ਕਰਤਾਰਪੁਰ ਲਾਂਘਾ: ਅਗਲੇ ਹਫਤੇ ਹੋਵੇਗੀ ਭਾਰਤ-ਪਾਕਿਸਤਾਨ ਦੇ ਉੱਚ ਅਫਸਰਾਂ ਦੀ ਬੈਠਕ

ਕਰਤਾਰਪੁਰ ਲਾਂਘਾ: ਅਗਲੇ ਹਫਤੇ ਹੋਵੇਗੀ ਭਾਰਤ-ਪਾਕਿਸਤਾਨ ਦੇ ਉੱਚ ਅਫਸਰਾਂ ਦੀ ਬੈਠਕ

ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਮਗਰੋਂ ਭਾਰਤ ਅਤੇ ਪਾਕਿਸਤਾਨ ਦੇ ਉੱਚ ਅਫਸਰਾਂ ਦਰਮਿਆਨ ਪਹਿਲੀ ਬੈਠਕ ਅਗਲੇ ਹਫਤੇ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਸਮੇਂ ਸੰਗਤਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਵਿਚਾਰਾਂ ਹੋ ਸਕਦੀਆਂ ਹਨ। 

ਦੱਸ ਦਈਏ ਕਿ ਸਭ ਤੋਂ ਵੱਡੀ ਦਿੱਕਤ ਪਾਸਪੋਰਟ ਲਾਜ਼ਮੀ ਕੋਲ ਹੋਣ ਦੀ ਅਤੇ 10 ਦਿਨ ਪਹਿਲਾਂ ਵੈੱਬਸਾਈਟ 'ਤੇ ਨਾਂ ਦਰਜ ਕਰਾਉਣ ਦੀ ਆ ਰਹੀ ਹੈ ਜਿਸ ਕਾਰਨ ਸੰਗਤਾਂ ਦਰਸ਼ਨ ਦੀਦਾਰਿਆਂ ਤੋਂ ਵਾਂਝੀਆਂ ਰਹਿ ਰਹੀਆਂ ਹਨ। ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਪਾਸਪੋਰਟ ਦੀ ਸ਼ਰਤ ਹਟਾਉਣ ਅਤੇ 10 ਦਿਨ ਪਹਿਲਾਂ ਨਾਂ ਦਰਜ ਕਰਾਉਣ ਦੇ ਨਿਯਮ ਨੂੰ ਖਤਮ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਸੀ ਪਰ ਭਾਰਤ ਸਰਕਾਰ ਵੱਲੋਂ ਇਹਨਾਂ ਤਬਦੀਲੀਆਂ ਨੂੰ ਮੰਨਣ ਤੋਂ ਨਾਹ ਕਰ ਦਿੱਤੀ ਗਈ ਸੀ। ਹੁਣ ਜਦੋਂ ਅਗਲੇ ਹਫਤੇ ਬੈਠਕ ਹੋਣ ਜਾ ਰਹੀ ਹੈ ਤਾਂ ਜੇ ਪੰਜਾਬ ਦੇ ਆਗੂ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਭਾਰਤ ਸਰਕਾਰ ਕੋਲ ਚੁੱਕਣ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।