ਨਸ਼ਿਆਂ ਦੀ ਤਸਕਰੀ ਵਿੱਚ ਪੰਜਾਬ ਸਭ ਤੋਂ ਉੱਪਰ

ਨਸ਼ਿਆਂ ਦੀ ਤਸਕਰੀ ਵਿੱਚ ਪੰਜਾਬ ਸਭ ਤੋਂ ਉੱਪਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗ੍ਹੜ:ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਨਸ਼ਿਆਂ ਦੇ ਖ਼ਤਰੇ ਨੂੰ ਲੈ ਕੇ ਪਹਿਲਾਂ ਤੋਂ ਹੀ ਬਦਨਾਮ ਪੰਜਾਬ ਐੱਨਡੀਪੀਐੱਸ ਐਕਟ, 1985 ਦੇ ਤਹਿਤ ਐੱਫ਼ਆਈਆਰ ਦਰਜ ਕਰਨ ਦੇ ਮਾਮਲੇ ਵਿੱਚ ਕੇਰਲਾ ਅਤੇ ਮਹਾਰਾਸ਼ਟਰ ਤੋਂ ਪਿੱਛੇ ਹੈ।

ਜਦੋਂ ਕਿ ਸਾਲ 2022 ਐੱਨਡੀਪੀਐੱਸ ਐਕਟ ਤਹਿਤ 26,619 ਮਾਮਲੇ ਦਰਜ ਕੀਤੇ ਗਏ ਸਨ।ਮਹਾਰਾਸ਼ਟਰ ਵਿੱਚ 13,830 ਐੱਫਆਈਆਰ ਸਨ। ਇਸ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਹੈ ਜਿੱਥੇ 12,442 ਮਾਮਲੇ ਦਰਜ ਹੋਏ। ਇਹ ਸੂਬੇ ਵਿੱਚ ਪ੍ਰਤੀ 1 ਲੱਖ ਵਿਅਕਤੀਆਂ ਪਿੱਛੇ 40.7 ਕੇਸ ਬਣਦੇ ਹਨ।

ਨਸ਼ਿਆਂ ਦੀ ਤਸਕਰੀ ਲਈ 7,433 ਮਾਮਲਿਆਂ ਦੇ ਨਾਲ ਪੰਜਾਬ ਦੇਸ਼ ਦੇ ਬਾਕੀ ਸੂਬਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਸਾਲ 2021 ਵਿੱਚ ਨਸ਼ਾ ਤਸਕਰੀ ਦੇ 5,766 ਮਾਮਲੇ ਦਰਜ ਕੀਤੇ ਗਏ ਸਨ।ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ 4,920, ਤਾਮਿਲਨਾਡੂ ਵਿੱਚ 2,590, ਰਾਜਸਥਾਨ ਵਿੱਚ 2,428 ਅਤੇ ਮੱਧ ਪ੍ਰਦੇਸ਼ ਵਿਚ 2,169 ਮਾਮਲੇ ਹਨ।