ਗਾਰਡੀਅਨ ਨੇ ਭਾਰਤੀ ਸ਼ੋਸ਼ਲ ਮੀਡੀਆ ਉਪਰ ਮੁਸਲਮਾਨਾਂ ਵਿਰੁਧ ਨਫਰਤ ਉਤਸ਼ਾਹਿਤ ਕਰਨ ਦੇ ਦੋਸ਼ ਲਗਾਏ

ਗਾਰਡੀਅਨ ਨੇ ਭਾਰਤੀ ਸ਼ੋਸ਼ਲ ਮੀਡੀਆ ਉਪਰ ਮੁਸਲਮਾਨਾਂ ਵਿਰੁਧ ਨਫਰਤ ਉਤਸ਼ਾਹਿਤ ਕਰਨ ਦੇ ਦੋਸ਼ ਲਗਾਏ

*ਮੈਟਾ ਨੇ ਹਿੰਸਾ ਭੜਕਾਉਣ ਵਾਲੇ ਫੇਕ ਸਿਆਸੀ ਵਿਗਿਆਪਨਾਂ ਨੂੰ ਮਨਜ਼ੂਰੀ ਦਿੱਤੀ

*ਮੋਦੀ ਖਿਲਾਫ ਇਸ਼ਤਿਹਾਰ ਰੋਕੇ,ਮੁਸਲਮਾਨਾਂ ਵਿਰੁਧ ਭੜਕਾਊ ਇਸ਼ਤਿਹਾਰ ਚਲਣ ਦਿਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ- ਇੱਕ ਰਿਪੋਰਟ ਦੇ ਅਨੁਸਾਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਨੇ ਭਾਰਤੀ ਚੋਣਾਂ ਦੌਰਾਨ ਏਆਈ ਰਾਹੀਂ ਹੇਰਾਫੇਰੀ ਨਾਲ ਸਿਰਜੇ ਰਾਜਨੀਤਿਕ ਇਸ਼ਤਿਹਾਰਾਂ ਨੂੰ ਮਨਜ਼ੂਰੀ ਦਿੱਤੀ। ਇਹ ਉਹ ਇਸ਼ਤਿਹਾਰ ਸਨ ਜੋ ਗਲਤ ਜਾਣਕਾਰੀ ਅਤੇ ਧਾਰਮਿਕ ਹਿੰਸਾ ਨੂੰ ਭੜਕਾਉਣ 'ਤੇ ਆਧਾਰਿਤ ਸਨ। ਇਹ ਦਾਅਵਾ ਬ੍ਰਿਟੇਨ ਦੇ ਮਸ਼ਹੂਰ ਅਖਬਾਰ 'ਦਿ ਗਾਰਡੀਅਨ' ਦੀ ਰਿਪੋਰਟ ਵਿਚ ਕੀਤਾ ਗਿਆ ਹੈ।

ਰਿਪੋਰਟ ਦੇ ਅਨੁਸਾਰ, ਫੇਸਬੁੱਕ ਨੇ ਭਾਰਤ ਵਿੱਚ ਮੁਸਲਮਾਨਾਂ ਪ੍ਰਤੀ ਨਫਰਤ ਫੈਲਾਉਣ ਵਾਲੇ ਇਸ਼ਤਿਹਾਰਾਂ ਨੂੰ ਮਨਜ਼ੂਰੀ ਦਿੱਤੀ ਸੀ - 'ਇਨ੍ਹਾਂ ਕੀੜਿਆਂ ਨੂੰ ਸਾੜ ਦਿਉ ਅਤੇ 'ਹਿੰਦੂਆਂ ਦਾ ਖੂਨ ਵਹਿ ਰਿਹਾ ਹੈ, ਇਨ੍ਹਾਂ ਹਮਲਾਵਰਾਂ ਨੂੰ ਸਾੜ ਦਿਉ। ਇਸ ਦੇ ਨਾਲ ਹੀ ਰਾਜਸੀ ਨੇਤਾਵਾਂ ਨੂੰ ਹਿੰਦੂ ਸਰਵਉੱਚਤਾਵਾਦੀ ਭਾਸ਼ਾ ਅਤੇ ਪ੍ਰਚਾਰ ਨੂੰ ਵੀ ਪ੍ਰਵਾਨਗੀ ਦਿੱਤੀ ਗਈ । 

 ਇਕ ਅਜਿਹੇ ਇਸ਼ਤਿਹਾਰ ਨੂੰ ਵੀ ਮਨਜ਼ੂਰੀ ਦਿੱਤੀ ਗਈ ,ਜਿਸ ਵਿਚ ਪਾਕਿਸਤਾਨ ਦੇ ਝੰਡੇ ਦੀ ਤਸਵੀਰ ਅੱਗੇ ਵਿਰੋਧੀ ਧਿਰ ਦੇ ਨੇਤਾ ਨੂੰ ਫਾਂਸੀ ਦੇਣ ਦਾ ਸੱਦਾ ਦਿੱਤਾ ਗਿਆ । ਇਸ ਵਿਚ ਝੂਠਾ ਦਾਅਵਾ ਕੀਤਾ ਗਿਆ ਸੀ ਕਿ ਉਹ 'ਹਿੰਦੂਆਂ ਨੂੰ ਭਾਰਤ ਵਿੱਚੋਂ ਖ਼ਤਮ' ਕਰਨਾ ਚਾਹੁੰਦਾ ਹੈ। ਹਾਲਾਂਕਿ ਇਨ੍ਹਾਂ ਇਸ਼ਤਿਹਾਰਾਂ ਨੂੰ ਪ੍ਰਕਾਸ਼ਿਤ ਕੀਤੇ ਜਾਣ ਤੋਂ ਪਹਿਲਾਂ  ਹੀ ਇਨ੍ਹਾਂ  ਨੂੰ ਹਟਾ ਦਿੱਤਾ ਗਿਆ ਸੀ।ਇਨ੍ਹਾਂ ਇਸ਼ਤਿਹਾਰਾਂ ਨੂੰ ਇੰਡੀਆ ਸਿਵਲ ਵਾਚ ਇੰਟਰਨੈਸ਼ਨਲ ਅਤੇ ਕਾਰਪੋਰੇਟ ,   ਜਵਾਬਦੇਹੀ ਸੰਗਠਨ ਈਕੋ ਦੁਆਰਾ ਬਣਾਇਆ ਗਿਆ ਸੀ, ਅਤੇ ਮੇਟਾ ਦੀ ਵਿਗਿਆਪਨ ਲਾਇਬ੍ਰੇਰੀ - ਫੇਸਬੁੱਕ ਅਤੇ ਇੰਸਟਰਾਗ੍ਰਾਮ 'ਤੇ ਸਾਰੇ ਵਿਗਿਆਪਨਾਂ ਦਾ ਇੱਕ ਡੇਟਾਬੇਸ ਵਿੱਚ ਸਬਮਿਟ ਕੀਤਾ ਗਿਆ ਸੀ। ਇਹ ਸੰਗਠਨ ਇਸ ਗੱਲ ਦੀ ਜਾਂਚ ਕਰਨਾ ਚਾਹੁੰਦੇ ਸਨ ਕਿ ਮੈਟਾ ਭਾਰਤ ਵਿੱਚ ਚੋਣਾਂ ਦੌਰਾਨ ਭੜਕਾਊ ਜਾਂ ਨੁਕਸਾਨਦੇਹ ਭਾਸ਼ਣਾਂ 'ਤੇ ਕਿਸ ਹੱਦ ਤੱਕ ਪਾਬੰਦੀ ਲਗਾਉਣ ਦੇ ਸਮਰੱਥ ਹੈ। 

ਰਿਪੋਰਟ ਦੇ ਅਨੁਸਾਰ, ਇਹ ਸਾਰੇ ਇਸ਼ਤਿਹਾਰ ਭਾਰਤ ਵਿੱਚ ਪ੍ਰਚਲਿਤ ਨਫ਼ਰਤ ਭਰੇ ਭਾਸ਼ਣ ਅਤੇ ਗਲਤ ਜਾਣਕਾਰੀ ਦੇ ਆਧਾਰ 'ਤੇ ਬਣਾਏ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਮਨੁੱਖੀ ਅਧਿਕਾਰ ਸਮੂਹਾਂ, ਕਾਰਕੁਨਾਂ ਅਤੇ ਵਿਰੋਧੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੌਰਾਨ ਭਾਰਤ ਦੀਆਂ ਮੁਸਲਿਮ ਘੱਟ ਗਿਣਤੀਆਂ 'ਤੇ ਅੱਤਿਆਚਾਰ ਅਤੇ ਜ਼ੁਲਮ ਵਧੇ ਹਨ। ਹਾਲਾਂ ਕਿ ਮੋਦੀ ਸਰਕਾਰ ਇਸ ਤੋਂ ਲਗਾਤਾਰ ਇਨਕਾਰ ਕਰਦੀ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾਂ 'ਤੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ। ਰਾਜਸਥਾਨ ਵਿੱਚ ਇੱਕ ਰੈਲੀ ਦੌਰਾਨ ਪੀਐਮ ਮੋਦੀ ਨੇ ਮੁਸਲਮਾਨਾਂ ਬਾਰੇ ਭੜਕਾਊ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਵੀ ਉਹ ਲਗਾਤਾਰ ਅਜਿਹੇ ਭਾਸ਼ਣ ਦੇ ਰਹੇ ਹਨ।

ਉਨ੍ਹਾਂ ਨੇ ਇਕ ਚੋਣ ਰੈਲੀ ਵਿਚ ਕਿਹਾ ਸੀ, 'ਉਨ੍ਹਾਂ (ਕਾਂਗਰਸ) ਨੇ ਕਿਹਾ ਸੀ ਕਿ ਦੇਸ਼ ਦੀ ਜਾਇਦਾਦ 'ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਇਸ ਦਾ ਮਤਲਬ ਹੈ ਕਿ ਉਹ ਇਹ ਜਾਇਦਾਦ ਇਕੱਠੀ ਕਰਕੇ ਕਿਸ ਨੂੰ ਵੰਡਣਗੇ? ਜਿਨ੍ਹਾਂ ਦੇ ਵੱਧ ਬੱਚੇ ਹਨ ਉਨ੍ਹਾਂ ਵਿੱਚ ਵੰਡਣਗੇ। ਘੁਸਪੈਠੀਆਂ ਨੂੰ ਵੰਡ ਦੇਣਗੇ। ...ਇਹ ਕਾਂਗਰਸ ਦਾ ਮੈਨੀਫੈਸਟੋ ਕਹਿ ਰਿਹਾ ਹੈ ਕਿ ਅਸੀਂ ਮਾਵਾਂ-ਭੈਣਾਂ ਦੇ ਸੋਨੇ ਦਾ ਹਿਸਾਬ ਲਵਾਂਗੇ। ..

ਡਾਕਟਰ ਮਨਮੋਹਨ ਸਿੰਘ  ਦੀ ਸਰਕਾਰ ਨੇ ਕਿਹਾ ਸੀ ਕਿ ਜਾਇਦਾਦ 'ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਇਹ ਸ਼ਹਿਰੀ ਨਕਸਲੀ ਸੋਚ,  ਮਾਵਾਂ-ਭੈਣਾਂ, ਦਾ ਮੰਗਲਸੂਤਰ ਵੀ ਨਹੀਂ ਬਚਣ ਦੇਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਇਕ ਹੋਰ ਭਾਸ਼ਣ ਵਿਚ ਕਿਹਾ ਸੀ, 'ਕਾਂਗਰਸ ਦੁਆਰਾ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਤੋਂ ਉਹੀ ਸੋਚ ਪ੍ਰਗਟ ਹੁੰਦੀ ਹੈ ਜੋ ਆਜ਼ਾਦੀ ਅੰਦੋਲਨ ਦੌਰਾਨ ਮੁਸਲਿਮ ਲੀਗ ਵਿਚ ਸੀ। ਕਾਂਗਰਸ ਦਾ ਮੈਨੀਫੈਸਟੋ ਪੂਰੀ ਤਰ੍ਹਾਂ ਮੁਸਲਿਮ ਲੀਗ ਦੀ ਛਾਪ ਰੱਖਦਾ ਹੈ ਅਤੇ ਇਸ ਦਾ ਜੋ ਵੀ ਹਿੱਸਾ ਬਚਿਆ ਹੈ, ਉਸ 'ਤੇ ਖੱਬੇਪੱਖੀਆਂ ਦਾ ਪੂਰੀ ਤਰ੍ਹਾਂ ਦਬਦਬਾ ਹੈ। ਇਸ ਵਿੱਚ ਕਾਂਗਰਸ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ।  ਹਾਲਾਂਕਿ, ਰਿਪੋਰਟ ਤਿਆਰ ਕਰਨ ਵਾਲੇ ਖੋਜਕਰਤਾਵਾਂ ਨੇ ਮੇਟਾ ਨੂੰ ਅੰਗਰੇਜ਼ੀ, ਹਿੰਦੀ, ਬੰਗਾਲੀ, ਗੁਜਰਾਤੀ ਅਤੇ ਕੰਨੜ ਵਿੱਚ 22 ਇਸ਼ਤਿਹਾਰ ਦਿੱਤੇ ਸਨ।

ਇਨ੍ਹਾਂ ਵਿੱਚੋਂ 14 ਨੂੰ ਮਨਜ਼ੂਰੀ ਦਿੱਤੀ ਗਈ ਸੀ। ਬਾਕੀ ਤਿੰਨਾਂ ਨੂੰ ਮਾਮੂਲੀ ਤਬਦੀਲੀਆਂ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ, ਜਿਸ  ਭੜਕਾਊ ਸੰਦੇਸ਼ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਖੋਜਕਰਤਾਵਾਂ ਦੁਆਰਾ ਤੁਰੰਤ ਹਟਾ ਦਿੱਤਾ ਗਿਆ ਸੀ। 

ਦਿ ਗਾਰਡੀਅਨ ਰਿਪੋਰਟ ਵਿਚ ਕਿਹਾ ਗਿਆ  ਕਿ ਮੈਟਾ ਦਾ ਸਿਸਟਮ ਇਹ ਪਤਾ ਲਗਾਉਣ ਵਿੱਚ ਅਸਫਲ ਰਿਹਾ ਕਿ ਸਾਰੇ ਪ੍ਰਵਾਨਿਤ ਇਸ਼ਤਿਹਾਰਾਂ ਵਿੱਚ ਏਆਈ- ਹੇਰਾਫੇਰੀ ਵਾਲੀਆਂ ਤਸਵੀਰਾਂ ਸਨ। ਅਜਿਹਾ ਉਦੋਂ ਹੈ ਜਦੋਂ ਕੰਪਨੀ ਨੇ ਕਿਹਾ ਸੀ ਕਿ ਆਰਟੀਫੀਸ਼ਲ ਇੰਟੈਲੀਜੈਂਸ ਜਨਰੇਟਿਡ ਫੋਟੋਆਂ ਨੂੰ ਰੋਕ ਦਿੱਤਾ ਜਾਵੇਗਾ। ਪੰਜ ਇਸ਼ਤਿਹਾਰਾਂ ਨੂੰ ਨਫ਼ਰਤ ਭਰੇ ਭਾਸ਼ਣ ਅਤੇ ਹਿੰਸਾ 'ਤੇ ਮੈਟਾ ਦੀ ਕਮਿਊਨਿਟੀ ਸਟੈਂਡਰਡਜ਼ ਨੀਤੀ ਨੂੰ ਤੋੜਨ ਲਈ ਰੱਦ ਕਰ ਦਿੱਤਾ ਗਿਆ ਸੀ, ਜਿਸ ਵਿੱਚ ਮੋਦੀ ਬਾਰੇ ਗਲਤ ਜਾਣਕਾਰੀ ਵਾਲਾ ਵਿਗਿਆਪਨ ਵੀ ਸ਼ਾਮਲ ਹੈ। ਪਰ ਜਿਨ੍ਹਾਂ 14 ਨੂੰ ਮਨਜ਼ੂਰੀ ਦਿੱਤੀ ਗਈ ਸੀ, ਉਨ੍ਹਾਂ ਨੇ ਜ਼ਿਆਦਾਤਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਈਕੋ ਪ੍ਰਚਾਰਕ ਮੇਨ ਹਮਦ ਨੇ ਮੇਟਾ 'ਤੇ ਨਫ਼ਰਤ ਭਰੇ ਭਾਸ਼ਣ ਦੇ ਫੈਲਾਅ ਤੋਂ ਲਾਭ ਉਠਾਉਣ ਦਾ ਦੋਸ਼ ਲਗਾਇਆ। ਜਵਾਬ ਵਿੱਚ, ਇੱਕ ਮੇਟਾ ਦੇ ਬੁਲਾਰੇ ਨੇ ਕਿਹਾ ਕਿ ਜਿਹੜੇ ਲੋਕ ਚੋਣਾਂ ਜਾਂ ਰਾਜਨੀਤੀ ਬਾਰੇ ਵਿਗਿਆਪਨ ਚਲਾਉਣਾ ਚਾਹੁੰਦੇ ਹਨ, "ਸਾਡੇ ਪਲੇਟਫਾਰਮਾਂ 'ਤੇ ਲੋੜੀਂਦੀ ਪ੍ਰਵਾਨਗੀ ਪ੍ਰਕਿਰਿਆ ਵਿੱਚੋਂ ਲੰਘਣਾ ਹੋਵੇਗਾ ਅਤੇ ਸਾਰੇ ਲਾਗੂ ਕਾਨੂੰਨਾਂ ਦੀ ਪਾਲਣਾ ਕਰਨ ਲਈ ਪਾਬੰਦ ਹਨ।ਕੰਪਨੀ ਨੇ ਕਿਹਾ,' ਜਦੋਂ ਸਾਨੂੰ ਇਸ਼ਤਿਹਾਰਬਾਜ਼ੀ ਸਮੇਤ ਸਮੱਗਰੀ ਮਿਲਦੀ ਹੈ, ਜੋ ਸਾਡੇ  ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ, ਤਾਂ ਅਸੀਂ ਇਸ ਦੀ ਰਚਨਾ ਪ੍ਰਕਿਰਿਆ ਦੀ ਪਰਵਾਹ ਕੀਤੇ ਬਿਨਾਂ, ਇਸਨੂੰ ਹਟਾ ਦਿੰਦੇ ਹਾਂ।

ਆਰਟੀਫੀਸ਼ਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਸਮੱਗਰੀ ਸਾਡੇ ਸੁਤੰਤਰ ਫੈਕਟਚੈਕਰਜ ਦੇ ਨੈਟਵਰਕ ਦੁਆਰਾ ਸਮੀਖਿਆ ਅਤੇ ਮੁਲਾਂਕਣ ਲਈ ਵੀ ਯੋਗ ਹੈ।  ਇੱਕ ਵਾਰ ਜਦ ਕਿਸੇ ਸਮਗਰੀ ਨੂੰ 'ਪਰਵਰਤਿਤ ਦੇ ਰੂਪ ਵਿਚ ਲੇਬਲ ਕੀਤਾ ਜਾਂਦਾ ਹੈ, ਅਸੀਂ ਇਸਦੀ ਪਹੁੰਚ ਨੂੰ ਘੱਟ ਕਰ ਦਿੰਦੇ  ਹਾਂ।" ਮੈਟਾ ਉਪਰ ਪਹਿਲਾਂ ਹੀ ਭਾਰਤ ਵਿੱਚ ਇਸਦੇ ਪਲੇਟਫਾਰਮਾਂ 'ਤੇ ਇਸਲਾਮੋਫੋਬਿਕ ਨਫਰਤ ਭਰੇ ਭਾਸ਼ਣ ਦੇ ਫੈਲਣ ਨੂੰ ਰੋਕਣ ਵਿੱਚ ਅਸਫਲ ਰਹਿਣ,  ਹਿੰਸਾ ਅਤੇ ਮੁਸਲਿਮ ਵਿਰੋਧੀ ਸਾਜ਼ਿਸ਼ਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕੁਝ ਮਾਮਲਿਆਂ ਵਿੱਚ ਪੋਸਟ ਦੇ ਕਾਰਨ ਦੰਗਿਆਂ ਅਤੇ ਲਿੰਚਿੰਗ ਦੇ ਅਸਲ ਮਾਮਲੇ ਸਾਹਮਣੇ ਆਏ ਹਨ।

 

ਮੈਟਾ ਦੇ ਗਲੋਬਲ ਅਫੇਅਰਜ਼ ਦੇ ਪ੍ਰਧਾਨ ਨਿਕ ਕਲੇਗ ਨੇ ਹਾਲ ਹੀ ਵਿੱਚ ਭਾਰਤ ਦੀਆਂ ਚੋਣਾਂ ਨੂੰ 'ਸਾਡੇ ਲਈ ਬਹੁਤ ਵੱਡਾ ਇਮਤਿਹਾਨ' ਦੱਸਿਆ ਅਤੇ ਕਿਹਾ ਕਿ ਕੰਪਨੀ ਨੇ 'ਭਾਰਤ ਵਿੱਚ ਕਈ ਮਹੀਨਿਆਂ ਤੋਂ ਤਿਆਰੀ' ਕੀਤੀ ਹੈ। ਮੇਟਾ ਨੇ ਕਿਹਾ ਕਿ ਇਸ ਨੇ ਸਾਰੇ ਪਲੇਟਫਾਰਮਾਂ 'ਤੇ ਸਥਾਨਕ ਅਤੇ ਤੀਜੀ-ਧਿਰ ਦੇ ਫੈਕਟ ਚੈਕਰਰਜ  ਦੇ ਆਪਣੇ ਨੈੱਟਵਰਕ ਦਾ ਵਿਸਤਾਰ ਕੀਤਾ ਹੈ, ਅਤੇ 20 ਭਾਰਤੀ ਭਾਸ਼ਾਵਾਂ ਵਿੱਚ ਕੰਮ ਕਰ ਰਿਹਾ ਹੈ।