ਰਾਂਚੀ ਵਿੱਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ

ਰਾਂਚੀ ਵਿੱਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ

ਰਾਂਚੀ: ਭਾਰਤ ਦੇ ਸ਼ਹਿਰ ਇੱਥੇ ਹੁੰਦੇ ਬਲਾਤਕਾਰਾਂ ਲਈ ਪੂਰੀ ਦੁਨੀਆ 'ਚ ਬਦਨਾਮ ਹਨ ਤੇ ਅਜਿਹੀ ਹੀ ਇੱਕ ਹੋਰ ਦਰਦਨਾਕ ਘਟਨਾ ਰਾਂਚੀ ਵਿੱਚ ਵਾਪਰੀ ਹੈ। ਇੱਥੇ 25 ਸਾਲਾਂ ਦੀ ਇੱਕ ਵਿਦਿਆਰਥਣ ਨੂੰ ਕੁੱਝ ਹਥਿਆਰਬੰਦ ਲੋਕਾਂ ਵੱਲੋਂ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਵਹਿਸ਼ੀ ਕਾਰਾ ਕਰਨ ਵਾਲੇ 12 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 

ਪੀੜਤ ਕੁੜੀ ਵੱਲੋਂ ਦਰਜ ਕਰਾਈ ਗਈ ਐਫਆਈਆਰ ਵਿੱਚ ਦੱਸਿਆ ਹੈ ਕਿ ਇਹ ਘਟਨਾ 26 ਨਵੰਬਰ ਸ਼ਾਮ 05.30 ਵਜੇ ਦੇ ਕਰੀਬ ਵਾਪਰੀ ਜਦੋਂ ਉਹ ਆਪਣੇ ਇੱਕ ਦੋਸਤ ਨਾਲ ਘੁੰਮਣ ਗਈ ਸੀ। ਉੱਥੇ ਇਹਨਾਂ ਦੋਸ਼ੀਆਂ ਵੱਲੋਂ ਮੁੰਡੇ ਨਾਲ ਕੁੱਟ ਮਾਰ ਕਰਕੇ ਕੁੜੀ ਨੂੰ ਅਗਵਾ ਕਰ ਲਿਆ ਗਿਆ ਤੇ ਨਜ਼ਦੀਕੀ ਇੱਟਾਂ ਦੇ ਭੱਠੇ 'ਤੇ ਇਹ ਕੁਕਰਮ ਕੀਤਾ ਗਿਆ। 

ਪੁਲਿਸ ਨੇ ਦੋਸ਼ੀਆਂ ਖਿਲਾਫ ਆਈਪੀਸੀ, ਐਸਸੀ ਅਤੇ ਐਸਟੀ ਕਾਨੂੰਨ ਅਤੇ ਅਸਲਾ ਕਾਨੂੰਨ ਅਧੀਨ ਧਾਰਾਵਾਂ ਲਾ ਕੇ ਮਾਮਲਾ ਦਰਜ ਕੀਤਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।