ਨਿਊਯਾਰਕ ਵਿਧਾਨ ਸਭਾ ਵੱਲੋਂ 5 ਫਰਵਰੀ ਨੂੰ 'ਕਸ਼ਮੀਰ ਅਮੈਰੀਕਨ ਦਿਵਸ' ਐਲਾਣਨ ਸਬੰਧੀ ਮਤਾ ਪਾਸ , ਭਾਰਤ ਵੱਲੋਂ ਤਿੱਖਾ ਪ੍ਰਤੀਕਰਮ.

ਨਿਊਯਾਰਕ ਵਿਧਾਨ ਸਭਾ ਵੱਲੋਂ 5 ਫਰਵਰੀ  ਨੂੰ 'ਕਸ਼ਮੀਰ ਅਮੈਰੀਕਨ ਦਿਵਸ' ਐਲਾਣਨ ਸਬੰਧੀ ਮਤਾ ਪਾਸ , ਭਾਰਤ ਵੱਲੋਂ ਤਿੱਖਾ ਪ੍ਰਤੀਕਰਮ.

ਨਿਊਯਾਰਕ ਵਿਧਾਨ ਸਭਾ ਵੱਲੋਂ 5 ਫਰਵਰੀ ਨੂੰ 'ਕਸ਼ਮੀਰ ਅਮੈਰੀਕਨ ਦਿਵਸ' ਐਲਾਣਨ ਸਬੰਧੀ ਮਤਾ ਪਾਸ  

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਨਿਊਯਾਰਕ ਵਿਧਾਨ ਸਭਾ ਵੱਲੋਂ 5 ਫਰਵਰੀ ਨੂੰ 'ਕਸ਼ਮੀਰ ਅਮੈਰੀਕਨ ਦਿਵਸ' ਐਲਾਣਨ ਸਬੰਧੀ ਮਤਾ ਪਾਸ ਕੀਤਾ ਗਿਆ ਹੈ ਜਿਸ ਉਪਰ ਭਾਰਤ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। ਇਹ ਮਤਾ ਵਿਧਾਨ ਸਭਾ ਮੈਂਬਰ ਨਾਦਰ ਸੇਘ ਤੇ 12 ਹੋਰ ਮੈਂਬਰਾਂ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਹੈ ਕਿ ਧਾਰਮਿੱਕ ਲਹਿਰ ਦੀ ਆਜ਼ਾਦੀ ਤੇ ਕਸ਼ਮੀਰੀ ਲੋਕਾਂ ਦੇ ਅਹਿਸਾਸ ਦੇ ਪ੍ਰਗਟਾਵੇ ਸਮੇਤ ਮਨੁੱਖੀ  ਅਧਿਕਾਰਾਂ ਦਾ  ਚੈਂਪੀਅਨ ਹੋਣ ਦੇ ਨਾਤੇ ਨਿਊਯਾਰਕ ਵਿਧਾਨ ਸਭਾ 5 ਫਰਵਰੀ ਨੂੰ 'ਕਸ਼ਮੀਰ ਅਮੈਰੀਕਨ ਦਿਵਸ' ਐਲਾਣਨ ਲਈ ਗਵਰਨਰ ਐਂਡਰੀਊ ਕੂਮੋ ਨੂੰ ਬੇਨਤੀ ਕਰਦੀ ਹੈ। ਮਤਾ ਪਾਸ ਕਰਨ 'ਤੇ ਵਾਸ਼ਿੰਗਟਨ ਸਥਿੱਤ ਭਾਰਤੀ ਅੰਬੈਸੀ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ''ਅਮਰੀਕਾ ਵਾਂਗ ਭਾਰਤੀ ਲੋਕਤੰਤਰ 1.35 ਅਰਬ ਲੋਕਾਂ ਦੇ ਬਹੁਵਾਦੀ ਵਿਚਾਰਾਂ ਉਪਰ ਮਾਣ ਕਰਦਾ ਹੈ। ਭਾਰਤ ਜੰਮੂ ਤੇ ਕਸ਼ਮੀਰ ਜੋ ਭਾਰਤ ਦਾ ਅਟੁੱਟ ਅੰਗ ਹੈ, ਸਮੇਤ ਆਪਣੀ ਵਿਭਿੰਨਤਾ ਦਾ ਆਨੰਦ ਲੈ ਰਿਹਾ ਹੈ। ਕੁਝ ਲੋਕ ਆਪਣੇ ਸਵਾਰਥੀ ਹਿੱਤਾਂ ਕਾਰਨ ਲੋਕਾਂ ਨੂੰ ਵੰਡਣ ਦੇ ਆਪਣੇ ਮਨਸੂਬੇ ਨੂੰ ਪੂਰਾ ਕਰਨ ਲਈ ਜੰਮੂ-ਕਸ਼ਮੀਰ ਦੇ ਅਮੀਰ ਸਭਿਆਚਾਰ ਤੇ ਸਮਾਜਕ ਸਥਿੱਤੀ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹਨ।'' ਬੁਲਾਰੇ ਨੇ ਹੋਰ ਕਿਹਾ ਹੈ ਕਿ ਉਹ ਨਿਊਯਾਰਕ ਰਾਜ ਦੇ ਚੁਣੇ ਹੋਏ ਪ੍ਰਤੀਨਿੱਧੀਆਂ ਨਾਲ ਭਾਰਤ-ਅਮਰੀਕਾ ਭਾਈਵਾਲੀ ਸਬੰਧੀ ਸਾਰੇ ਚਿੰਤਾ ਵਾਲੇ ਮੁੱਦਿਆਂ ਉਪਰ ਗੱਲਬਾਤ ਕਰਨਗੇ। ਉਧਰ ਨਿਊਯਾਰਕ ਸਥਿੱਤ ਪਾਕਿਸਤਾਨ ਦੇ ਕੌਂਸਲੇਟ ਜਨਰਲ ਨੇ ਮਤਾ ਪਾਸ ਕਰਨ ਲਈ ਨਾਦਰ ਸੇਘ ਅਤੇ ਅਮੈਰੀਕਨ ਪਾਕਿਸਤਾਨੀ ਐਡਵੋਕੇਸੀ ਗਰੁੱਪ ਦੀ ਭੂਮਿਕਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਭਾਰਤ ਵੱਲੋਂ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਵਿਰੁੱਧ ਪਾਕਿਸਤਾਨ ਸਫਲਤਾ ਪੂਰਵਕ ਕੌਮਾਂਤਰੀ ਸਮਰਥਨ ਜੁਟਾ ਰਿਹਾ ਹੈ।