ਅਮਰੀਕਾ ਵਿਚ ਫੁੱਟਬਾਲ ਚੈਂਪੀਅਨਸ਼ਿੱਪ ਜੇਤੂ ਪਰੇਡ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ਵਿਚ 2 ਨਬਾਲਗਾਂ ਵਿਰੁੱਧ ਦੋਸ਼ ਆਇਦ

ਅਮਰੀਕਾ ਵਿਚ ਫੁੱਟਬਾਲ ਚੈਂਪੀਅਨਸ਼ਿੱਪ ਜੇਤੂ ਪਰੇਡ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ਵਿਚ 2 ਨਬਾਲਗਾਂ ਵਿਰੁੱਧ ਦੋਸ਼ ਆਇਦ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਬੀਤੇ ਦਿਨ ਅਮਰੀਕਾ ਵਿਚ ਕੰਸਾਸ ਸਿਟੀ ਚੀਫਸ ਦੀ ਸੁਪਰ ਬਾਊਲ (ਫੁੱਟਬਾਲ ਚੈਂਪੀਅਨਸ਼ਿੱਪ) ਜਿੱਤ ਉਪਰੰਤ ਕੱਢੀ ਪਰੇਡ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ਵਿਚ 2 ਨਬਾਲਗਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਇਸ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਹੋ ਗਈ ਸੀ ਤੇ 11 ਬੱਚਿਆਂ ਸਮੇਤ 25 ਤੋਂ ਵਧ ਲੋਕ ਜਖਮੀ ਹੋ ਗਏ ਸਨ। ਜੁਵੇਨਾਈਲ ਦਫਤਰ ਅਨੁਸਾਰ ਫਿਲਹਾਲ ਨਬਾਲਗਾਂ ਵਿਰੁੱਧ ਹੱਥਿਆਰਾਂ ਤੇ ਗ੍ਰਿਫਤਾਰੀ ਸਮੇ ਵਿਰੋਧ ਕਰਨ ਸਬੰਧੀ ਦੋਸ਼ ਆਇਦ ਕੀਤੇ ਗਏ ਹਨ ਤੇ ਕੰਸਾਸ ਸਿਟੀ ਪੁਲਿਸ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਉਪਰੰਤ ਹੋਰ ਦੋਸ਼ ਲਾਏ ਜਾਣ ਦੀ ਸੰਭਾਵਨਾ ਹੈ। ਨਬਾਲਗਾਂ ਨੂੰ ਜੁਵੇਨਾਈਲ ਡੀਟੈਨਸ਼ਨ ਸੈਂਟਰ ਵਿਚ ਰਖਿਆ ਗਿਆ ਹੈ। ਜਖਮੀਆਂ ਵਿਚੋਂ 19 ਜਣਿਆਂ ਦੇ ਗੋਲੀਆਂ ਵੱਜਣ ਦੀ ਪੁਸ਼ਟੀ ਹੋਈ ਹੈ ਜਦ ਕਿ ਕੁਝ ਲੋਕ ਗੋਲੀਬਾਰੀ ਸਮੇ ਮਚੀ ਭਗਦੜ ਕਾਰਨ ਜਖਮੀ ਹੋਏ ਹਨ।