ਮੂਸੇਵਾਲਾ ਦੀ ਹਵੇਲੀ ਵਿਚ ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਰਿਲੀਜ਼ ਕੀਤਾ ਨਵਾਂ ਗੀਤ ਹੀਲਿੰਗ

ਮੂਸੇਵਾਲਾ ਦੀ ਹਵੇਲੀ ਵਿਚ ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਰਿਲੀਜ਼ ਕੀਤਾ ਨਵਾਂ ਗੀਤ ਹੀਲਿੰਗ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ – ਪਿਛਲੇ ਕੁਝ ਦਿਨਾਂ ਤੋਂ ਬ੍ਰਿਟਿਸ਼ ਰੈਪਰ ਟਿਓਨ ਵੇਨ ਪੰਜਾਬ ਆਇਆ ਹੋਇਆ ਹੈ। ਟਿਓਨ ਵੇਨ ਨੇ ਆਪਣੇ ਪੰਜਾਬ ਦੌਰੇ ਦੌਰਾਨ ਖ਼ਾਸ ਤੌਰ ’ਤੇ ਮੂਸਾ ਪਿੰਡ ਵਿਚ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਕਾਫੀ ਸਮਾਂ ਬਤੀਤ ਕੀਤਾ।ਟਿਓਨ ਵੇਨ ਦੀਆਂ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਤੇ ਉਸ ਦੇ ਪਿੰਡ ਵਿਚ ਘੁੰਮਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਸਨ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਟਿਓਨ ਵੇਨ ਦਾ ਸਿੱਧੂ ਨਾਲ ਸ਼ਾਇਦ ਕੋਈ ਗੀਤ ਰਿਲੀਜ਼ ਹੋਣ ਵਾਲਾ ਹੈ।ਹਾਲਾਂਕਿ ਅਜਿਹਾ ਨਹੀਂ ਸੀ। ਦਰਅਸਲ ਟਿਓਨ ਵੇਨ ਦਾ ਨਵਾਂ ਗੀਤ ‘ਹੀਲਿੰਗ’ ਰਿਲੀਜ਼ ਹੋਇਆ ਹੈ, ਜਿਸ ਵਿਚ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਮਾਨਸਾ ਵਿਖੇ ਸ਼ੂਟ ਕੀਤੀ ਫੁਟੇਜ ਵੀ ਦੇਖਣ ਨੂੰ ਮਿਲ ਰਹੀ ਹੈ।

ਬ੍ਰਿਟਿਸ਼ ਰੈਪਰ ਦੇ ਇਸ ਗੀਤ ਵਿਚ ਸਿੱਧੂ ਮੂਸੇ ਵਾਲਾ ਦੇ ਪਿਤਾ ਤੇ ਪਿੰਡ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਹਨ। ਇੰਨਾ ਹੀ ਨਹੀਂ, ਗੀਤ ਦੇ ਅਖੀਰ ’ਚ ਟਿਓਨ ਵੇਨ ਨੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਅਖੀਰ ਵਿਚ ਲਿਖਿਆ ਹੈ ‘ਲੈਜੰਡ ਨੈਵਰ ਡਾਈ’। ਨਾਲ ਹੀ ਟਿਓਨ ਵੇਨ ਦੀਆਂ ਸਿੱਧੂ ਨਾਲ ਕੁਝ ਪੁਰਾਣੀਆਂ ਤਸਵੀਰਾਂ ਤੇ ਵੀਡੀਓਜ਼ ਵੀ ਦੇਖਣ ਨੂੰ ਮਿਲ ਰਹੀਆਂ ਹਨ।ਯੂਟਿਊਬ ’ਤੇ ਇਸ ਗੀਤ ਨੂੰ ਹੁਣ ਤਕ 1.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਟਿਓਨ ਵੇਨ ਨੇ ਆਪਣੇ ਚੈਨਲ ’ਤੇ ਹੀ ਰਿਲੀਜ਼ ਕੀਤਾ ਹੈ।