'ਤਹਿਰੀਕ' ਪੂਰੀ ਐਲਬਮ 29 ਮਾਰਚ  2021 ਨੂੰ  ਰਿਲੀਜ਼

'ਤਹਿਰੀਕ'  ਪੂਰੀ ਐਲਬਮ   29 ਮਾਰਚ  2021 ਨੂੰ  ਰਿਲੀਜ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੁਰਾਂ ਦੇ ਬਾਦਸ਼ਾਹ ਅਤੇ  ਉੱਚੀ ਸੁੱਚੀ ਗਾਇਕੀ ਦੇ ਮਾਲਕ ਸਤਿੰਦਰ ਸਰਤਾਜ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਹਨ  ।ਜਿਨ੍ਹਾਂ ਦੀ ਲਿਖਤ ਅਤੇ ਗਾਇਕੀ ਪੰਜਾਬੀ ਵਿਰਾਸਤ ਨੂੰ ਸਮਰਪਿਤ ਹੈ । ਇਸੇ ਸਮਰਪਤ ਦੀ ਝਲਕ ਪੂਰੀ ਐਲਬਮ ਤਹਿਰੀਕ 29 ਮਾਰਚ  2021ਦਿਨ ਸੋਮਵਾਰ ਨੂੰ  11.00 ਸਵੇਰੇ ਰਿਲੀਜ਼ ਹੋਣ ਜਾ ਰਹੀ ਹੈ । ਇਸ ਐਲਬਮ ਵਿੱਚ ਦਸ ਗਾਣਿਆਂ ਦਾ ਗੁਲਦਸਤਾ  ਸਰੋਤਿਆਂ ਨੂੰ ਭੇਂਟ ਕੀਤਾ ਜਾ ਰਿਹਾ ਹੈ । ਜਿਸ ਵਿੱਚ ਕਲਾਵਾਂ ਚੜਦੀਆਂ, ਪਰਵਾਹ ਨਾ ਕਰ, ਬਾਰੀ ਖੋਲ, ਫ਼ਤਿਹ ਇਬਾਰਤ, ਸੱਚੇ-ਸੁੱਚੇ ਗੀਤ , ਦਾਅਵਾ, ਤਹਿਰੀਕ, ਈਮਾਨ, ਯੱਕਾ, ਗੁੱਸੇ ਦਾ ਨਤੀਜਾ। ਇਨਸਾਨੀਅਤ ਦਾ ਪਾਠ ਪੜ੍ਹਾਉਂ ਅਤੇ ਮਨੁੱਖਤਾ ਦੀ ਸੋਚ ਨੂੰ ਸਿੱਧੇ ਰਾਹੇ ਪਾਉਂਦੀ ਸਰਤਾਜ ਦੀ ਲਿਖਤ ਦਾ ਇੰਤਜ਼ਾਰ ਉਸ ਦੇ ਚਾਹੁਣ ਵਾਲਿਆਂ ਨੂੰ ਸਦਾ ਹੀ ਰਹਿੰਦਾ ਹੈ । ਸਤਿੰਦਰ ਸਰਤਾਜ ਦੀ ਲਿਖਤ ਦੇ ਕੁਝ ਬੋਲ ਰੂਹ ਨੂੰ ਸ਼ੋਅ ਜਾਂਦੇ ਹਨ ਜਿਨ੍ਹਾਂ ਵਿੱਚੋਂ  

ਦੇਖੀਂ ਫ਼ਿੱਕੇ ਪੈਣ ਨਾ ਮੁਸੱਵਰਾ ਵੇ ਰੰਗ ਤੇਰੇ ਏਨ੍ਹਾਂ ਨਾਲ਼ ਖ਼ਯਾਲ ਵੀ ਹਸੀਨ ਰਹਿਣਗੇ!

ਇੱਕ ਤਾਂ ਉੱਮੀਦਾਂ ਨੂੰ ਵੀ ਆਸਰਾ ਰਹੂਗਾ ਨਾਲ਼ੇ ਆਪਣੇ ਕੰਮਾਂ 'ਚ ਚਾਅ ਵੀ ਲੀਨ ਰਹਿਣਗੇ.. - 

ਜੋੜ ਸੂਫ਼ੀਆਂ ਨਾ’ ਨਾਤਾ,ਉੱਥੇ ਵੱਖਰਾ ਅਹਾਤਾ,ਪੀ ਖ਼ੁਮਾਰੀ ਖੁੱਲ੍ਹਾ ਖਾਤਾ,ਔਹ ਸਰੂਰ ਡੁੱਲ੍ਹਦਾ!

ਜਿਨ੍ਹਾਂ-ਜਿਨ੍ਹਾਂ ਨੇ ਪਛਾਤਾ,ਓਥੇ ਵੱਸਿਆ ਵਿਧਾਤਾ,ਦਰ ਆਖ਼ਰਾਂ ਨੂੰ ਦਾਤਾ ਦਾ ਜ਼ਰੂਰ ਖੁੱਲ੍ਹਦਾ!

ਵੇਖੋ ਵਸਲਾਂ ਦੀ ਰੁੱਤੇ, ਬੇਨਸੀਬ ਰਹਿ ‘ਗੇ ਸੁੱਤੇ, ਹੀਰੇ ਸੁੱਤਿਆਂ ਦੇ ਉੱਤੇ ਲੈਣੇ ਕੀ ਖਿਲਾਰ ਕੇ!

ਬਾਰੀ ਖੋਲ੍ਹ ਚਿਕਾਂ ਚੱਕ, ਆਸਮਾਨਾਂ ਵੱਲ ਤੱਕ, ਲੈ-ਲੈ ਰੌਸ਼ਨੀ ਤੋਂ ਹੱਕ ਹਾਕਾਂ ਮਾਰ-ਮਾਰ ਕੇ!

 ਖ਼ੁਦਾ ਇਬਾਦਤ ਜਿਹੀ ਗਾਇਕੀ ਪੰਜਾਬੀ ਮਾਂ ਬੋਲੀ ਦੀ ਸਦੈਵ ਦੀ ਚੜ੍ਹਦੀ ਕਲਾ ਰੱਖਦੀ ਹੈ ਅਤੇ ਅਜਿਹੀ ਗਾਇਕੀ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਮਾਰਗ ਦਰਸ਼ਕ ਦਾ ਕੰਮ ਕਰਦੀ ਹੈ । ਜਿਸ ਉੱਤੇ ਚੱਲ ਕੇ  ਆਪਣੀ ਮਾਂ ਬੋਲੀ ਨੂੰ ਸੰਭਾਲਣ ਦਾ ਚੱਜ ਪੈਦਾ ਹੋ ਜਾਂਦਾ ਹੈ ।ਆਉਣ ਵਾਲੇ ਅਜਿਹੇ ਸੁੱਚੇ ਹਰਫ਼ਾਂ ਦੀ ਲੜੀ 'ਤਹਿਰੀਕ' ਨੂੰ ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਵੱਲੋਂ  ਬਹੁਤ ਬਹੁਤ  ਮੁਬਾਰਕਾਂ ।