ਸਿੰਧ ਵਿਚ ਹਿੰਦੂ ਪੱਤਰਕਾਰ ਦਾ ਕਤਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕਰਾਚੀ: ਪਾਕਿਸਤਾਨ ਵਿੱਚ ਇੱਕ 31 ਸਾਲਾਂ ਹਿੰਦੂ ਪੱਤਰਕਾਰ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਦੋਂ ਉਹ ਸਿੰਧ ਪ੍ਰਾਂਤ ਦੇ ਸੱਖੜ ਸ਼ਹਿਰ ਵਿੱਚ ਨਾਈ ਦੀ ਦੁਕਾਨ ’ਚ ਆਪਣੇ ਵਾਲ ਕਟਵਾ ਰਿਹਾ ਸੀ। ਅਜੈ ਲਾਲਵਾਨੀ ਇੱਕ ਪ੍ਰਾਈਵੇਟ ਚੈਨਲ ‘ਰੌਇਲ ਨਿਊਜ਼ ਟੀਵੀ’ ਅਤੇ ਉਰਦੂ ਦੇ ਇੱਕ ਅਖ਼ਬਾਰ ਲਈ ਕੰਮ ਕਰਦਾ ਸੀ, ਜਿਸਦੇ ਢਿੱਡ, ਬਾਂਹ ਅਤੇ ਗੋਡੇ ’ਚ ਗੋਲੀਆਂ ਵੱਜੀਆਂ ਸਨ। ਉਸ ’ਤੇ ਦੋ ਮੋਟਰਸਾਈਕਲਾਂ ਤੇ ਇੱਕ ਕਾਰ ’ਚ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ।
Comments (0)