ਮੁਸਲਿਮ ਕਤਲੇਆਮ ਵਿੱਚ ਮੋਦੀ ਦੀ ਸ਼ਮੂਲੀਅਤ ਬਾਰੇ ਬਿਆਨ ਦੇਣ ਵਾਲੇ ਆਈਪੀਐੱਸ ਸੰਜੀਵ ਭੱਟ ਨੂੰ ਉਮਰ ਕੈਦ

ਮੁਸਲਿਮ ਕਤਲੇਆਮ ਵਿੱਚ ਮੋਦੀ ਦੀ ਸ਼ਮੂਲੀਅਤ ਬਾਰੇ ਬਿਆਨ ਦੇਣ ਵਾਲੇ ਆਈਪੀਐੱਸ ਸੰਜੀਵ ਭੱਟ ਨੂੰ ਉਮਰ ਕੈਦ

ਜਾਮਨਗਰ: ਸਾਬਕਾ ਆਈਪੀਐੱਸ ਅਫਸਰ ਸੰਜੀਵ ਭੱਟ ਨੂੰ ਜਾਮਨਗਰ ਅਦਾਲਤ ਨੇ 20 ਸਾਲ ਪੁਰਾਣੇ ਹਿਰਾਸਤੀ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਸੰਜੀਵ ਭੱਟ ਉਹ ਪੁਲਿਸ ਅਫਸਰ ਸੀ ਜਿਸਨੇ ਬਿਆਨ ਦਿੱਤਾ ਸੀ ਕਿ ਜਦੋਂ 2002 ਵਿੱਚ ਗੁਜਰਾਤ ਅੰਦਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ ਤਾਂ ਉਹ ਉਸ ਬੈਠਕ ਵਿੱਚ ਮੋਜੂਦ ਸੀ ਜਿੱਥੇ ਮੋਦੀ ਨੇ ਕਿਹਾ ਸੀ ਕਿ "ਹਿੰਦੂਆਂ ਨੂੰ ਆਪਣਾ ਗੁੱਸਾ ਕੱਢ ਲੈਣ ਦਵੋ"। 

ਭੱਟ 'ਤੇ ਇਸ ਮਾਮਲੇ ਵਿੱਚ ਇਲਜ਼ਾਮ ਸੀ ਕਿ ਅਕਤੂਬਰ 1990 ਵਿੱਚ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਦੇ ਚਲਦਿਆਂ ਬੰਦ ਦੇ ਸੱਦੇ ਦੌਰਾਨ 133 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਹਨਾਂ ਵਿੱਚੋਂ ਇੱਕ ਪ੍ਰਭੂਦਾਸ ਵੈਸ਼ਨਾਨੀ ਦੀ ਹਿਰਾਸਤ ਵਿੱਚੋਂ ਛੱਡਣ ਮਗਰੋਂ ਕਥਿਤ ਕੁੱਟਮਾਰ ਨਾਲ ਮੌਤ ਹੋ ਗਈ ਸੀ। ਵੈਸ਼ਨਾਨੀ ਦੇ ਭਰਾ ਅਮ੍ਰਿਤ ਦੀ ਸ਼ਿਕਾਇਤ 'ਤੇ ਭੱਟ ਅਤੇ ਪੰਜ ਹੋਰ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਭੱਟ ਤੋਂ ਇਲਾਵਾ ਇੱਕ ਹੋਰ ਪੁਲਿਸ ਮੁਲਾਜ਼ਮ ਪਰਵੀਨਸਿਨ੍ਹ ਝੱਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਬਾਕੀਆਂ ਖਿਲਾਫ ਫੈਂਸਲਾ ਅਜੇ ਆਉਣਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ