ਕੈਨੇਡਾ ਦੇ ਸੂਬੇ ਨਿਉ ਬਰੱਨਸਵਿਕ ਵਿਖੇ ਜਲਦ ਬਣੇਗਾ ਪਹਿਲਾ ਗੁਰਦੁਆਰਾ ਸਾਹਿਬ

ਕੈਨੇਡਾ ਦੇ ਸੂਬੇ ਨਿਉ ਬਰੱਨਸਵਿਕ ਵਿਖੇ ਜਲਦ ਬਣੇਗਾ ਪਹਿਲਾ ਗੁਰਦੁਆਰਾ ਸਾਹਿਬ

ਚੰਡੀਗੜ੍ਹ: ਭਾਵੇਂ ਕਿ ਸਿੱਖਾਂ ਨੂੰ ਕੈਨੇਡਾ ਵਿਖੇ ਆਇਆ ਬਹੁਤ ਲੰਬਾ ਸਮਾਂ ਹੋ ਗਿਆ ਹੈ ਪਰ ਇੱਥੋਂ ਦੇ ਇੱਕ ਸੂਬੇ ਨਿਉ ਬਰੱਨਸਵਿਕ ਵਿਖੇ ਹਾਲੇ ਤੱਕ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਸੀ। ਸਿੱਖ ਭਾਈਚਾਰੇ ਨੇ ਸੂਬੇ ਵਿੱਚ ਪਹਿਲਾਂ ਗੁਰਦੁਆਰਾ ਬਣਾਉਣ ਲਈ ਸ਼ਦੀਆਕ ਦੇ ਉੱਤਰ ਵਿਚ ਜ਼ਮੀਨ ਖਰੀਦੀ ਹੈ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਜਾਵੇਗੀ। 

ਇਸ ਪ੍ਰਾਜੈਕਟ ਦੀ ਅਗਵਾਈ ਕਰਨ ਵਾਲੇ ਸਰਦਾਰ ਬਲਵੰਤ ਸਿੰਘ ਨੇ ਕਿਹਾ ਹੈ ਕਿ ਗੁਰਦੁਆਰੇ ਦੀ ਹਦੂਦ ਵਿੱਚ ਲੰਗਰ ਹਾਲ ਦੇ ਨਾਲ ਬਾਸਕਟਬਾਲ ਕੋਰਟ , ਸਕੂਲ ਤੇ ਮੈਡੀਕਲ ਸੈਂਟਰ ਵੀ ਹੋਵੇਗਾ ਜੋ ਸਾਰਿਆਂ ਲਈ ਸਾਰਾ ਸਾਲ ਖੁੱਲ੍ਹਾ ਰਹੇਗਾ। ਇੱਥੇ ਇੱਕ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਇਸ ਸੂਬੇ ਵਿੱਚ ਫਿਲਹਾਲ ਬਹੁਤ ਘੱਟ ਸਿੱਖ ਪਰਿਵਾਰ ਹੀ ਰਹਿ ਰਹੇ ਹਨ ਤੇ ਨਾਲ ਹੀ ਪੰਜਾਬ ਤੋਂ ਪੜ੍ਹਨ ਆਏ ਨੋਜਵਾਨ ਹਨ ਜਿਨ੍ਹਾਂ ਦੀ ਗਿਣਤੀ ਕੁੱਝ ਸੈਂਕੜਿਆਂ ਵਿੱਚ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।