ਕੋਵਿਡ-19:  ਭਾਰਤ ਵਿਚ 1.68 ਨਵੇਂ ਮਾਮਲੇ ਰਿਕਾਰਡ

ਕੋਵਿਡ-19:  ਭਾਰਤ ਵਿਚ 1.68 ਨਵੇਂ  ਮਾਮਲੇ ਰਿਕਾਰਡ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ : ਭਾਰਤ ਵਿੱਚ ਬੀਤੇ 24 ਘੰਟਿਆਂ  ਦੋਰਾਨ ਕਰੋਨਾ ਦੇ ਰਿਕਾਰਡ ਤੋੜ 1.68 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਪੀੜਤਾਂ ਦੀ ਕੁਲ ਗਿਣਤੀ ਵਧ ਕੇ 1,35,27,717 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ ਪੀੜਤ ਲੋਕਾਂ ਦੇ ਸਿਹਤਯਾਬ ਹੋਣ ਦੀ ਦਰ 90 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ। ਮੁਲਕ ਵਿੱਚ ਜ਼ੇਰ ਇਲਾਜ ਮਰੀਜ਼ਾਂ ਦੀ ਗਿਣਤੀ 12 ਲੱਖ ਹੈ ਅਤੇ 904 ਹੋਰ ਵਿਅਕਤੀਆਂ ਦੀ ਮੌਤ ਹੋਣ ਬਾਅਦ ਮਿ੍ਤਕਾਂ ਦੀ ਗਿਣਤੀ ਵਧ ਕੇ 1,70, 179 ਹੋ ਗਈ ਹੈ।

ਆਈਸੀਐੱਮਆਰ ਦੀ ਰਿਪੋਰਟ ਮੁਤਾਬਕ 11 ਅਪਰੈਲ ਤਕ 25,78,06, 986 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 11, 80,136 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ। ਸੰਸਾਰ ਪੱਧਰ ਉਤੇ ਕਰੋਨਾ ਦੀ ਗਿਣਤੀ 136,696,092ਤੇ ਮ੍ਰਿਤਕਾਂ ਦੀ ਗਿਣਤੀ 2,950,823 ਹੋ ਗਈ ਹੈ ਬੇਸ਼ਕ ਠੀਕ ਹੋਣ ਵਾਲਿਆਂ ਦੀ ਗਿਣਤੀ 109,945,653 ਪਰ ਫਿਰ ਵੀ ਲਗਾਤਾਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ.