ਖਾਲਸਾ ਰਾਜ ਨੇ ਪਨਾਹ ਦੇ ਕੇ ਸੈਂਕੜੇ ਯਹੂਦੀਆਂ ਦੀਆਂ ਜਾਨਾਂ ਬਚਾਈਆਂ

ਖਾਲਸਾ ਰਾਜ ਨੇ ਪਨਾਹ ਦੇ ਕੇ ਸੈਂਕੜੇ ਯਹੂਦੀਆਂ ਦੀਆਂ ਜਾਨਾਂ ਬਚਾਈਆਂ

ਯਹੂਦੀ ਅਤੇ ਸਿੱਖ ਰਾਜ ਦੇ ਘਟਨਾਕ੍ਰਮ ਲਗਭਗ ਦੋਵੇਂ ਵੀ ਭੁਲਾ ਦਿੱਤੇ ਗਏ ਹਨ, ਸਿੱਖ ਰਾਜ ਸਥਾਪਿਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਅੱਗੇ ਆਏ ਜਦੋਂ ਯਹੂਦੀਆਂ ਨੂੰ ਸਖ਼ਤ ਲੋੜ ਸੀ। ਭਿਆਨਕ ਹਿੰਸਾ ਤੋਂ ਮੀਲਾਂ ਦੂਰ, ਸਿੱਖ ਸਾਮਰਾਜ ਨੇ ਯਹੂਦੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਮਦਦ ਕੀਤੀ।

ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਨੇ ਸੈਂਕੜੇ ਯਹੂਦੀਆਂ ਦੀਆਂ ਜਾਨਾਂ ਬਚਾਈਆਂ।ਜਦੋਂ ਸਿੱਖ ਸਾਮਰਾਜ ਵਧ-ਫੁੱਲ ਰਿਹਾ ਸੀ,  ਉਦੋਂ ਹਜ਼ਾਰਾਂ ਮੀਲ ਦੂਰ ਉੱਤਰ-ਪੱਛਮ ਵਿੱਚ ਇੱਕ ਬਹੁਤ ਵੱਖਰਾ ਇਲਾਕਾ ਹਿੰਸਾ ਵਿੱਚ ਰੁੱਝਿਆ ਹੋਇਆ ਸੀ। 1800 ਦੇ ਦਹਾਕੇ ਦੇ ਸ਼ੁਰੂ ਵਿੱਚ, ਮਸ਼ਹਦ ਸ਼ਹਿਰ- ਅੱਜ ਈਰਾਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ- ਇੱਕ ਅਰਧ-ਖੁਦਮੁਖਤਿਆਰੀ ਇਲਾਕਾ ਸੀ, ਜੋ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਿਚਾਲੇ ਚੱਲ ਰਹੀਆਂ ਅਤੇ ਲੜਾਈਆਂ ਅਤੇ ਸੰਘਰਸ਼ ਤੋਂ ਪ੍ਰਭਾਵਿਤ ਸੀ।

ਮਸ਼ਹਦ ਸ਼ਹਿਰ ਵਿੱਚ ਗੈਰ ਮੁਸਲਮਾਨਾਂ ਨੂੰ ਰਹਿਣ ਦਾ ਅਧਿਕਾਰ ਨਹੀਂ ਸੀ। ਮਸ਼ਹੱਦ ਇੱਕ ਸੰਘਰਸ਼ ਕਰ ਰਹੇ ਯਹੂਦੀ ਪਰਿਵਾਰਾਂ ਲਈ ਇੱਕ ਛੋਟਾ ਜਿਹਾ ਘਰ ਹੁੰਦਾ ਸੀ। ਯਹੂਦੀ ਪਰਿਵਾਰ ਜੰਗੀ ਇਤਿਹਾਸ ਨੂੰ ਕਿਵੇਂ ਲੈ ਕੇ ਤੁਰ ਰਹੇ ਹਨ, ਇਹ ਉਸ ਦੀ ਕਹਾਣੀ ਹੈ ਭਾਵੇਂ ਮਸ਼ਹਦ ਸਿੱਖ ਸਾਮਰਾਜ ਦੇ ਖੇਤਰਾਂ ਤੋਂ ਦੂਰ ਇੱਕ ਕਠਿਨ ਅਤੇ ਮਹੀਨਿਆਂਬੱਧੀ ਸਫ਼ਰ ਸੀ, ਪਰ ਮਸ਼ਹਦ ਦੇ ਯਹੂਦੀ ਸਿੱਖਾਂ ਦੇ ਵਤਨ ਨਾਲ ਨੇੜਿਓਂ ਜੁੜੇ ਹੋਏ ਸਨ।

ਮਸ਼ਹਦ ਵਿੱਚ ਅੱਤਿਆਚਾਰਾਂ ਤੋਂ ਤੰਗ ਆ ਕੇ ਯਹੂਦੀ ਪਰਿਵਾਰਾਂ ਦਾ ਸਿੱਖ ਸਾਮਰਾਜ ਵਿੱਚ ਆ ਜਾਣਾ, ਇੱਕ ਮਹੀਨਿਆਂਬੱਧੀ ਲੰਬੀ ਯਾਤਰਾ ਹੈ। ਮਸ਼ਹਦ ਦੇ ਯਹੂਦੀ ਸਿੱਖ ਰਾਜ ਨਾਲ ਜੁੜੇ ਹੋਏ ਸਨ। ਇੱਕ ਪੀੜ੍ਹੀ ਪਹਿਲਾਂ, ਫਾਰਸ ਦੇ ਸ਼ਾਸਕ ਨਾਦਰਸ਼ਾਹ ਨੇ ਪੰਜਾਬ ਦੇ ਨਾਲ-ਨਾਲ ਭਾਰਤ ਦੇ ਹੋਰ ਵੱਡੇ ਇਲਾਕਿਆਂ ਨੂੰ ਵੀ ਜਿੱਤ ਲਿਆ ਸੀ। ਆਪਣੀ ਬੇਰਹਿਮੀ ਲਈ ਜਾਣੇ ਜਾਂਦੇ ਨਾਦਰਸ਼ਾਹ ਨੇ ਆਪਣੇ ਦੁਸ਼ਮਣਾਂ- ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਹੋਰਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ, ਅਤੇ ਭਾਰਤੀ ਉੱਪ ਮਹਾਂਦੀਪ ਤੋਂ ਜਿੰਨੀ ਵੀ ਕੀਮਤੀ ਦੌਲਤ ਲੁੱਟੀ ਜਾ ਸਕਦੀ ਸੀ, ਉਹ ਲੁੱਟ ਕੇ ਲੈ ਗਿਆ।

ਨਾਦਰਸ਼ਾਹ ਭਾਰਤ ਤੋਂ ਲੁੱਟੇ ਹੋਏ ਖ਼ਜ਼ਾਨੇ ਨੂੰ ਸੁਰੱਖਿਅਤ ਰੱਖਣ ਲਈ ਮਸ਼ਹਦ ਸ਼ਹਿਰ ਪਹੁੰਚਿਆ। ਨਾਦਰਸ਼ਾਹ ਅੱਗੇ ਸਿਰਫ਼ ਇੱਕ ਸਮੱਸਿਆ ਸੀ, ਉਹ ਇਹ ਸੀ ਕਿ ਨਾਦਰਸ਼ਾਹ ਆਪ ਸੁੰਨੀ ਮੁਸਲਮਾਨ ਸੀ ਅਤੇ ਮਸ਼ਹਦ ਦੀ ਜ਼ਿਆਦਾ ਸ਼ੀਆ ਨਾਲ ਸਬੰਧਿਤ ਸੀ। ਇਸਲਾਮ ਵਿੱਚ ਦੋ ਧਾਰਾਵਾਂ ਹਨ- ਇੱਕ ਸ਼ੀਆ ਅਤੇ ਦੂਜੀ ਸੁੰਨੀ।ਨਾਦਰਸ਼ਾਹ ਨੂੰ ਡਰ ਸੀ ਕਿ ਕਿਤੇ ਮਸ਼ਹਦ ਦੇ ਸ਼ੀਆ ਲੋਕ ਉਸ ਉੱਤੇ ਹਮਲਾ ਕਰਕੇ ਉਸ ਦੀ ਦੌਲਤ ਨਾਲ ਲੁੱਟ ਲੈਣ। ਇਸ ਲਈ 1741 ਵਿੱਚ ਨਾਦਰਸ਼ਾਹ ਨੇ ਨੇੜਲੇ ਇਲਾਕਿਆਂ ’ਚ ਰਹਿੰਦੇ ਯਹੂਦੀ ਭਾਈਚਾਰਿਆਂ ਨੂੰ ਮਸ਼ਹਦ ਵਿੱਚ ਰਹਿਣ ਲਈ ਅਤੇ ਉਸ ਦੀ ਦੌਲਤ ਦੀ ਰਾਖੀ ਕਰਨ ਲਈ ਮਜਬੂਰ ਕੀਤਾ।

ਮਸ਼ਹਦ ਬਾਬਤ ਇਹ ਗੱਲ ਬਿਲਕੁੱਲ ਸਹੀ ਕਿ ਇਹ ਇੱਕ ਪਵਿੱਤਰ ਮੁਸਲਿਮ ਸ਼ਹਿਰ ਸੀ, ਜਿਸ ਦੇ ਰਸਤੇ ਗੈਰ ਮੁਸਲਿਮਾਂ ਲਈ ਬੰਦ ਸੀ। ਨਾਦਰਸ਼ਾਹ ਜਦੋਂ ਇੱਥੇ ਆਇਆ ਤਾਂ ਉਸ ਨੇ ਇੱਥੇ ਯਹੂਦੀਆਂ ਨੂੰ ਵਿਸ਼ੇਸ਼ ਕੁਆਰਟਰ ਬਣਾਉਣ ਦੇ ਆਦੇਸ਼ ਦਿੱਤੇ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹੋਰ ਥਾਂ ’ਤੇ ਰਹਿਣ ਲਈ ਕਿਹਾ। ਯਹੂਦੀਆਂ ਨੂੰ ਜੋ ਜਗ੍ਹਾ ਦਿੱਤੀ ਗਈ ਸੀ, ਉਸ ਜਗ੍ਹਾ ਨੂੰ ‘ਈਦਗਾਹ’ ਜਾਂ ‘ਜਸ਼ਨਾਂ ਦੀ ਥਾਂ’ ਕਿਹਾ ਜਾਂਦਾ ਸੀ। ਪਰ ਮਸ਼ਹਦ ਵਿੱਚ ਯਹੂਦੀ ਮੁਸਲਿਮ ਸ਼ਰੀਆ ਦੇ ਮੁਤਾਬਿਕ ਹੀ ਜ਼ਿੰਦਗੀ ਜਿਉਂਦੇ ਸਨ। ਸ਼ਹਿਰ ਵਿੱਚ ਮੁਸਲਿਮ ਲੋਕਾਂ ਦੀ ਗਿਣਤੀ ਜ਼ਿਆਦਾ ਸੀ, ਇਸੇ ਕਰਕੇ ਯਹੂਦੀਆਂ ਨੂੰ ਸ਼ਰੀਆ ਦੇ ਮੁਤਾਬਿਕ ਜ਼ਿੰਦਗੀ ਜਿਉਣੀ ਪੈਂਦੀ ਸੀ ਅਤੇ ਵਾਧੂ ਟੈਕਸ ਵੀ ਅਦਾ ਕਰਨੇ ਪੈਂਦੇ ਸਨ।

ਯਹੂਦੀ 90 ਸਾਲਾਂ ਤੋਂ ਵੱਧ ਸਮੇਂ ਤੱਕ ਮਸ਼ਹਦ ਵਿੱਚ ਰਹੇ ਅਤੇ ਵਧੇ-ਫੁਲੇ ਵੀ। ਇਸ ਸ਼ਹਿਰ ਵਿੱਚ ਯਹੂਦੀਆਂ ਨੇ ਧਾਰਮਿਕ ਅਸਥਾਨ, ਯਹੂਦੀ ਸਕੂਲ ਅਤੇ ਸੱਭਿਆਚਾਰਕ ਅਦਾਰੇ ਖੜ੍ਹੇ ਕੀਤੇ। ਯਹੂਦੀ ਆਪਣੇ ਜੀਵੰਤ ਸੱਭਿਆਚਾਰ ਨਾਲ ਇੱਥੇ ਜ਼ਿੰਦਗੀ ਬਤੀਤ ਕਰਦੇ ਰਹੇ। ਮਸ਼ਹਦ ਦੇ ਬਹੁਤ ਸਾਰੇ ਯਹੂਦੀ ਕੌਮਾਂਤਰੀ ਵਪਾਰੀ ਵਜੋਂ ਵੀ ਕੰਮ ਕਰਦੇ ਸਨ। ਉਹ ਆਪਣੇ ਵਪਾਰ ਨੂੰ ਫਾਰਸ ਦੇ ਕੋਨੇ-ਕੋਨੇ ਤੱਕ ਲੈ ਕੇ ਜਾਂਦੇ ਸਨ। ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਨਹੀਂ ਸੀ। ਉਨ੍ਹਾਂ ਦੇ ਵੱਖਰੇ ਧਰਮ ਲਈ ਅਤੇ ਸਫ਼ਲਤਾ ਲਈ ਸ਼ਹਿਰ ਵਿੱਚ ਨਾਰਾਜ਼ਗੀ ਦਾ ਮਾਹੌਲ ਸੀ।

ਫਾਰਸ ਵਿਚ ਯਹੂਦੀਆਂ ਦਾ ਕਤਲੇਆਮ

ਪੂਰੇ ਵਿਸ਼ਵ ਵਿੱਚ ਇੱਕੋ ਸਮੇਂ ਯਹੂਦੀਆਂ ਦੇ ਖਿਲਾਫ਼ ਭਾਵਨਾ ਉਜਾਗਰ ਹੋਈ ਸੀ। ਮਾਰਚ, 1839 ਤੱਕ ਇਹ ਭਾਵਨਾ ਮਸ਼ਹਦ ਵੀ ਪਹੁੰਚ ਗਈ। ਇਸ ਤੋਂ ਦੋ ਦਿਨ ਪਹਿਲਾਂ ਹੀ ਮਸ਼ਹਦ ਦੇ ਸ਼ੀਆ ਮੁਸਲਮਾਨ ਇੱਕ ਧਾਰਮਿਕ ਤਿਉਹਾਰ ਮਨਾ ਰਹੇ ਸਨ। ਇਮਾਮ ਹੁਸੈਨ ਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾ ਰਿਹਾ ਸੀ। ਸਾਰੇ ਮੁਸਲਿਮ ਮੁਹੱਲਿਆ ਵਿੱਚ ਧਾਰਮਿਕ ਜੋਸ਼ ਅਤੇ ਜਨੂੰਨ ਸੀ। ਪਰ ਇਸ ਦੇ ਦੌਰਾਨ ਇੱਕ ਬੱਚੇ ਦੀ ਹਰਕਤ ਕਰਕੇ ਇਹ ਧਾਰਮਿਕ ਮਾਹੌਲ ਹਿੰਸਕ ਹੋ ਗਿਆ।

ਦਰਅਸਲ ਇੱਕ ਯਹੂਦੀ ਔਰਤ ਇੱਕ ਮੁਸਲਿਮ ਡਾਕਟਰ ਕੋਲ ਆਪਣੇ ਕੋਹੜ ਦੇ ਇਲਾਜ ਲਈ ਸਲਾਹ ਲੈ ਰਹੀ ਸੀ ਅਤੇ ਡਾਕਟਰ ਨੇ ਕੋਹੜ ਦੇ ਇਲਾਜ ਲਈ ਅਜੀਬ ਜਿਹਾ ਤਰੀਕਾ ਦੱਸਿਆ। ਡਾਕਟਰ ਨੇ ਔਰਤ ਨੂੰ ਕੁੱਤੇ ਦੇ ਖੂਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ। ਉੱਥੇ ਇੱਕ ਮੁਸਲਿਮ ਬੱਚਾ ਵੀ ਖੜ੍ਹਾ ਸੀ। ਜਿਸ ਨੇ ਬਾਹਰ ਜਾਕੇ ਇਹ ਰੌਲਾ ਪਾ ਦਿੱਤਾ ਕਿ ਯਹੂਦੀ ਔਰਤ ਇੱਕ ਕੁੱਤਾ ਲੈ ਕੇ ਆਈ ਹੈ, ਜਿਸ ਦਾ ਨਾਮ ਉਸ ਨੇ ਹੁਸੈਨ ਰੱਖਿਆ ਹੈ।

ਤੇਲ ਅਵੀਵ ਵਿੱਚ ਯਹੂਦੀਆਂ ਦਾ ਅਜਾਇਬ ਘਰ ਇਸ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ

... ਫੋਟੋ ਨੂੰ ਕਲਪਨਾ ਕਰਨ ਦੀ ਕੋਸ਼ਿਸ਼ ਕਰੋ। ਹਜ਼ਾਰਾਂ ਮੁਸਲਿਮ ਲੋਕ ਤਿਉਹਾਰ ਵਾਲੇ ਦਿਨ ਮਸਜਿਦ ਵਿੱਚ ਹਨ, ਜਿੱਥੇ ਉਹ ਆਪਣੇ ਇਮਾਮ ਹੁਸੈਨ ਦੀ ਯਾਦ ਵਿੱਚ ਸੋਹਲੇ ਗਾ ਰਹੇ ਹਨ ਅਤੇ ਪਰੰਪਰਾਵਾਂ ਨਿਭਾਈਆਂ ਜਾ ਰਹੀਆਂ ਹਨ। ਅਚਾਨਕ ਉਹ ਸੁਣਦੇ ਹਨ ਕਿ ਇੱਕ ਗੈਰ ਮੁਸਲਿਮ ਜੋ ਉਨ੍ਹਾਂ ਦੇ ਇਲਾਕੇ ਵਿੱਚ ਰਹਿੰਦਾ ਹੈ- ਜਿਵੇਂ ਇੱਥੇ ਇੱਕ ਯਹੂਦੀ ਦੀ ਗੱਲ ਹੋ ਰਹੀ ਹੈ- ਉਸ ਨੇ ਕੁੱਤੇ ਨੂੰ ਹੁਸੈਨ ਦਾ ਨਾਮ ਦੇ ਕੇ ਉਨ੍ਹਾਂ ਦੇ ਨਬੀ ਦੀ ਬੇਅਦਬੀ ਕੀਤੀ ਹੈ।

ਇਸ ਤੋਂ ਬਾਅਦ ਸ਼ੀਆ ਮੁਸਲਮਾਨਾਂ ਨੇ ਯਹੂਦੀਆਂ ਦੇ ਉੱਪਰ ਹਮਲਾ ਕੀਤਾ। ਜਿੱਥੇ ਵੀ ਉਹ ਯਹੂਦੀਆਂ ਨੂੰ ਦੇਖਦੇ ਸਨ, ਉਨ੍ਹਾਂ ਨੂੰ ਮਾਰ ਦਿੰਦੇ ਸਨ। ਯਹੂਦੀ ਔਰਤਾਂ ਨੂੰ ਬੇਪੱਤ ਕੀਤਾ ਗਿਆ। ਯਹੂਦੀ ਬੱਚਿਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਮਾਰਿਆ ਗਿਆ। ਇਸ ਕਤਲੇਆਮ ਵਿੱਚ ਤਕਰੀਬਨ 30 ਯਹੂਦੀ ਮਾਰੇ ਗਏ। ਉਨ੍ਹਾਂ ਨੇ ਯਹੂਦੀਆਂ ਦਾ ਮੁਹੱਲਾ ਵੀ ਸਾੜ ਦਿੱਤਾ। ਅੰਤ ਵਿੱਚ ਹਮਲਾਵਰਾਂ ਨੇ ਮਸ਼ਹਦ ਦੇ ਯਹੂਦੀਆਂ ਨੂੰ ਕਿਹਾ- ਜਾਂ ਤਾਂ ਇਸਲਾਮ ਕਬੂਲ ਕਰ ਲਵੋ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਵੋ।

ਮਸ਼ਹਦ ਦੇ ਤਕਰੀਬਨ 300 ਯਹੂਦੀਆਂ ਨੇ ਇਸਲਾਮ ਕਬੂਲ ਕਰ ਲਿਆ। ਮਸ਼ਹਦ ਦੇ ਮੁਸਲਿਮ ਲੋਕ ਇਸ ਨੂੰ ‘ਅੱਲ੍ਹਾਦਾਦ’ ਜਾਂ ‘ਰੱਬ ਦਾ ਇਨਸਾਫ਼’ ਕਹਿੰਦੇ ਹਨ। ਕਈ ਪੀੜ੍ਹੀਆਂ ਤੱਕ ਯਹੂਦੀਆਂ ਨੇ ਆਪਣਾ ਯਹੂਦੀ ਜੀਵਨ ਲੁਕਵੇਂ ਢੰਗ ਨਾਲ ਜੀਵਿਆ, ਜਿਵੇਂ ਸਪੇਨ ਵਿੱਚ ਯਹੂਦੀ ਲੁਕ ਕੇ ਰਹਿੰਦੇ ਸਨ। ਸੈਂਕੜਿਆਂ ਦੀ ਗਿਣਤੀ ਵਿੱਚ ਯਹੂਦੀ ਮਸ਼ਹਦ ਵਿੱਚੋਂ ਭੱਜ ਨਿਕਲੇ। ਇਨ੍ਹਾਂ ਯਹੂਦੀਆਂ ਨੇ ਪੰਜਾਬ ਵਿੱਚ ਉਸ ਜਗ੍ਹਾ ਆ ਕੇ ਸ਼ਰਨ ਲਈ, ਜਿੱਥੇ ਇਨ੍ਹਾਂ ਦੇ ਖੇਤਰੀ ਸਬੰਧ ਸਨ ਅਤੇ ਇਹ ਇਲਾਕਾ ਸਿੱਖ ਰਾਜ ਦੇ ਅਧੀਨ ਸੀ। ਮਸ਼ਹਦ ਵਿੱਚੋਂ ਭੱਜੇ ਜ਼ਿਆਦਾਤਰ ਯਹੂਦੀਆਂ ਨੇ ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਵਿੱਚ ਸ਼ਰਨ ਲਈ। ਅੱਜ-ਕੱਲ੍ਹ ਇਹ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਕੋਲ ਹੈ।

ਸਿੱਖ ਰਾਜ ਵਿੱਚ ਇੱਕ ਯਹੂਦੀ ਮੁਹੱਲਾ

ਮਸ਼ਹਦ ਵਿੱਚੋਂ ਭੱਜੇ ਹੋਏ ਯਹੂਦੀਆਂ ਨੇ ਇੱਕ ਵਾਰ ਰਾਵਲਪਿੰਡੀ ਵਿੱਚ ਆਪਣਾ ਡੇਰਾ ਵਸਾਇਆ। ਰਾਵਲਪਿੰਡੀ ਦੇ ਬਾਬੂ ਮੁਹੱਲਾ ਦੇ ਗੁਆਂਢ ਵਿੱਚ ਉਹ ਰਹਿੰਦੇ ਸਨ। ਇਹ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਿਲਕੁੱਲ ਨਜ਼ਦੀਕ ਸੀ ਅਤੇ ਇਸੇ ਕਰਕੇ ਇੱਥੋ ਕੌਮਾਂਤਰੀ ਤੌਰ ’ਤੇ ਵਪਾਰ ਜਾਰੀ ਰੱਖਿਆ ਜਾ ਸਕਦਾ ਸੀ।ਇੱਕ ਨਵੀਂ ਜਗ੍ਹਾ ’ਤੇ ਵਸੇ ਮਸ਼ਹਦ ਦੇ ਯਹੂਦੀ ਫਾਰਸ ਵਿੱਚ ਨਫ਼ਰਤ ਅਤੇ ਅੱਤਿਆਚਾਰ ਨੂੰ ਜ਼ਿਆਦਾ ਸਹਿਣ ਨਹੀਂ ਕਰ ਸਕੇ। ਸਿੱਖ ਰਾਜ ਵਿੱਚ ਇਹ ਯਹੂਦੀ ਸ਼ਰਨਾਰਥੀਆਂ ਨੂੰ ਸਤਿਕਾਰ ਅਤੇ ਸੁਰੱਖਿਆ ਦੋਵੇਂ ਮਿਲ ਰਹੇ ਸਨ, ਜੋ ਉਨ੍ਹਾਂ ਮਸ਼ਹਦ ਵਿੱਚ ਨਹੀਂ ਮਿਲਦਾ ਸੀ। ਯਹੂਦੀ ਰਿਫਿਊਜੀਆਂ ਨੇ ਇੱਥੇ ਰਾਵਲਪਿੰਡੀ ਵਿੱਚ ਇੱਕ ਆਲੀਸ਼ਾਨ ਪ੍ਰਾਰਥਨਾ ਘਰ ਅਤੇ ਕਮਿਊਨਿਟੀ ਹਾਲ ਬਣਾਇਆ ਜੋ ਇੱਥੇ ਇੱਕ ਸਦੀ ਤੱਕ ਰਿਹਾ।

ਸਿੱਖ ਸਾਮਰਾਜ ਦੀ ਸਥਾਪਨਾ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਉਸੇ ਸਾਲ ਮੌਤ ਹੋ ਗਈ ਸੀ, ਜਦੋਂ ਮਸ਼ਹਦ ਦੇ ਯਹੂਦੀਆਂ ਦਾ ਸਿੱਖ ਰਾਜ ਵਿੱਚ ਸੁਆਗਤ ਕੀਤਾ ਜਾ ਰਿਹਾ ਸੀ। ਫਿਰ ਵੀ ਉਸ ਦੀ ਵਿਰਾਸਤ ਅਤੇ ਖੁੱਲ੍ਹੇ ਦਿਲ ਨੇ ਮਸ਼ਹਦ ਦੇ ਯਹੂਦੀਆਂ ਲਈ ਇਹ ਯਕੀਨੀ ਬਣਾਇਆ ਕਿ ਉਹ ਆਪਣੇ ਨਵੇਂ ਘਰਾਂ ਵਿੱਚ ਸੁਰੱਖਿਅਤ ਹਨ।

27 ਜੂਨ1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਮਹਾਰਾਜਾ ਦੀ ਮੌਤ ਤੋਂ ਬਾਅਦ ਯਹੂਦੀ ਰਾਵਲਪਿੰਡੀ ਵਿੱਚ ਲੰਬਾ ਸਮਾਂ ਰਹੇ। ਇਹ ਮੰਨਣ ਵਾਲੀ ਗੱਲ ਹੈ ਕਿ ਸਿੱਖ ਸਾਮਰਾਜ ਕਦੇ ਵੀ ਪੀੜਤ ਸਰਨਾਰਥੀਆਂ ਲਈ ਸਤਿਕਾਰ ਕਰਨਾ ਨਹੀਂ ਭੁੱਲਿਆ ਸੀ। ਇੱਕ ਭਿਆਨਕ ਮੰਜ਼ਰ ਦੇ ਦੌਰਾਨ ਸਿੱਖ ਸਾਮਰਾਜ ਨੇ ਸੈਂਕੜੇ ਯਹੂਦੀਆਂ ਦੀਆਂ ਜਾਨਾਂ ਬਚਾਉਂਦੇ ਹੋਏ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸਨ।

ਅੱਜ ਦੀਆਂ ਕੁਝ ਯਾਦਾਂ

1947 ਵਿੱਚ ਭਾਰਤ ਉਪ ਮਹਾਂਦੀਪ ਦੇ ਦੋ ਹਿੱਸੇ ਹੋਏ- ਇੱਕ ਭਾਰਤ ਬਣਿਆ, ਦੂਜਾ ਪਾਕਿਸਤਾਨ। ਜ਼ਿਆਦਾਤਰ ਯਹੂਦੀ ਭਾਰਤ ਵਿੱਚ ਪਰਵਾਸ ਕਰ ਗਏ। ਜ਼ਿਆਦਾਤਰ ਬੰਬਈ ਆ ਕੇ ਵਸ ਗਏ ਅਤੇ ਬਾਅਦ ਵਿੱਚ ਉਹ ਇਜ਼ਰਾਈਲ ਸ਼ਿਫ਼ ਹੋ ਗਏ। 1960 ਦੇ ਦਹਾਕੇ ਵਿੱਚ ਲਗਭਗ ਸਾਰੇ ਯਹੂਦੀਆਂ ਨੇ ਰਾਵਲਪਿੰਡੀ ਨੂੰ ਛੱਡ ਦਿੱਤਾ ਸੀ।ਪਾਕਿਸਤਾਨੀ ਲੇਖਕ ਸੈਫ਼ ਤਾਹਿਰ ਨੇ 2016 ਵਿੱਚ ਰਾਵਲਪਿੰਡੀ ਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਸੀ, ਜਿੱਥੇ ਪੁਰਾਣੇ ਸਮੇਂ ਵਿੱਚ ਯਹੂਦੀ ਲੋਕ ਰਹਿੰਦੇ ਸਨ। ਉਥੋਂ ਦੇ ਲੋਕ ਵੀ ਯਹੂਦੀਆਂ ਬਾਰੇ ਗੱਲ ਕਰਨ ਤੋਂ ਵੀ ਡਰਦੇ ਸਨ। ਰਾਵਲਪਿੰਡੀ ਵਿੱਚ ਇੱਕ ਪੁਰਾਣਾ ਪ੍ਰਾਰਥਨਾ ਕੇਂਦਰ ਵੀ ਮਿਲਿਆ ਜੋ ਹਾਲੇ ਵੀ ਉੱਥੇ ਮੌਜੂਦ ਹੈ। ਇਸ ਇਮਾਰਤ ਦਾ ਬਾਹਰਲਾ ਹਿੱਸਾ ਡਿਵੇਡ ਦੇ ਯਹੂਦੀ ਸਿਤਾਰਿਆਂ ਨਾਲ ਸਜਾਇਆ ਗਿਆ ਸੀ । ਤਾਹਿਰ ਨੇ ਨੋਟ ਕੀਤਾ ਕਿ ਇਹ ਬਿਲਕੁੱਲ ਉਸ ਸਿਨਾਗੌਗ (ਪ੍ਰਾਰਥਨਾ ਅਸਥਾਨ) ਵਰਗੇ ਲਗਦਾ ਸੀ, ਜੋ 1800 ਦੇ ਦਹਾਕੇ ਵਿੱਚ ਇਰਾਨ ਤੇ ਇਰਾਕ ਦੇ ਯਹੂਦੀਆਂ ਨੇ ਬਣਾਇਆ ਸੀ।

1839 ਵਿੱਚ ਮਸ਼ਹਦ ਦੇ ਯਹੂਦੀਆਂ

1839 ਵਿੱਚ ਯਹੂਦੀਆਂ ਨੂੰ ਰਾਵਲਪਿੰਡੀ ਵਿੱਚ ਪਨਾਹ ਮਿਲੀ ਸੀ। ਰਾਵਲਪਿੰਡੀ ਉਨ੍ਹਾਂ ਯਹੂਦੀਆਂ ਲਈ ਸਵਰਗ ਵਰਗਾ ਸੀ। ਉਸ ਵੇਲੇ ਰਾਵਲਪਿੰਡੀ ਇੱਕ ਵਿਸ਼ਾਲ ਅਤੇ ਵਿਸਤ੍ਰਿਤ ਸਿੱਖ ਸਾਮਰਾਜ ਦਾ ਹਿੱਸਾ ਸੀ। ਯਹੂਦੀਆਂ ਨੂੰ ਜੋ ਸੁਰੱਖਿਆ ਅਤੇ ਸਤਿਕਾਰ ਇੱਥੇ ਮਿਲਿਆ, ਉਹ ਅੱਜ ਵੀ ਯਾਦ ਕੀਤਾ ਜਾਂਦਾ ਹੈ।

 

ਡਾ. ਯਵੇਟ ਅਲਟ ਮਿਲਰ

*(ਲੇਖਿਕਾ ਬਾਰੇ : ਡਾ. ਯਵੇਟ ਅਲਟ ਮਿੱਲਰ ਸ਼ਿਕਾਗੋ ਵਿੱਚ ਰਹਿੰਦੇ ਹਨ। ਉਹ ਯਹੂਦੀ ਵਿਸ਼ਿਆਂ ’ਤੇ ਬੋਲਣ ਵਾਲੇ ਕੌਮਾਂਤਰੀ ਬੁਲਾਰੇ ਹਨ। ਉਨ੍ਹਾਂ ਦੀ ਨਵੀਂ ਕਿਤਾਬ ਪੋਟਰੇਟ ਆਫ਼ ਵੈਟਰ : ਬਹਾਦਰ ਯਹੂਦੀ ਔਰਤਾਂ ਹੈ।