ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਲਈ ਸੱਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਬਾਰੇ ਤਾਲਮੇਲ ਦੀ ਕੜੀ ਦੌਰਾਨ ਬੀਤੇ ਦਿਨੀਂ ਪਿੰਡ ਸਾਧਾਂਵਾਲਾ (ਫਰੀਦਕੋਟ) ਵਿਖੇ ਇਲਾਕੇ ਵਿਚ ਸਰਗਰਮ ਜਥਿਆਂ ਤੇ ਸਖਸ਼ੀਅਤਾਂ ਦੀ ਆਪਸੀ ਮੁਲਾਕਾਤ ਹੋਈ।
ਇਕੱਤਰਤਾ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ ਦੀ ਲੋੜ ਬਾਰੇ ਵਿਚਾਰਾਂ ਹੋਈਆਂ। ਸਥਾਨਕ ਪੰਥ ਸੇਵਕਾਂ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ਵਿਚ ਇਹ ਗੱਲ ਸਾਹਮਣੇ ਆਈ ਕਿ ਸਥਾਨਕ ਪੱਧਰ ਉੱਤੇ ਸੰਗਤਾਂ ਜੁੜਨ ਤੇ ਲਗਾਤਾਰ ਵਿਚਾਰ ਵਟਾਂਦਰੇ ਦੀ ਬਹੁਤ ਜਰੂਰਤ ਹੈ ਤਾਂ ਕਿ ਆਪਸੀ ਇਤਫਾਕ ਕਾਇਮ ਕਰਦਿਆਂ ਸਾਂਝੀ ਰਾਏ ਉਭਾਰੀ ਜਾ ਸਕੇ।
ਭਾਈ ਦਲਜੀਤ ਸਿੰਘ ਜੀ ਵਲੋਂ ਇਸ ਮੌਕੇ ਹਾਜ਼ਰ ਜਥਿਆਂ ਅਤੇ ਸਖਸ਼ੀਅਤਾਂ ਨੂੰ ਮੀਰੀ ਪੀਰੀ ਦਿਵਸ ਮੌਕੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦਿੱਤਾ ।
Comments (0)