ਫਲੋਰਿਡਾ ਦੇ ਗਵਰਨਰ ਨੇ ਮਾਸਕ ਪਹਿਣਨਾ ਲਾਜਮੀ ਕਰਨ ਵਾਲੇ ਸਕੂਲਾਂ ਨੂੰ ਦਿੱਤੀ ਤਨਖਾਹ ਰੋਕਣ ਦੀ ਚਿਤਾਵਨੀ

ਫਲੋਰਿਡਾ ਦੇ ਗਵਰਨਰ ਨੇ ਮਾਸਕ ਪਹਿਣਨਾ ਲਾਜਮੀ ਕਰਨ ਵਾਲੇ ਸਕੂਲਾਂ ਨੂੰ ਦਿੱਤੀ ਤਨਖਾਹ ਰੋਕਣ ਦੀ ਚਿਤਾਵਨੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਫਲੋਰਿਡਾ ਦੇ ਗਵਰਨਰ ਰੋਨ ਡੀਸੇਂਟਿਸ ਦੇ ਦਫਤਰ ਨੇ  ਕਿਹਾ ਹੈ ਕਿ ਰਾਜ ਦਾ ਸਿੱਖਿਆ ਬੋਰਡ ਉਨਾਂ ਸਕੂਲ ਬੋਰਡ ਦੇ ਸੁਪਰਡੈਂਟਾਂ ਤੇ ਮੈਂਬਰਾਂ ਦੀ ਤਨਖਾਹ ਰੋਕ ਸਕਦਾ ਹੈ ਜੋ ਗਵਰਨਰ ਦੇ ਹੁਕਮ ਜੋ ਸਕੂਲਾਂ ਵਿਚ ਮਾਸਕ ਲਾਜਮੀ ਪਾਉਣ ਉਪਰ ਰੋਕ ਲਾਉਂਦਾ ਹੈ, ਦੀ ਉਲੰਘਣਾ ਕਰਨਗੇ। ਰਿਪਬਲਿਕ ਪਾਰਟੀ ਨਾਲ ਸਬੰਧਤ ਗਵਰਨਰ ਡੀਸੇਂਟਿਸ ਨੇ ਪਿਛਲੇ ਮਹੀਨੇ ਜਾਰੀ ਇਕ ਆਦੇਸ਼ ਵਿਚ ਰਾਜ ਦੇ ਸਿਹਤ ਤੇ ਸਿੱਖਿਆ ਵਿਭਾਗ ਨੂੰ ਕਿਹਾ ਸੀ ਕਿ ਉਹ ਸਿਹਤ ਸੰਭਾਲ ਨਾਲ ਸਬੰਧਿਤ   ਵਿਦਿਆਰਥੀਆਂ ਦੇ ਮਾਪਿਆਂ ਦੇ ਅਧਿਕਾਰ ਉਪਰ ਅਧਾਰਤ ਨਿਯਮ ਤੈਅ ਕਰਨ। ਉਨਾਂ   ਕਿਹਾ ਸੀ ਕਿ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਨਾ ਮਾਪਿਆਂ ਉਪਰ ਛੱਡ ਦੇਣਾ ਚਾਹੀਦਾ ਹੈ। ਗਵਰਨਰ ਦਫਤਰ ਦੇ ਬੁਲਾਰੇ ਕ੍ਰਿਟੀਨਾ ਪੁਸ਼ਵ ਨੇ ਕਿਹਾ ਹੈ ਕਿ ਗਵਰਨਰ ਦੀ ਪਹਿਲੀ ਤਰਜੀਹ ਮਾਪਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਲੁਸਿਆਨਾ ਤੋਂ ਸੀਨੀਅਰ ਸੈਨੇਟਰ ਬਿੱਲ ਕੈਸਿਡੀ ਨੇ ਗਵਰਨਰ ਦੇ ਆਦੇਸ਼ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੇਕਰ ਸਥਾਨਕ ਹਾਲਾਤ 'ਤੇ ਨਜਰ  ਮਾਰੀਏ ਤਾਂ ਹਸਪਤਾਲ ਭਰੇ ਪਏ ਹਨ ਤੇ ਵੈਕਸੀਨੇਸ਼ਨ ਦਰ ਘੱਟ ਹੈ ਜਦ ਕਿ ਕੋਵਿਡ -19 ਫੈਲਣ ਦੀ ਦਰ ਬਹੁਤ ਵਧ ਗਈ ਹੈ ਤਾਂ ਮਾਸਕ ਸਮੇਤ ਕੋਈ ਵੀ ਨਿਰਨਾ ਲੈਣ ਦਾ ਮੁੱਦਾ  ਸਥਾਨਕ ਅਧਿਕਾਰੀਆਂ ਉਪਰ ਛੱਡ ਦੇਣਾ ਚਾਹੀਦਾ ਹੈ। ਸਥਾਨਕ ਅਧਿਕਾਰੀ  ਲੋਕਾਂ ਦੀ ਬੇਹਤਰੀ ਲਈ ਕੋਈ ਵੀ ਨਿਰਨਾ ਲੈਣ ਲਈ ਆਜਾਦ ਹੋਣੇ ਚਾਹੀਦੇ ਹਨ।