾਂ ਲਈ ਲੋਕ ਰਾਏ ਦਾ ਸਨਮਾਨ ਕਰਨਗੇ।ਕਿਸਾਨ ਅੰਦੋਲਨ 'ਚ ਵੱਡੀ ਭੂਮਿਕਾ ਨਿਭਾਅ ਰਹੇ 

ਕਿਸਾਨ ਅੰਦੋਲਨ 'ਚ ਵੱਡੀ ਭੂਮਿਕਾ ਨਿਭਾਅ ਰਹੇ ਭਾਕਿਯੂ (ਚੜੂਨੀ) ਵੱਲੋਂ ਸੰਯੁਕਤ ਕਿਸਾਨ ਮੋਰਚੇ ਤੋਂ ਤੋੜ-ਵਿਛੋੜਾ

ਪੰਜਾਬ ਦੀਆਂ ਹੀ ਚਾਰ ਜਥੇਬੰਦੀਆਂ ਵੱਲੋਂ ਚੜੂਨੀ ਦੀ ਅਗਵਾਈ ਵਿਚ ਸਰਗਰਮੀ ਦਿਖਾਉਣਾ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੂੰ ਚੰਗਾ ਨਾ ਲੱਗਾ ਤੇ ਇਨ੍ਹਾਂ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਤਾਂ ਚੜੂਨੀ ਵੀ ਔਖੇ ਹੋ ਗਏ। ਉਨ੍...

ਬਹਾਦਰਗੜ੍ਹ : ਹਰਿਆਣੇ ਤੋਂ ਕਿਸਾਨ ਅੰਦੋਲਨ 'ਚ ਵੱਡੀ ਭੂਮਿਕਾ ਨਿਭਾਅ ਰਹੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ। ਪੰਜਾਬ ਦੀਆਂ ਹੀ ਚਾਰ ਜਥੇਬੰਦੀਆਂ ਵੱਲੋਂ ਚੜੂਨੀ ਦੀ ਅਗਵਾਈ ਵਿਚ ਸਰਗਰਮੀ ਦਿਖਾਉਣਾ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੂੰ ਚੰਗਾ ਨਾ ਲੱਗਾ ਤੇ ਇਨ੍ਹਾਂ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਤਾਂ ਚੜੂਨੀ ਵੀ ਔਖੇ ਹੋ ਗਏ। ਉਨ੍ਹਾਂ ਅੱਜ ਫੇਸਬੁੱਕ ਜ਼ਰੀਏ ਕਿਹਾ ਕਿ ਮੈਂ ਆਪਣੇ ਆਪ ਨੂੰ ਮੋਰਚੇ ਦੀ ਜਨਰਲ ਤੇ ਨੌਂ ਮੈਂਬਰੀ ਕਮੇਟੀ ਤੋਂ ਵੱਖ ਕਰਦਾ ਹਾਂ ਪਰ ਅਸੀਂ ਅੰਦੋਲਨ ਵਿਚ ਸ਼ਾਮਲ ਰਹਾਂਗੇ।   

   ਚੜੂਨੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਤੋਂ ਤੋੜ-ਵਿਛੋੜਾ

 ਹਰਿਆਣੇ ਤੋਂ ਕਿਸਾਨ ਅੰਦੋਲਨ 'ਚ ਵੱਡੀ ਭੂਮਿਕਾ ਨਿਭਾਅ ਰਹੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ। ਪੰਜਾਬ ਦੀਆਂ ਹੀ ਚਾਰ ਜਥੇਬੰਦੀਆਂ ਵੱਲੋਂ ਚੜੂਨੀ ਦੀ ਅਗਵਾਈ ਵਿਚ ਸਰਗਰਮੀ ਦਿਖਾਉਣਾ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੂੰ ਚੰਗਾ ਨਾ ਲੱਗਾ ਤੇ ਇਨ੍ਹਾਂ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਤਾਂ ਚੜੂਨੀ ਵੀ ਔਖੇ ਹੋ ਗਏ। ਉਨ੍ਹਾਂ  ਫੇਸਬੁੱਕ ਜ਼ਰੀਏ ਕਿਹਾ ਕਿ ਮੈਂ ਆਪਣੇ ਆਪ ਨੂੰ ਮੋਰਚੇ ਦੀ ਜਨਰਲ ਤੇ ਨੌਂ ਮੈਂਬਰੀ ਕਮੇਟੀ ਤੋਂ ਵੱਖ ਕਰਦਾ ਹਾਂ ਪਰ ਅਸੀਂ ਅੰਦੋਲਨ ਵਿਚ ਸ਼ਾਮਲ ਰਹਾਂਗੇ।