ਸਿੱਖ ਵਿਗਿਆਨੀ ਹਰਮੀਤ ਸਿੰਘ ਮਲਿਕ ਦੀ ਨੈਸ਼ਨਲ ਅਕੈਡਮੀ ਆਫ ਸਾਇੰਸ ਲਈ ਚੋਣ

ਸਿੱਖ ਵਿਗਿਆਨੀ ਹਰਮੀਤ ਸਿੰਘ ਮਲਿਕ ਦੀ ਨੈਸ਼ਨਲ ਅਕੈਡਮੀ ਆਫ ਸਾਇੰਸ ਲਈ ਚੋਣ
ਹਰਮੀਤ ਸਿੰਘ ਮਲਿਕ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਫਰੈਡ ਹਚਿਨਸਨ ਕੈਂਸਰ ਰਿਸਰਚ ਸੈਂਟਰ ਵਿਚ ਕੰਮ ਕਰਦੇ ਸਿੱਖ ਅਮਰੀਕੀ ਵਿਗਿਆਨੀ (ਬਾਇਆਲੋਜਿਸਟ) ਹਰਮੀਤ ਸਿੰਘ ਮਲਿਕ ਦੀ ਨੈਸ਼ਨਲ ਅਕੈਡਮੀ ਆਫ ਸਾਇੰਸ ਲਈ ਚੋਣ ਕੀਤੀ ਗਈ ਹੈ। ਨੈਸ਼ਨਲ ਅਕੈਡਮੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਚੋਣ ਅਸਲ ਖੋਜ਼ ਵਿਚ ਵਿਸ਼ੇਸ਼ ਤੇ ਨਿਰੰਤਰ ਪ੍ਰਾਪਤੀਆਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। 

ਮਲਿਕ ਜੋ ਬੇਸਿਕ ਸਾਇੰਸਜ ਡਵੀਜਨ ਦੇ ਮੈਂਬਰ ਹਨ ਤੇ ਹਾਵਰਡ ਹਗਜ਼ ਮੈਡੀਕਲ ਇੰਸਟੀਚਿਊਟ ਇਨਵੈਸਟੀਗੇਟਰ ਹਨ, ਨੇ ਜੈਨੇਟਿਕ ਵਿਰੋਧ ਤੇ ਜੀਨਜ਼ ਦੌੜ ਬਾਰੇ ਅਧਿਅਨ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਜੀਨਜ਼ ਕਿਵੇਂ ਵਿਕਾਸ ਕਰਦੇ ਹਨ। 

ਬੇਸਿਕ ਸਾਇੰਸਜ਼ ਡਵੀਜ਼ਨ ਡਾਇਰੈਕਟਰ ਡਾ ਸੂ ਬਿਗਿਨਸ ਨੇ ਸੈਂਟਰ ਨੂੰ ਭੇਜੀ  ਈ ਮੇਲ ਵਿਚ ਕਿਹਾ ਹੈ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਡਵੀਜ਼ਨ ਵਿਚ ਹਰਮੀਤ ਸਿੰਘ ਮਲਿਕ ਦੀਆਂ ਸੇਵਾਵਾਂ ਮਿਲੀਆਂ ਹਨ। ਹਰਮੀਤ ਸਿੰਘ ਮਲਿਕ ਇਕ ਮਹਾਨ ਵਿਗਿਆਨੀ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ