ਕਾਰ ਸੇਵਾ ਸਰਹਾਲੀ ਤੇ ਗੋਇੰਦਵਾਲ ਸਾਹਿਬ ਵਾਲ਼ਿਆਂ ਦਾ ਜਥਾ ਗੁਰਮਤਿ ਪ੍ਰਚਾਰ ਲਈ ਅਮਰੀਕਾ ਪੁੱਜਿਆ  

ਕਾਰ ਸੇਵਾ ਸਰਹਾਲੀ ਤੇ ਗੋਇੰਦਵਾਲ ਸਾਹਿਬ ਵਾਲ਼ਿਆਂ ਦਾ ਜਥਾ ਗੁਰਮਤਿ ਪ੍ਰਚਾਰ ਲਈ ਅਮਰੀਕਾ ਪੁੱਜਿਆ  

ਨਿਊਯਾਰਕ (ਰਾਜ ਗੋਗਨਾ):ਸੱਚ-ਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਦੇ ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਅਤੇ ਮੁੱਖ ਸੇਵਾਦਾਰ ਬਾਬਾ ਗੁਰਨਾਮ ਸਿੰਘ ਜੀ ਗੋਇੰਦਵਾਲ ਸਾਹਿਬ ਵਾਲ਼ੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਕਾਰ ਸੇਵਾ ਦੇ ਕਾਰਜਾਂ ਨੂੰ ਚਲਾ ਰਹੇ ਹਨ, ਜਿਨ੍ਹਾਂ ਵਿੱਚ ਗੁਰਧਾਮ, ਸਕੂਲ, ਕਾਲਜ ਅਤੇ ਸੰਗੀਤ ਵਿਦਿਆਲੇ ਸ਼ਾਮਿਲ ਹਨ। ਉਹ ਅੱਜ-ਕੱਲ੍ਹ ਗੁਰਮਤਿ ਦਾ ਪ੍ਰਚਾਰ ਕਰਨ ਲਈ ਆਪਣੀ ਅਮਰੀਕਾ ਫੇਰੀ 'ਤੇ ਹਨ।

ਅਮਰੀਕਾ ਚ' ਗੁਰੂ ਘਰਾਂ ਦੇ ਨੁਮਾਇੰਦੇ ਅਤੇ ਸੰਗਤਾਂ ਗੁਰਮਤਿ ਦੇ ਪ੍ਰਚਾਰ ਸਬੰਧੀ ਕੋਈ ਵੀ ਜਾਣਕਾਰੀ ਚਾਹੁੰਦੇ ਹਨ ਤਾਂ ਉਹ ਹੇਠ ਲਿਖੇ ਨੰਬਰਾਂ ਉਤੇ ਬਾਬਾ ਗੁਰਨਾਮ ਸਿੰਘ 209-840-2187, ਸ. ਬਹਾਦਰ ਸਿੰਘ ਸੈਲਮਾ 503-559-8233 ਅਤੇ ਗੁਰਮੀਤ ਸਿੰਘ 209-345-9691 'ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।