ਜਾਣੋ ਕੌਣ-ਕੌਣ ਬਣਿਆ ਕੈਨੇਡਾ ਦੀ ਸਰਕਾਰ ਵਿੱਚ ਮੰਤਰੀ; ਦਸਤਾਰ ਦੀ ਸਰਦਾਰੀ ਕਾਇਮ

ਜਾਣੋ ਕੌਣ-ਕੌਣ ਬਣਿਆ ਕੈਨੇਡਾ ਦੀ ਸਰਕਾਰ ਵਿੱਚ ਮੰਤਰੀ; ਦਸਤਾਰ ਦੀ ਸਰਦਾਰੀ ਕਾਇਮ
ਕੈਨੇਡਾ ਦੇ ਮੰਤਰੀ ਮੰਡਲ ਦੀ ਤਸਵੀਰ

ਚੰਡੀਗੜ੍ਹ: ਕੈਨੇਡਾ ਵਿੱਚ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਨਵੇਂ ਮੰਤਰੀ ਮੰਡਲ ਨੂੰ ਸੋਂਹ ਚੁਕਾਈ ਗਈ। ਇਸ ਵਾਰ ਦੀ ਕੈਨੇਡਾ ਸਰਕਾਰ ਵਿੱਚ ਫੇਰ ਦੋ ਦਸਤਾਰਧਾਰੀ ਸਿੱਖਾਂ ਨੂੰ ਮੰਤਰੀ ਅਹੁਦਾ ਮਿਲਿਆ ਹੈ। ਹਰਜੀਤ ਸਿੰਘ ਸੱਜਣ ਨੂੰ ਇਕ ਵਾਰ ਫੇਰ ਕੈਨੇਡਾ ਦਾ ਰੱਖਿਆ ਮੰਤਰੀ ਬਣਾਇਆ ਗਿਆ ਹੈ। ਆਓ ਕੈਨੇਡਾ ਦੇ ਨਵੇਂ ਮੰਤਰੀ ਮੰਡਲ 'ਤੇ ਮਾਰਦੇ ਹਾਂ ਇੱਕ ਝਾਤ:

1. ਜਸਟਿਨ ਟਰੂਡੋ: ਪ੍ਰਧਾਨ ਮੰਤਰੀ
2. ਹਰਜੀਤ ਸਿੰਘ ਸੱਜਣ: ਰੱਖਿਆ ਮੰਤਰੀ
3. ਨਵਦੀਪ ਸਿੰਘ ਬੈਂਸ: ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ
4. ਕ੍ਰਿਸਟੀਆ ਫਰੀਲੈਂਡ: ਉਪ ਮੁੱਖ ਮੰਤਰੀ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ
5. ਅਨੀਤਾ ਅਨੰਦ: ਲੋਕ ਸੇਵਾਵਾਂ ਅਤੇ ਖਰੀਦ ਮੰਤਰੀ
6. ਕੈਰੋਲਿਨ ਬੇਨੇਟ: ਕਰਾਊਨ-ਮੂਲ ਸਬੰਧਾਂ ਬਾਰੇ ਮੰਤਰੀ
7. ਮੈਰੀ ਕਲਾਊਡ ਬੀਬੇਊ: ਖੇਤੀਬਾੜੀ ਅਤੇ ਖੇਤੀ ਭੋਜਨ ਮੰਤਰੀ
8. ਬਿਲ ਬਲੇਅਰ: ਜਨਤਕ ਸੁਰੱਖਿਆ ਅਤੇ ਐਮਰਜੈਂਸੀ ਤਿਆਰੀ ਦੇ ਮੰਤਰੀ
9. ਬਰਦਿਸ਼ ਚੈਗਰ: ਵਿਲੱਖਣਤਾ, ਸ਼ਮੂਲੀਅਤ ਅਤੇ ਜਵਾਨੀ ਦੇ ਮੰਤਰੀ
10. ਫਰਾਂਕੋਸ ਫਿਲਿਪ ਸ਼ੈਂਪੇਨ: ਵਿਦੇਸ਼ ਮਾਮਲਿਆਂ ਬਾਰੇ ਮੰਤਰੀ
11. ਜੀਨ ਡਕਲਸ: ਖਜ਼ਾਨਾ ਬੋਰਡ ਦੇ ਪ੍ਰਧਾਨ
12. ਮੋਨਾ ਫੋਰਟੀਅਰ: ਮੱਧ ਵਰਗ ਦੀ ਖੁਸ਼ਹਾਲੀ ਅਤੇ ਸਹਿਯੋਗੀ ਵਿੱਤ ਮੰਤਰੀ
13. ਮਾਰਕ ਗਾਰਨਿਊ: ਆਵਾਜਾਈ ਮੰਤਰੀ
14. ਕੈਰਿਨਾ ਗੋਲਡ: ਕੌਮਾਂਤਰੀ ਵਿਕਾਸ ਮੰਤਰੀ
15. ਸਟੀਵਨ ਗੂਈਲਬਿਊਲਟ: ਕੈਨੇਡੀਅਨ ਵਿਰਾਸਤ ਦੇ ਮੰਤਰੀ
16. ਪੈਟੀ ਹਜਡੂ: ਸਿਹਤ ਮੰਤਰੀ
17. ਅਹਿਮਦ ਹੁਸੈਨ: ਪਰਿਵਾਰਾਂ, ਬੱਚਿਆਂ ਅਤੇ ਸਮਾਜਿਕ ਵਿਕਾਸ ਬਾਰੇ ਮਾਮਲਿਆਂ ਦੇ ਮੰਤਰੀ
18. ਮੇਲੇਨੀ ਜੋਲੀ: ਆਰਥਿਕ ਵਿਕਾਸ ਅਤੇ ਭਾਸ਼ਾਵਾਂ ਬਾਰੇ ਮੰਤਰੀ
19. ਬਰਨਾਡੇਟ ਜੋਰਡਨ: ਮੱਛੀ ਪਾਲਣ, ਸਮੁੰਦਰ ਅਤੇ ਕੈਨੇਡੀਅਨ ਤੱਟ ਰੱਖਿਆ ਬਾਰੇ ਮੰਤਰੀ
20. ਡੇਵਿਡ ਲੈਮੇਟੀ: ਨਿਆਂ ਬਾਰੇ ਮੰਤਰੀ ਅਤੇ ਅਟਾਰਨੀ ਜਨਰਲ
21. ਡੋਮੀਨਿਕ ਲੀਬਲੈਂਕ: ਕੈਨੇਡਾ ਲਈ ਮਹਾਰਾਣੀ ਪ੍ਰੀਵੀ ਕਾਊਂਸਲ ਦੇ ਪ੍ਰਧਾਨ
22. ਡੀਆਨ ਲੀਬੌਥ੍ਰੀਲਰ: ਕੌਮੀ ਮਾਲੀਆ ਮੰਤਰੀ
23. ਲਾਰੈਂਸ ਮੈਕਓਲੇ: ਵੈਟਰਨਜ਼ ਮਾਮਲਿਆਂ ਦੇ ਮੰਤਰੀ ਅਤੇ ਸਹਿਯੋਗੀ ਰੱਖਿਆ ਮੰਤਰੀ
24. ਕੈਥਰਿਨ ਮੈਕਕੀਨਾ: ਬੁਨਿਆਦੀ ਢਾਂਚੇ ਅਤੇ ਕਮਿਊਨਿਟੀਜ਼ ਮੰਤਰੀ
25. ਮਾਰਕੋ ਈ.ਐਲ ਮੈਂਡੀਸੀਨੋ: ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਨਾਗਰਿਕਤਾ ਬਾਰੇ ਮੰਤਰੀ
26. ਮਾਰਕ ਮਿਲਰ: ਇੰਡੀਜੀਨਸ ਸੇਵਾਵਾਂ ਮੰਤਰੀ
27. ਮਰੀਅਮ ਮੋਨਸੇਫ: ਔਰਤਾਂ ਅਤੇ ਲਿੰਗ ਸਮਾਨਤਾ ਤੇ ਪੇਂਡੂ ਆਰਿਥਕ ਵਿਕਾਸ ਬਾਰੇ ਮੰਤਰੀ
28. ਬਿੱਲ ਮੋਰਨਿਊ: ਖਜ਼ਾਨਾ ਮੰਤਰੀ
29. ਜੋਏਸ ਮੂਰੇ: ਡਿਜ਼ੀਟਲ ਸਰਕਾਰ ਦੇ ਮੰਤਰੀ
30. ਮੈਰੀ ਐਨਜੀ: ਛੋਟੇ ਕਾਰੋਬਾਰ, ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਵਪਾਰ ਦੇ ਮੰਤਰੀ
31. ਸੀਮਸ ਓ ਰੀਗਨ: ਕੁਦਰਤੀ ਸਰੋਤ ਮੰਤਰੀ
32. ਕਾਰਲਾ ਕੁਆਲਤਰੋਹ: ਰੁਜ਼ਗਾਰ, ਕਾਰਜਸ਼ਕਤੀ ਦੇ ਵਿਕਾਸ ਅਤੇ ਅਪਾਹਜਤਾ ਦੇ ਮੰਤਰੀ
33. ਪਾਬਲੋ ਰੋਡਰੀਗਿਊਜ਼: ਹਾਊਸ ਆਫ ਕਾਮਨ ਵਿੱਚ ਸਰਕਾਰ ਦੇ ਆਗੂ
34. ਡੇਬ ਸਕ੍ਹਟਲ: ਬਜ਼ੁਰਗਾਂ ਬਾਰੇ ਮੰਤਰੀ
35. ਫੀਲਮੋਨਾ ਤਾਸੀ: ਕਿਰਤ ਮੰਤਰੀ
36. ਡੈਨ ਵੈਂਡਲ: ਉੱਤਰੀ ਮਾਮਲਿਆਂ ਦੇ ਮੰਤਰੀ
37. ਜੋਨਾਥਨ ਵਿਲਕਿਨਸਨ: ਵਾਤਾਵਰਨ ਅਤੇ ਪੌਣਪਾਣੀ ਤਬਦੀਲੀ ਬਾਰੇ ਮੰਤਰੀ
38. ਜਿਮ ਕਾਰ: ਪ੍ਰੈਰੀਜ਼ ਲਈ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਨੁਮਾਂਇੰਦਾ
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।