ਹਿੰਦੀ ਭਾਸ਼ਾ ਵਿਚ ਇਸ਼ਤਿਹਾਰ ਲਾਉਣ 'ਤੇ ਹੋਏ ਵਿਰੋਧ ਮਗਰੋਂ ਮੰਗੀ ਮੁਆਫੀ

ਹਿੰਦੀ ਭਾਸ਼ਾ ਵਿਚ ਇਸ਼ਤਿਹਾਰ ਲਾਉਣ 'ਤੇ ਹੋਏ ਵਿਰੋਧ ਮਗਰੋਂ ਮੰਗੀ ਮੁਆਫੀ

ਸਿੰਗਾਪੁਰ: ਇੱਥੇ ਚੀਨੀ ਮੂਲ ਦੇ ਇਕ ਕਾਰੋਬਾਰੀ ਨੂੰ ਇਸ਼ਤਿਹਾਰੀ ਪਰਚੇ ਤਾਮਿਲ ਭਾਸ਼ਾ ਦੀ ਥਾਂ ਹਿੰਦੀ ਵਿਚ ਛਾਪਣ ਕਰਕੇ ਨਮੋਸ਼ੀ ਝੱਲਣੀ ਪਈ ਤੇ ਮੁਆਫੀ ਮੰਗ ਕੇ ਆਪਣੀ ਗਲਤੀ ਨੂੰ ਸੁਧਾਰਿਆ। ਦਰਅਸਲ ਸਿੰਗਾਪੁਰ ਵਿਚ ਚਾਰ ਸਰਕਾਰੀ ਭਾਸ਼ਾਵਾਂ ਅੰਗਰੇਜ਼ੀ, ਮਾਲੇ, ਮੰਦਾਰਿਨ ਅਤੇ ਤਾਮਿਲ ਹਨ। ਤਾਮਿਲ ਸਿੰਗਾਪੁਰ ਵਿਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। 

ਚੀਨੀ ਵਪਾਰੀ ਨੇ ਆਪਣੇ ਵਪਾਰ ਦੀ ਥਾਂ ਬਦਲਣ ਦਾ ਇਸ਼ਤਿਹਾਰ ਲਾਉਣ ਮੌਕੇ ਤਾਮਿਲ ਦੀ ਥਾਂ ਹਿੰਦੀ ਵਿਚ ਛਪਵਾ ਕੇ ਲਾ ਦਿੱਤਾ। ਇਸਦਾ ਤਾਮਿਲ ਭਾਈਚਾਰੇ ਵੱਲੋਂ ਸਖਤ ਵਿਰੋਧ ਕੀਤਾ ਗਿਆ। 

ਵਿਰੋਧ ਹੋਣ ਤੋਂ ਬਾਅਦ ਚੀਨੀ ਵਪਾਰੀ ਨੇ ਆਪਣੀ ਗਲਤੀ ਮੰਨੀ ਅਤੇ ਹਿੰਦੀ ਦੇ ਇਸ਼ਤਿਹਾਰਾਂ ਨੂੰ ਉਤਾਰ ਕੇ ਤਾਮਿਲ ਭਾਸ਼ਾ ਵਿਚ ਨਵੇਂ ਇਸ਼ਤਿਹਾਰ ਲਾਏ। ਇਸ ਤੋਂ ਇਲਾਵਾ ਕਾਰੋਬਾਰੀ ਨੇ ਹੁਣ ਚਾਰਾਂ ਸਰਕਾਰੀ ਭਾਸ਼ਾਵਾਂ (ਅੰਗਰੇਜ਼ੀ, ਮਾਲੇ, ਮੰਦਾਰਿਨ ਤੇ ਤਾਮਿਲ) ਵਿਚ ਆਪਣੀ ਗਲਤੀ ਲਈ ਮੁਆਫ਼ੀ ਮੰਗੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ