ਭਾਰਤ ਦਾ ਪਾਸਪੋਰਟ ਹੋਇਆ ਕਮਜ਼ੋਰ

ਭਾਰਤ ਦਾ ਪਾਸਪੋਰਟ ਹੋਇਆ ਕਮਜ਼ੋਰ

ਭਾਰਤ ਦਾ ਪਾਸਪੋਰਟ ਤਾਕਤ ਦੇ ਲਿਹਾਜ਼ ਨਾਲ 80ਵੇਂ ਨੰਬਰ 'ਤੇ ਸੀ ਪਰ ਹੁਣ ਇਹ 85ਵੇਂ ਨੰਬਰ 'ਤੇ ਆਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ: ਭਾਰਤੀ ਪਾਸਪੋਰਟ ਦੀ ਤਾਕਤ ਵਿੱਚ ਕੁਝ ਕਮੀ ਆਈ ਹੈ। ਇਹ ਭਾਰਤ ਲਈ ਨਿਰਾਸ਼ਾਜਨਕ ਹੈ, ਜੋ ਇੱਕ ਵੱਡੀ ਵਿਸ਼ਵ ਆਰਥਿਕ ਸ਼ਕਤੀ ਵਜੋਂ ਉਭਰ ਰਿਹਾ ਹੈ। ਪਹਿਲਾਂ ਭਾਰਤ ਦਾ ਪਾਸਪੋਰਟ ਤਾਕਤ ਦੇ ਲਿਹਾਜ਼ ਨਾਲ 80ਵੇਂ ਨੰਬਰ 'ਤੇ ਸੀ ਪਰ ਹੁਣ ਇਹ ਕੁਝ ਸਥਾਨ ਖਿਸਕ ਕੇ 85ਵੇਂ ਨੰਬਰ 'ਤੇ ਆ ਗਿਆ ਹੈ।ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਪਾਸਪੋਰਟਾਂ ਦੀ ਤਾਕਤ ਇਸ ਆਧਾਰ 'ਤੇ ਮਾਪੀ ਜਾਂਦਾ ਹੈ ਕਿ ਕਿੰਨੇ ਦੇਸ਼ ਇਸ 'ਤੇ ਵੀਜ਼ਾ-ਮੁਕਤ ਦਾਖਲਾ ਪ੍ਰਦਾਨ ਕਰਦੇ ਹਨ। ਇਸ ਪੈਮਾਨੇ 'ਤੇ ਹੈਨਲੇ ਪਾਸਪੋਰਟ ਇੰਡੈਕਸ ਜਾਰੀ ਕੀਤਾ ਜਾਂਦਾ ਹੈ। ਦੂਜੀ ਤਿਮਾਹੀ ਲਈ ਜਾਰੀ ਕੀਤੇ ਗਏ ਹੈਨਲੇ ਪਾਸਪੋਰਟ ਇੰਡੈਕਸ 2024 'ਚ ਭਾਰਤ ਹੁਣ 80ਵੇਂ ਸਥਾਨ ਤੋਂ ਡਿੱਗ ਕੇ 85ਵੇਂ ਸਥਾਨ 'ਤੇ ਆ ਗਿਆ ਹੈ। 

ਭਾਰਤੀ ਪਾਸਪੋਰਟ ਧਾਰਕ ਭਾਵ ਭਾਰਤ ਦੇ ਲੋਕ 62 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਇਹਨਾਂ ਦੇਸ਼ਾਂ ਵਿੱਚ ਭੂਟਾਨ, ਬ੍ਰਿਟਿਸ਼ ਵਰਜਿਨ ਆਈਲੈਂਡ, ਬਾਰਬਾਡੋਸ, ਥਾਈਲੈਂਡ, ਜਾਰਡਨ, ਮਲੇਸ਼ੀਆ, ਮਾਲਦੀਵ, ਸ਼੍ਰੀਲੰਕਾ, ਮਾਰੀਸ਼ਸ ਅਤੇ ਇੰਡੋਨੇਸ਼ੀਆ ਆਦਿ ਸ਼ਾਮਲ ਹਨ।

ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਸਭ ਤੋਂ ਮਜ਼ਬੂਤ 

ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਗੱਲ ਕਰੀਏ ਤਾਂ ਹੈਨਲੇ ਪਾਸਪੋਰਟ ਇੰਡੈਕਸ ਮੁਤਾਬਕ ਫਰਾਂਸ, ਜਰਮਨੀ, ਇਟਲੀ, ਜਾਪਾਨ, ਸਿੰਗਾਪੁਰ ਅਤੇ ਸਪੇਨ ਸਭ ਤੋਂ ਉੱਪਰ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਧਾਰਕ ਬਿਨਾਂ ਵੀਜ਼ਾ 194 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਤੋਂ ਬਾਅਦ ਫਿਨਲੈਂਡ, ਨੀਦਰਲੈਂਡ, ਸਵੀਡਨ ਅਤੇ ਦੱਖਣੀ ਕੋਰੀਆ 193 ਦੇਸ਼ਾਂ ਤੱਕ ਵੀਜ਼ਾ-ਮੁਕਤ ਸਫ਼ਰ ਕਰ ਸਕਦੇ ਹਨ। ਆਸਟਰੀਆ, ਡੈਨਮਾਰਕ, ਆਇਰਲੈਂਡ, ਯੂਕੇ ਅਤੇ ਲਕਸਮਬਰਗ ਦੇ ਪਾਸਪੋਰਟ 192 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ।

ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਸਭ ਤੋਂ ਕਮਜ਼ੋਰ 

ਸਭ ਤੋਂ ਕਮਜ਼ੋਰ ਪਾਸਪੋਰਟ ਡੋਮਿਨਿਕਾ, ਹੈਤੀ, ਮਾਈਕ੍ਰੋਨੇਸ਼ੀਆ, ਕਤਰ, ਸੇਂਟ ਵਿਨਸੈਂਟ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਵੈਨੂਆਟੂ ਵਰਗੇ ਦੇਸ਼ਾਂ ਦੇ ਹਨ। ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਦੇ ਪਾਸਪੋਰਟ ਵੀ ਹੈਨਲੀ ਪਾਸਪੋਰਟ ਸੂਚਕਾਂਕ 'ਤੇ ਨੀਵੇਂ ਸਥਾਨ 'ਤੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਹੈ।