ਪਹਿਲਾਵਾਨਾਂ ਦੇ ਮਾਮਲੇ ਵਿਚ ਅੰਤਰਰਾਸ਼ਟਰੀ ਰੈਫਰੀ ਜਗਬੀਰ ਸਿੰਘ ਨੇ ਬ੍ਰਿਜਭੁਸ਼ਣ ਵਿਰੁੱਧ ਦਿੱਤਾ ਬਿਆਨ

ਪਹਿਲਾਵਾਨਾਂ ਦੇ ਮਾਮਲੇ ਵਿਚ ਅੰਤਰਰਾਸ਼ਟਰੀ ਰੈਫਰੀ ਜਗਬੀਰ ਸਿੰਘ ਨੇ ਬ੍ਰਿਜਭੁਸ਼ਣ ਵਿਰੁੱਧ ਦਿੱਤਾ ਬਿਆਨ

ਸਮਝੌਤਾ ਕਰਣ ਲਈ ਮਿਲ ਰਹੀਆਂ ਹਨ ਧਮਕੀ ਭਰੀ ਕਾਲਾ: ਸਾਕਸ਼ੀ ਮਲਿਕ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 10 ਜੂਨ (ਮਨਪ੍ਰੀਤ ਸਿੰਘ ਖਾਲਸਾ):- ਪਹਿਲਵਾਨ ਅਤੇ ਡਬਲਊ ਐਫ ਆਈ ਦੇ ਸਾਬਕਾ ਪਪ੍ਰਧਾਨ ਬ੍ਰਿਜ ਭੂਸ਼ਣ ਨੂੰ ਲੈ ਕੇ ਹੋਏ ਵਿਵਾਦ 'ਚ ਸੋਨੀਪਤ 'ਚ ਖਾਪ ਪੰਚਾਇਤ ਹੋਈ। ਇਸ 'ਚ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਪਹੁੰਚ ਕੇ ਖਾਪ ਪ੍ਰਤੀਨਿਧੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਬਾਰੇ ਦੱਸਿਆ। ਸਾਕਸ਼ੀ ਮਲਿਕ ਨੇ ਕਿਹਾ ਕਿ ਸਾਨੂੰ ਲਗਾਤਾਰ ਧਮਕੀ ਭਰੇ ਕਾਲ ਆ ਰਹੇ ਹਨ ਜਿਸ ਵਿਚ ਸਮਝੌਤਾ ਕਰਨ ਲਈ ਕਿਹਾ ਜਾ ਰਿਹਾ ਹੈ ਨਾਲ ਹੀ ਜ਼ੇਕਰ ਸਮਝੌਤਾ ਨਹੀਂ ਕਰਦੇ ਤਾਂ ਸਾਰਾ ਕਰੀਅਰ ਖਤਮ ਹੋ ਜਾਵੇਗਾ, ਕਿਹਾ ਜਾ ਰਿਹਾ ਹੈ । ਜਦੋਂ ਕਿ ਅਸੀਂ ਪਹਿਲੇ ਦਿਨ ਤੋਂ ਹੀ ਇਹ ਕਹਿ ਰਹੇ ਹਾਂ ਕਿ ਬ੍ਰਿਜ ਭੂਸ਼ਣ ਨੂੰ ਹਿਰਾਸਤ ਵਿੱਚ ਲਿਆ ਜਾਵੇ। ਜੇਕਰ ਉਹ ਬਾਹਰ ਰਹੇਗਾ ਤਾਂ ਦੂਜਿਆਂ 'ਤੇ ਦਬਾਅ ਹੋਵੇਗਾ ਜਿਦਾਂ ਕਿ ਪਾਸਕੋ ਐਕਟ ਵਾਲੀ ਗਵਾਹ ਕੁੜੀ ਟੁੱਟ ਗਈ, ਹੌਲੀ-ਹੌਲੀ ਹੋਰ ਕੁੜੀਆਂ ਟੁੱਟ ਜਾਣਗੀਆਂ। ਅਸੀਂ ਏਸ਼ਿਆਈ ਖੇਡਾਂ ਉਦੋਂ ਹੀ ਖੇਡਾਂਗੇ ਜਦੋਂ ਇਹ ਸਾਰਾ ਮਾਮਲਾ ਹੱਲ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਕਰਦੀ ਹਾਂ ਕਿ ਅਸੀਂ ਸਾਰੇ ਇੱਕ ਹਾਂ। ਮੈਂ, ਬਜਰੰਗ ਅਤੇ ਵਿਨੇਸ਼ ਅਸੀਂ ਇੱਕ ਹਾਂ ਅਤੇ ਇੱਕ ਰਹਾਂਗੇ। 

ਇਸ ਦੇ ਨਾਲ ਹੀ ਬਜਰੰਗ ਨੇ ਕਿਹਾ ਕਿ ਸਰਕਾਰ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਨਹੀਂ ਹੈ। ਕੇਂਦਰ ਨੇ 15 ਜੂਨ ਤੱਕ ਦਾ ਸਮਾਂ ਲਿਆ ਹੈ। ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਲਈ ਇੱਕ ਹੋਰ ਧਰਨਾ ਦਿੱਤਾ ਜਾਵੇਗਾ। 15 ਤੋਂ ਬਾਅਦ 16 ਜਾਂ 17 ਜੂਨ ਨੂੰ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਵਿੱਚ ਮੁੜ ਧਰਨਾ ਦਿੱਤਾ ਜਾ ਸਕਦਾ ਹੈ।

ਇਸ ਦੌਰਾਨ ਇਕ ਅੰਤਰਰਾਸ਼ਟਰੀ ਰੈਫਰੀ ਜਗਬੀਰ ਸਿੰਘ ਨੇ ਦਿੱਲੀ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਬ੍ਰਿਜ ਭੂਸ਼ਣ ਇਕ ਪ੍ਰੋਗਰਾਮ 'ਚ ਪਹਿਲਵਾਨਾਂ ਨੂੰ ਛੂਹ ਰਿਹਾ ਸੀ। ਮਹਿਲਾ ਪਹਿਲਵਾਨ ਬੇਚੈਨ ਲੱਗ ਰਹੀ ਸੀ। ਉਸ ਨੇ ਬ੍ਰਿਜਭੂਸ਼ਣ ਨੂੰ ਵੀ ਧੱਕਾ ਦਿੱਤਾ। ਲੱਗਦਾ ਹੈ ਕਿ ਉਸ ਦਿਨ ਕੁਝ ਗਲਤ ਹੋ ਗਿਆ ਸੀ। ਦੂਜੀ ਘਟਨਾ ਦਾ ਜ਼ਿਕਰ ਕਰੀਏ ਤਾਂ ਇਹ 2013 ਵਿੱਚ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ਦੀ ਹੈ, ਜੋ ਕਿ ਥਾਈਲੈਂਡ ਦੇ ਫੂਕੇਟ ਵਿੱਚ ਖੇਡੀ ਗਈ ਸੀ। ਉੱਥੇ ਵੀ ਬ੍ਰਿਜਭੂਸ਼ਣ ਅਤੇ ਉਸ ਦੇ ਸਾਥੀਆਂ ਨੇ ਸ਼ਰਾਬ ਦੇ ਨਸ਼ੇ 'ਚ ਲੜਕੀਆਂ ਨੂੰ ਉਨ੍ਹਾਂ ਥਾਵਾਂ 'ਤੇ ਛੂਹਿਆ, ਜਿੱਥੇ ਉਨ੍ਹਾਂ ਨੂੰ ਛੂਹਣਾ ਨਹੀਂ ਚਾਹੀਦਾ ਸੀ।