ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਪਹਿਲੀ ਬੈਠਕ; ਅਗਲੀਆਂ ਬੈਠਕਾਂ ਲਈ ਸਮਾਂ ਨਿਯਤ ਕੀਤਾ

ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਪਹਿਲੀ ਬੈਠਕ; ਅਗਲੀਆਂ ਬੈਠਕਾਂ ਲਈ ਸਮਾਂ ਨਿਯਤ ਕੀਤਾ

ਅੰਮ੍ਰਿਤਸਰ: ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਅੱਜ ਭਾਰਤ ਅਤੇ ਪਾਕਿਸਤਾਨ ਦੇ ਸਰਕਾਰੀ ਨੁਮਾਂਇੰਦਿਆਂ ਦਰਮਿਆਨ ਪੰਜਾਬ ਦੇ ਅਟਾਰੀ ਵਿਖੇ ਗੱਲਬਾਤ ਹੋਈ। ਇਸ ਗੱਲਬਾਤ ਵਿਚ ਲਾਂਘੇ ਦੇ ਢਾਂਚੇ ਅਤੇ ਪ੍ਰਬੰਧ ਸਬੰਧੀ ਬਣਾਏ ਜਾ ਰਹੇ ਦਸਤਾਵੇਜ 'ਤੇ ਵਿਚਾਰ ਚਰਚਾ ਕੀਤੀ ਗਈ। ਅੱਜ ਦੀ ਗੱਲਬਾਤ ਦੇ ਸੁਖਾਵੇਂ ਮਾਹੌਲ ਵਿਚ ਨੇਪਰੇ ਚੜ੍ਹਨ ਮਗਰੋਂ ਹੁਣ ਦੋਵੇਂ ਦੇਸ਼ਾਂ ਦੇ ਵਫ਼ਦ ਆਉਂਦੀ 2 ਅਪ੍ਰੈਲ ਨੂੰ ਇੱਕ ਵਾਰ ਫਿਰ ਮਿਲਣਗੇ। ਉਂਝ ਉਸ ਤੋਂ ਪਹਿਲਾਂ ਮੰਗਲਵਾਰ 19 ਮਾਰਚ ਨੂੰ ਤਕਨੀਕੀ ਮੁੱਦਿਆਂ ਉੱਤੇ ਇੱਕ ਵਾਰ ਫਿਰ ਦੋਵੇਂ ਦੇਸ਼ਾਂ ਦੇ ਨੁਮਾਂਇੰਦੇ ਮਿਲ ਕੇ ਗੱਲਬਾਤ ਕਰਨਗੇ।

ਅੱਜ ਦੀ ਇਸ ਬੈਠਕ ਵਿਚ ਭਾਰਤੀ ਵਫਦ ਦੀ ਅਗਵਾਈ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਸਕੱਤਰ ਐਸਸੀਐਲ ਦਾਸ ਨੇ ਕੀਤੀ ਜਦਕਿ ਪਾਕਿਸਤਾਨੀ ਵਫਦ ਦੀ ਅਗਵਾਈ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਮੋਹੱਮਦ ਫੈਸਲ ਨੇ ਕੀਤੀ। 

ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਹੋਇਆ ਹੈ ਕਿ ਇੱਕ ਦਿਨ ਵਿੱਚ 5,000 ਯਾਤਰੂਆਂ ਨੂੰ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾਂ ਲਈ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਬਾਰੇ ਵੀ ਚਰਚਾ ਹੋਈ ਕਿ ਸੰਗਤਾਂ ਨੂੰ ਵੀਜ਼ੇ ਤੋਂ ਬਿਨਾ ਇਸ ਗੁਰੂਘਰ ਦੇ ਦਰਸ਼ਨਾਂ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ