ਮੁੰਬਈ ਦੇ ਸਿੱਖ ਯੂਥ ਵੱਲੋਂ ਆਕਸੀਜਨ ਸਿਲੰਡਰ ਦੀ ਸਹਾਇਤਾ ਲਈ ਇਕ ਕਾਲ ਸੈਂਟਰ ਸ਼ੁਰੂ

ਮੁੰਬਈ ਦੇ ਸਿੱਖ ਯੂਥ ਵੱਲੋਂ ਆਕਸੀਜਨ ਸਿਲੰਡਰ ਦੀ ਸਹਾਇਤਾ ਲਈ ਇਕ ਕਾਲ ਸੈਂਟਰ ਸ਼ੁਰੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁੰਬਈ: ਕਰੋਨਾ ਦੀ ਇਸ ਮਾੜੀ ਸਥਿਤੀ ਦੌਰਾਨ ਮੁੰਬਈ  ਵਿਚ ਮਲਾਬਾਰ ਹਿੱਲ ਸੇਵਕ ਜੱਥਾ ਅਤੇ ਮੂਲੁੰਡ ਸਿੱਖ ਯੂਥ ਨੇ ਆਕਸੀਜਨ ਸਿਲੰਡਰ ਦੀ ਸਹਾਇਤਾ ਲਈ ਕਾਲ ਸੈਂਟਰ ਸ਼ੁਰੂ ਕੀਤਾ ਹੈ। ਬਲਵਿੰਦਰ ਸਿੰਘ, ਇੱਕ ਵਲੰਟੀਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ, 3 ਮਹੀਨਿਆਂ ਲਈ ਲੰਗਰ ਦਾ ਆਯੋਜਨ ਕੀਤਾ ਸੀ ਪਰ ਇਸ ਵਾਰ ਆਕਸੀਜਨ  ਦੀ ਘਾਟ ਕਾਰਨ ਜੋ ਡਰਾਉਣੀ ਸਥਿਤੀ ਹੈ ਉਸ ਨਾਲ ਨਜਿੱਠਣ ਲਈ  ਰੈਡ ਕ੍ਰੇਸੈਂਟ ਸੁਸਾਇਟੀ ਨਾਲ ਜੁੜੇ ਅਤੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ .