ਸਾਲ 2022 ਦੌਰਾਨ 2021 ਦੇ ਮੁਕਾਬਲੇ ਮੌਤ ਦੀ ਸਜ਼ਾ ਵਿੱਚ 53 ਫੀਸਦੀ ਹੋਇਆ ਵਾਧਾ

ਸਾਲ 2022 ਦੌਰਾਨ 2021 ਦੇ ਮੁਕਾਬਲੇ  ਮੌਤ ਦੀ ਸਜ਼ਾ ਵਿੱਚ 53 ਫੀਸਦੀ  ਹੋਇਆ ਵਾਧਾ

ਮੌਤ ਦੀ ਸਜ਼ਾ ਨੂੰ ਖਤਮ ਕਰਨ ਵਾਲੇ ਦੇਸ਼ਾਂ ਦੀ ਗਿਣਤੀ 112 ਤੱਕ ਪਹੁੰਚੀ

ਐਮਨੈਸਟੀ ਇੰਟਰਨੈਸ਼ਨਲ ਨੇ ਜਾਰੀ ਕੀਤੀ ਰਿਪੋਰਟ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ-ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ਵਿੱਚ 70 ਪ੍ਰਤੀਸ਼ਤ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਈਰਾਨ ਵਿੱਚ ਵਾਪਰੇ , ਜਿੱਥੇ 2021 ਵਿੱਚ 314 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ, ਜਦੋਂ ਕਿ 2022 ਵਿੱਚ 576 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ। ਸਾਊਦੀ ਅਰਬ ਵਿਚ 2021 ਵਿਚ 65 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦ ਕਿ 2022 ਵਿਚ ਇਹ ਗਿਣਤੀ ਵਧ ਕੇ 196 ਹੋ ਗਈ ਸੀ।

ਐਮਨੈਸਟੀ ਇੰਟਰਨੈਸ਼ਨਲ ਨੇ ਮੰਗਲਵਾਰ ਦੌਰਾਨ ਆਪਣੀ ਸਾਲਾਨਾ ਰਿਪੋਰਟ ਵਿਚ ਕਿਹਾ ਕਿ 2021 ਦੇ ਮੁਕਾਬਲੇ 2022 ਵਿਚ ਫਾਂਸੀ ਦੀ ਸਜ਼ਾ ਵਿਚ 53 ਫੀਸਦੀ ਵਾਧਾ ਹੋਇਆ ਹੈ ਤੇ ਈਰਾਨ ਅਤੇ ਸਾਊਦੀ ਅਰਬ ਵਿਚ ਕਾਫੀ ਵਾਧਾ ਹੋਇਆ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿੱਚ ਏਸ਼ੀਆ ਵਿੱਚ ਇੰਡੋਨੇਸ਼ੀਆ ਵਲੋਂ ਸਭ ਤੋਂ ਵੱਧ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਸਖਤ ਆਲੋਚਨਾ ਕੀਤੀ ਹੈ। ਐਮਨੈਸਟੀ ਨੇ ਕਿਹਾ ਕਿ ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ਵਿੱਚ ਮੌਤ ਦੀ ਸਜ਼ਾ ਦਿਤੇ ਜਾਣ ਦੇ 70 ਪ੍ਰਤੀਸ਼ਤ ਮਾਮਲੇ ਈਰਾਨ ਵਿੱਚ ਵਾਪਰੇ ਸਨ, ਜਿੱਥੇ 2021 ਵਿੱਚ 314 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ, ਜਦੋਂ ਕਿ 2022 ਵਿੱਚ 576 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ। ਸਾਊਦੀ ਅਰਬ ਵਿਚ 2021 ਵਿਚ 65 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦਕਿ 2022 ਵਿਚ ਇਹ ਗਿਣਤੀ ਵਧ ਕੇ 196 ਹੋ ਗਈ।

ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ 2021 ਦੇ ਮੁਕਾਬਲੇ ਕੁਵੈਤ, ਮਿਆਂਮਾਰ, ਫਲਸਤੀਨੀ ਖੇਤਰ, ਸਿੰਗਾਪੁਰ ਅਤੇ ਅਮਰੀਕਾ ਵਿੱਚ ਵੀ ਫਾਂਸੀ ਦੀ ਸਜ਼ਾ ਵਿੱਚ ਕਾਫੀ ਵਾਧਾ ਹੋਇਆ ਹੈ। ਸਾਲ 2021 ਵਿੱਚ 18 ਦੇਸ਼ਾਂ ਵਿੱਚ 579 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਜਦਕਿ 2022 ਵਿੱਚ 20 ਦੇਸ਼ਾਂ ਵਿੱਚ 883 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਐਮਨੈਸਟੀ ਨੇ ਕਿਹਾ ਕਿ ਕਈ ਦੇਸ਼ਾਂ ਜਿਵੇਂ ਕਿ ਚੀਨ, ਉੱਤਰੀ ਕੋਰੀਆ ਅਤੇ ਵੀਅਤਨਾਮ ਵਲੋਂ ਅਜਿਹੇ ਮਾਮਲੇ ਲੁਕਾਉਣ ਤੇ ਪਾਬੰਦੀਆਂ ਕਾਰਣ ਮੌਤ ਦੀ ਸਜ਼ਾ ਬਾਰੇ ਸਹੀ ਮੁਲਾਂਕਣ ਨਹੀਂ ਹੋ ਸਕਿਆ। ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ 2022 ਦੌਰਾਨ ਇੰਡੋਨੇਸ਼ੀਆ ਵਿੱਚ 112 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ,ਜਿਸ ਵਿਚੋਂ 94 ਪ੍ਰਤੀਸ਼ਤ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ ਦੋਸ਼ੀ ਸਨ।

ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਟ ਵਿਚ ਕਿਹਾ ਗਿਆ ਹੈ ਕਿ ਇਹ ਅਪਰਾਧ ਇਰਾਦਤਨ ਹੱਤਿਆ ਸੰਬੰਧੀ ਨਹੀਂ ਹਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ "ਬਹੁਤ ਗੰਭੀਰ ਅਪਰਾਧ" ਦੇ ਦਾਇਰੇ ਵਿਚ ਨਹੀਂ ਆਉਂਦੇ ਹਨ। ਐਮਨੈਸਟੀ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਘੱਟੋ-ਘੱਟ 169 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜੋ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਸਭ ਤੋਂ ਵੱਧ ਹੈ, ਇਸ ਤੋਂ ਬਾਅਦ ਭਾਰਤ ਵਿਚ 165 ਅਤੇ ਪਾਕਿਸਤਾਨ ਵਿੱਚ 127 ਲੋਕਾਂ ਨੂੰ ਫਾਂਸੀ ਦੀ ਸਜ਼ਾ ਸਣਾਈ ਗਈ। ਰਿਪੋਟ ਅਨੁਸਾਰ ਪਿਛਲੇ ਸਾਲ ਮੌਤ ਦੀ ਸਜ਼ਾ ਨੂੰ ਖਤਮ ਕਰਨ ਵਾਲੇ ਦੇਸ਼ਾਂ ਦੀ ਗਿਣਤੀ 112 ਤੱਕ ਪਹੁੰਚ ਗਈ ਹੈ।