'ਮਾਂ' ਇਸ ਬ੍ਰਹਿਮੰਡ 'ਚ ਕੁਦਰਤ ਦੀ ਕਲਾ ਦਾ ਸੁੰਦਰ, ਅਨੋਖਾ ਤੇ ਸੁਧਰਿਆ ਰੂਪ

'ਮਾਂ' ਇਸ ਬ੍ਰਹਿਮੰਡ 'ਚ ਕੁਦਰਤ ਦੀ ਕਲਾ ਦਾ ਸੁੰਦਰ, ਅਨੋਖਾ ਤੇ ਸੁਧਰਿਆ ਰੂਪ

 ਵਡਿਆਈ ਕੁਦਰਤ ਦੀ..

         ਸਿਰਫ਼ 'ਮਾਂ' ਹੀ ਇਸ ਬ੍ਰਹਿਮੰਡ 'ਚ ਕੁਦਰਤ ਦੀ ਕਲਾ ਦਾ ਸੁੰਦਰ, ਅਨੋਖਾ ਤੇ ਸੁਧਰਿਆ ਰੂਪ ਹੈ। ਕਿਉਂਕਿ ਇੱਕ 'ਮਾਂ' ਹੀ ਤਿਆਗ, ਚੁੱਪ-ਚਾਪ ਦੁੱਖ ਸਹਿਣ, ਨਿਮਰਤਾ, ਸ਼ਰਧਾ ਅਤੇ ਉਚ ਗਿਆਨ ਦੀ ਜੀਵਨ ਮੂਰਤ ਹੈ। ਕੁਦਰਤ ਦੀਆਂ ਸਾਰੀਆਂ ਕਲਾ ਕ੍ਰਿਤਾਂ ਦਾ ਸੋਮਾ 'ਮਾਂ' ਹੀ ਹੈ। ਸੰਸਾਰ ਦੀਆਂ ਸਭ ਕੋਮਲ ਕਲਾਵਾਂ ਇਸ ਅਜਬ ਸੋਮੇ ਦੀ ਸਿੱਧੀ ਜਾਂ ਅਸਿੱਧੀ ਦੇਣ ਹਨ। 'ਮਾਂ' ਵਜੋਂ ਔਰਤ ਦਾ ਰੁਤਬਾ ਮਹਾਨ ਸੀ, ਮਹਾਨ ਹੈ ਤੇ ਹਮੇਸ਼ਾਂ ਮਹਾਨ ਹੀ ਬਣਿਆ ਰਹੇਗਾ। 
'ਮਾਂ' ਇਸ ਬ੍ਰਹਿਮੰਡ 'ਚ ਕੁਦਰਤ ਦੀ ਕਲਾ ਦਾ ਸੁੰਦਰ, ਅਨੋਖਾ ਤੇ ਸੁਧਰਿਆ ਹੋਇਆ ਰੂਪ ਹੈ। ਕੁਦਰਤ ਦੀ ਇੱਕ ਹੋਰ ਬੁਝਾਰਤ ਦੁਨੀਆ ਦੇ ਦਿਮਾਗ਼ਾਂ ਤੋਂ ਪਾਰ ਹੈ ਕਿ...'! ਜੇਕਰ ਇਨਸਾਨੀ ਸਰੀਰ ਵਿੱਚ ਬਾਹਰੀ ਕੁਝ ਵੀ ਦ‍ਾਖਿਲ ਹੋਵੇ ਤਾਂ ਸਾਡਾ ਸਰੀਰ ਬਿਮਾਰ ਹੋ ਜਾਂਦਾ ਹੈ, ਜਦੋਂ ਤੱਕ ਉਸ ਨੂੰ ਖ਼ਤਮ ਨਾ ਕੀਤਾ ਜਾਵੇ । ਮਨੁੱਖੀ ਸਰੀਰ ਅੰਦਰ ਗਈ ਕੋਈ ਵੀ ਚੀਜ਼ ਸਥਿਰ ਨਹੀ ਰਹਿੰਦੀ ਕੁਦਰਤੀ ਨਿਯਮ ਅਨੁਸਾਰ ਉਹ ਬਾਹਰ ਕਿਸੇ ਵੀ ਢੰਗ ਰਾਹੀਂ ਨਿਕਲ ਜਾਂਦੀ ਹੈ, ਪਰ ਏਥੇ ਦੇਖੋ ਕੁਦਰਤ ਦੀ ਸਿਰਜਣਾ ਦਾ ਕਮਾਲ ਕਿ ਸਿਰਫ਼ 'ਮਾਂ' ਦੀ ਕੁੱਖ ਆਪਣੇ ਅੰਦਰ ਕੁਦਰਤ ਦੀ ਅਨਮੋਲ ਰਚਨਾ ਨੂੰ ਪ੍ਰਵਾਨਗੀ ਹੀ ਨਹੀਂ ਦਿੰਦੀ ਸਗੋਂ ਆਪਣੇ ਲਹੂ ਨਾਲ ਸਿੰਜ ਕੇ ਵੱਡਾ ਕਰਕੇ ਇਸ ਦੁਨੀਆ ਨੂੰ ਇਕ ਖੁਬਸੂਰਤ ਤੋਹਫ਼ਾ ਵੀ ਦਿੰਦੀ ਹੈ ਤੇ ਢੇਰ ਸਾਰੀਆਂ ਖੁਸ਼ੀਆਂ ਵੀ ਦਿੰਦੀ ਹੈ, 'ਮਾਂ' ਕੁਦਰਤ ਦੀ ਤਰ੍ਹਾਂ ਸਿਰਜਣਹਾਰ ਹੈ। ਜਿੰਨੀ ਦੇਰ ਬੱਚੇ ਦਾ ਜਨਮ ਨਹੀਂ ਹੋ ਜਾਂਦਾ 'ਮਾਂ' ਦੀ ਆਪਣੀ ਹੋਂਦ ਦੇ ਖ਼ਤਰੇ ਵਿੱਚ ਰਹਿੰਦੀ ਹੈ, ਪਰ 'ਮਾਂ' ਹਰ ਤਕਲੀਫ ਖਿੜੇ ਮੱਥੇ ਸਹਿੰਦੀ ਹੈ, ਤਾਂਹੀ ਤਾਂ ਇਹ ਹੁੰਦੀ ਹੈ 'ਮਾਂ'! ਲੱਖ ਮੁਸੀਬਤਾਂ ਆਉਣ, ਭਾਵੇਂ ਦੁਨੀਆਦਾਰਾਂ ਦੀ ਬੇਰੁਖੀ ਕਾਰਨ ਮਾਨਸਿਕ ਸੰਤੁਲਨ ਜਾਵੇ, ਪਰ 'ਮਾਂ' ਮੁੱਖ ਤੋਂ ਔਲਾਦ ਦਾ ਨਾਮ ਨਾ ਜਾਵੇ'। ਸਦੈਵ ਦੁਨੀਂਆ ਵਿਚ ਅਜਿਹੀ ਪਵਿੱਤਰ ਰੂਹ ਨੂੰ ਕੁਦਰਤ ਤੋਂ ਬਾਅਦ ਦਾ ਦੂਜਾ ਸਥਾਨ ਮਿਲਦਾ ਰਹੇਗਾ।

'ਹਰਫੂਲ ਭੁੱਲਰ ਮੰਡੀ ਕਲਾਂ'

9876870157