ਕੈਨੇਡਾ ਚੋਣਾਂ ਦੌਰਾਨ 47 ਪੰਜਾਬੀ ਉਮੀਦਵਾਰ ਮੈਦਾਨ 'ਚ ਉਤਰੇ 

ਕੈਨੇਡਾ ਚੋਣਾਂ ਦੌਰਾਨ 47 ਪੰਜਾਬੀ ਉਮੀਦਵਾਰ ਮੈਦਾਨ 'ਚ ਉਤਰੇ 

*ਰੱਖਿਆ ਮੰਤਰੀ ਸੱਜਣ ਸਿੰਘ, ਬਰਦੀਸ਼ ਚੱਗਰ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਵੀ ਕਿਸਮਤ ਅਜਮਾਉਣਗੇ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਟਰਾਂਂਟੋ-ਰੱਖਿਆ ਮੰਤਰੀ ਸੱਜਣ ਸਿੰਘ, ਬਰਦੀਸ਼ ਚੱਗਰ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਸਣੇ 47 ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਕੈਨੇਡਾ ਦੇ ਚੋਣ ਮੈਦਾਨ ਵਿੱਚ ਇਸ ਵਾਰ ਪੰਜਾਬੀ ਮੂਲ ਦੇ ਕਰੀਬ 47 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਉਤਰੇ ਹਨ।

ਉਮੀਦਵਾਰਾਂ ਦੀ ਅੰਤਿਮ ਸੂਚੀ ਵਿੱਚ ਸਭ ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਲਿਬਰਲ ਪਾਰਟੀ ਦੇ ਹਨ। ਪਾਰਟੀ ਦੇ 17 ਉਮੀਦਵਾਰ ਪੰਜਾਬੀ ਮੂਲ ਦੇ ਹਨ। ਇਸ ਤੋਂ ਬਾਅਦ ਕੰਜ਼ਰਵੈਟਿਕ ਪਾਰਟੀ ਦੇ 13, ਨਿਊ ਡੈਮੋਕ੍ਰੇਟਿਕ ਪਾਰਟੀ ਦੇ 10, ਪੀਪਲਸ ਪਾਰਟੀ ਆਫ ਕੈਨੇਡਾ ਦੇ 5, ਗ੍ਰੀਨ ਵੱਲੋਂ ਇੱਕ ਅਤੇ ਇੱਕ ਆਜ਼ਾਦ ਉਮੀਦਵਾਰ ਸ਼ਾਮਿਲ ਹਨ।ਸਾਲ 2019 ਦੀਆਂ ਚੋਣਾਂ ਵਿੱਚ ਵੀ ਇੰਨੇ ਹੀ ਉਮੀਦਵਾਰ ਨਜ਼ਰ ਆਏ ਸਨ, ਜਿਨ੍ਹਾਂ ਵਿੱਚੋਂ 19 ਨੇ ਹਾਊਸ ਆਫ ਕਾਮਨਸ ਵਿੱਚ ਥਾਂ ਬਣਾਈ ਸੀ।