ਰਾਹੁਲ ਨੇ ਮੋਦੀ ਤੇ ਕੀਤਾ ਵਿਅੰਗ , *ਨਦੀਆਂ 'ਚ ਵਹਿ ਰਹੀਆਂ ਲਾਸ਼ਾਂ, ਪਰ ਪ੍ਰਧਾਨ ਮੰਤਰੀ ਨੂੰ ਸੈਂਟ੍ਰਲ ਵਿਸਟਾ ਤੋਂ ਇਲਾਵਾ ਕੁਝ ਨਹੀਂ ਦਿਖਦਾ*
*ਕੋਰੋਨਾ ਸੰਕਟ ਦੇ ਦੌਰਾਨ, ਮਰੀਜ਼ਾਂ ਦੀਆਂ ਲਾਸ਼ਾਂ ਯੂਪੀ-ਬਿਹਾਰ ਅਤੇ ਹਰਿਆਣਾ ਦੀਆਂ ਨਦੀਆਂ ਵਿੱਚ ਪਾਈਆਂ ਗਈਆਂ ਲਾਸ਼ਾਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿਲੀ: ਭਾਰਤ ਵਿੱਚ ਕੋਰੋਨਾ ਮਹਾਮਾਰੀ ਤੇਜ਼ ਹੁੰਦੀ ਜਾ ਰਹੀ ਹੈ।ਇਸ ਦੌਰਾਨ ਕਾਂਗਰਸ ਨੀਤੀ ਤਹਿਤ ਕੋਰੋਨਾ ਦੀ ਲਾਗ ਨੂੰ ਕੰਟਰੋਲ ਨਾ ਕਰਨ ਲਈ ਕੇਂਦਰ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਰਾਹੁਲ ਗਾਂਧੀ ਨੇ ਫਿਰ ਟਵੀਟ ਕਰਕੇ ਪੀਐਮ ਮੋਦੀ 'ਤੇ ਹਮਲਾ ਬੋਲਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਨਦੀਆਂ 'ਚ ਵਗਦੀਆਂ ਅਣਗਿਣਤ ਲਾਸ਼ਾਂ, ਹਸਪਤਾਲਾਂ ਵਿੱਚ ਮੀਲਾਂ ਤੱਕ ਲੱਗੀਆਂ ਲਾਈਨਾਂ, ਜੀਵਨ ਸੁਰੱਖਿਆ ਦਾ ਖੋਹਿਆ ਹੱਕ! ਪ੍ਰਧਾਨ ਮੰਤਰੀ, ਉਹ ਗੁਲਾਬੀ ਚਸ਼ਮਾ ਉਤਾਰੋ, ਜਿਸ ਨਾਲ ਸੈਂਟਰਲ ਵਿਸਟਾ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦਿੰਦਾ।"
ਦੱਸ ਦੇਈਏ ਕਿ ਕੋਰੋਨਾ ਸੰਕਟ ਦੇ ਦੌਰਾਨ, ਮਰੀਜ਼ਾਂ ਦੀਆਂ ਲਾਸ਼ਾਂ ਯੂਪੀ-ਬਿਹਾਰ ਅਤੇ ਹਰਿਆਣਾ ਦੀਆਂ ਨਦੀਆਂ ਵਿੱਚ ਪਾਈਆਂ ਗਈਆਂ ਹਨ। ਦਰਅਸਲ, ਇਹ ਕਿਹਾ ਜਾ ਰਿਹਾ ਹੈ ਕਿ ਸ਼ਮਸ਼ਾਨ ਘਾਟਾਂ ਵਿੱਚ ਮ੍ਰਿਤਕਾਂ ਦੇ ਸਸਕਾਰ ਲਈ ਥਾਂ ਦੀ ਘਾਟ ਹੋਣ ਕਰਕੇ ਪਰਿਵਾਰ ਲਾਸ਼ਾਂ ਨੂੰ ਨਦੀਆਂ ਵਿੱਚ ਵਹਾ ਰਹੇ ਹਨ।ਕਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਉੱਤਰ ਪ੍ਰਦੇਸ਼ ਦੇ ਹਮੀਰਪੁਰ 'ਚ ਜਮਨਾ ਨਦੀ 'ਚ ਰੁੜ ਰਹੀਆਂ ਦਰਜਨਾਂ ਲਾਸ਼ਾਂ ਕਾਰਨ ਲੋਕਾਂ 'ਚ ਅਫ਼ਰਾ-ਤਫ਼ਰੀ ਮਚ ਗਈ ਹੈ । ਇਸ ਸਬੰਧੀ ਪਤਾ ਲਗਾਉਣ ਪੁੱਜੀ ਹਮੀਰਪੁਰ ਪੁਲਿਸ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਕਾਨਪੁਰ ਤੇ ਹਮੀਰਪੁਰ ਜ਼ਿਲਿਆਂ ਦੇ ਪੇਂਡੂ ਇਲਾਕਿਆਂ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਮਿ੍ਤਕਾਂ ਦੀ ਲਾਸ਼ਾਂ ਨੂੰ ਲੋਕ ਨਦੀ 'ਚ ਰੋੜ ਰਹੇ ਹਨ ।ਇਸ ਨਦੀ ਦਾ ਇਕ ਕਿਨਾਰਾ ਕਾਨਪੁਰ ਤੇ ਦੂਸਰਾ ਹਮੀਰਪੁਰ ਨਾਲ ਲੱਗਦਾ ਹੈ ਅਤੇ ਇਥੋਂ ਦੇ ਲੋਕ ਇਸ ਨੂੰ 'ਮੌਕਸ਼ ਦਾਹਿਨੀ ਕਾਲਿੰਦੀ' ਵਜੋਂ ਮੰਨਦੇ ਹਨ ਤੇ ਮੌਤ ਹੋਣ 'ਤੇ ਲਾਸ਼ ਨੂੰ ਜਲ ਪ੍ਰਵਾਹ ਕਰਨ ਦੀ ਪੁਰਾਣੀ ਪਰੰਪਰਾ ਹੈ । ਜਮਨਾ ਨਦੀ 'ਚ ਇਕ-ਦੋ ਲਾਸ਼ਾਂ ਤਾਂ ਹਮੇਸ਼ਾਂ ਵੇਖੀਆਂ ਜਾਂਦੀਆਂ ਹਨ, ਪਰ ਕੋਰੋਨਾ ਕਾਲ 'ਚ ਨਦੀ 'ਚ ਲਾਸ਼ਾਂ ਦਾ ਹੜ੍ਹ ਆ ਗਿਆ ਹੈ, ਜਿਸ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਪੇਂਡੂ ਇਲਾਕਿਆਂ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ ।ਪੁਲਿਸ ਮਾਮਲੇ ਦੀ ਛਾਣ-ਬੀਣ ਕਰ ਰਹੀ ਹੈ |ਇਸ 'ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ' ਤੇ ਤੰਜ ਕੱਸਿਆ ਹੈ।
ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀ ਕੋਰੋਨਾ ਟੀਕਾਕਰਨ ਨੀਤੀ ਉੱਤੇ ਵੀ ਸਵਾਲ ਉਠਾਏ ਸੀ।ਇਸ ਤੋਂ ਪਹਿਲਾਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀ ਕੋਰੋਨਾ ਟੀਕਾਕਰਨ ਨੀਤੀ 'ਤੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਟਵੀਟ ਕਰਕੇ ਕਿਹਾ ਸੀ ਕਿ, ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਕੋਲ ਇੰਟਰਨੈਟ ਦੀ ਸਹੂਲਤ ਨਹੀਂ ਹੈ, ਇਸ ਤਰ੍ਹਾਂ, ਆਫਲਾਈਨ ਬੁਕਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।
Comments (0)