1984 ਕਤਲੇਆਮ ਦੇ ਦੋਸ਼ੀਆਂ ਤੋਂ ਦਾਨ ਲੈ ਕੇ ਕੀਤਾ ਇਤਿਹਾਸ ਕਲੰਕਤ- ਮਨਜੀਤ ਸਿੰਘ ਜੀ ਕੇ

1984  ਕਤਲੇਆਮ  ਦੇ ਦੋਸ਼ੀਆਂ ਤੋਂ ਦਾਨ ਲੈ ਕੇ ਕੀਤਾ ਇਤਿਹਾਸ ਕਲੰਕਤ- ਮਨਜੀਤ ਸਿੰਘ ਜੀ ਕੇ

ਨਵੀਂ ਦਿੱਲੀ: ਅਮਿਤਾਭ ਬਚਨ ਵਲੋਂ ਦਿੱਤੀ 2 ਕਰੋੜ ਰੁਪਏ ਦੀ ਮਦਦ ਉਤੇ ਜਾਗੋ ਪਾਰਟੀ ਨੇ ਇਤਰਾਜ਼ ਪ੍ਰਗਟ ਕੀਤਾ , ਇਸ ਦੇ ਚਲਦੇ ਹੀ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਾਰੀ ਰਾਸ਼ੀ ਅਮਿਤਾਬ ਬੱਚਨ ਨੂੰ ਵਾਪਸ ਕਰਨ ਦਾ ਐਲਾਨ ਕਰ ਦਿਤਾ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਟਵਿੱਟਰ ਉਤੇ ਵੀਡਿਓ ਜਾਰੀ ਕਰ ਕੇ ਦਿਤੀ, ਓਹਨਾ ਨੇ ਕਿਹਾ "ਅਸੀਂ 1984 ਦੇ ਨਸਲਕੁਸ਼ੀ ਦੇ ਦੋਸ਼ੀ, ਅਮਿਤਾਭ ਬਚਨ ਤੁਓ ਗੁਰੂਦਵਾਰਾ ਸਾਹਿਬ ਜੀ ਲਈ ਦਿੱਤੇ 2 ਕਰੋੜ ਰੁਪਏ ਦਾ ਦਾਗੀ ਧਨ ਸਵੀਕਾਰ ਨਹੀਂ ਕਰਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਇਸ ਧਨ ਦੀ ਵਾਪਸੀ ਜਲਦੀ ਹੋਂਵੇ। ਓਹਨਾ ਨੇ ਨਾਲ ਹੀ ਕਿਹਾ ਕਿ ਦਿੱਲੀ ਗੁਰੂਦਵਾਰਾ ਪ੍ਰਬੰਧ ਕਮੇਟੀ ਨੇ ਇਤਿਹਾਸ ਨੂੰ ਕਲੰਕਤ ਕਰ ਦਿੱਤਾ ਹੈ ਇਸ 2ਕਰੋੜ ਰੁਪਏ ਨਾਲ ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਨਹੀਂ ਚਲਾਈਆਂ ਜਾ ਸਕਦੀਆਂ।

ਬਾਦਲਾਂ ਤੇ ਨਿਸ਼ਾਨੇ ਲਾਓਂਦੇ ਓਹਨਾ ਨੇ ਕਿਹਾ ਕਿ, ਇਹ ਪਹਿਲਾ ਡੇਰਿਆਂ ਆਲੇ ਪਿੱਛੇ ਲਗੇ ਸੀ, ਕੇਵਲ ਵੋਟਾਂ ਲਈ ਅੱਜ ਅਮਿਤਾਬ ਪਿੱਛੇ ਲੱਗ ਗਏ ਕੇਵਲ ਨੋਟ ਲਈ। ਇਹਨਾਂ ਖ਼ੂਨੀ ਦੋਸ਼ੀਆਂ ਦੇ ਦਾਨ ਨਾਲ ਕਮੇਟੀ ਨਹੀਂ ਚਲਦੀ। ਇਹ ਸਿਰਫ਼ ਗੁਰੂ ਦੀ ਕਿਰਪਾ ਨਾਲ ਚਲ ਰਹੀਆਂ ਹਨ।