ਧੋਨੀ ਦੇ ਫੌਜੀ ਚਿੰਨ੍ਹ 'ਤੇ ਭਾਰਤੀ ਬੋਰਡ ਨੂੰ ਆਈਸੀਸੀ ਦਾ ਕੋਰਾ ਜਵਾਬ

ਧੋਨੀ ਦੇ ਫੌਜੀ ਚਿੰਨ੍ਹ 'ਤੇ ਭਾਰਤੀ ਬੋਰਡ ਨੂੰ ਆਈਸੀਸੀ ਦਾ ਕੋਰਾ ਜਵਾਬ

ਲੰਡਨ: ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤ ਦੇ ਵਿਕਟ ਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਵੱਲੋਂ ਆਪਣੇ ਕੀਪਿੰਗ ਦਸਤਾਨਿਆਂ 'ਤੇ ਭਾਰਤੀ ਫੌਜ ਨਾਲ ਸਬੰਧਿਤ ਚਿੰਨ੍ਹ ਬਣਾਉਣ ਦੇ ਮਾਮਲੇ 'ਚ ਕੌਮਾਂਤਰੀ ਕ੍ਰਿਕਟ ਕਾਉਂਸਲ ਨੇ ਭਾਰਤੀ ਕ੍ਰਿਕਟ ਬੋਰਡ ਦੀ ਅਪੀਲ ਨੂੰ ਰੱਦ ਕਰਦਿਆਂ ਧੋਨੀ ਦੇ ਦਸਤਾਨੇ ਤੋਂ ਉਸ ਨਿਸ਼ਾਨ ਨੂੰ ਹਟਾਉਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਧੋਨੀ ਵੱਲੋਂ ਫੌਜ ਦੇ ਨਿਸ਼ਾਨ ਨੂੰ ਦਸਤਾਨੇ 'ਤੇ ਲਗਾਉਣਾ ਖੇਡ ਦੇ ਨਿਯਮਾਂ ਦੇ ਵਿਰੁੱਧ ਸੀ ਪਰ ਭਾਰਤੀ ਕ੍ਰਿਕਟ ਬੋਰਡ ਨੇ ਇਸ ਨਿਸ਼ਾਨ ਨੂੰ ਦਸਤਾਨੇ 'ਤੇ ਲਾਉਣ ਦੀ ਪ੍ਰਵਾਨਗੀ ਮੰਗੀ ਸੀ ਜਿਸ ਨੂੰ ਆਈਸੀਸੀ ਨੇ ਰੱਦ ਕਰ ਦਿੱਤਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ