ਲਾਕਡਾਊਨ ਤੋੜ ਕੇ ਮੰਦਿਰ ਵਿਚ ਇਕੱਠੇ ਹੋਏ ਸੈਂਕੜੇ ਲੋਕ

ਲਾਕਡਾਊਨ ਤੋੜ ਕੇ ਮੰਦਿਰ ਵਿਚ ਇਕੱਠੇ ਹੋਏ ਸੈਂਕੜੇ ਲੋਕ

ਕਲਾਬੁਰਗੀ: ਜਿੱਥੇ ਭਾਰਤ ਵਿਚ ਕੋਰੋਨਾਵਾਇਰਸ ਕਾਰਨ ਕੀਤੇ ਲਾਕਡਾਊਨ ਵਿਚ ਪਾਬੰਦੀਆਂ ਦੇ ਚਲਦਿਆਂ ਲੋਕਾਂ ਨੂੰ ਜ਼ਰੂਰੀ ਸਮਾਨ ਖਰੀਦਣ ਜਾਂਦਿਆਂ ਵੀ ਪੁਲਸ ਦੀ ਕੁੱਟ ਝੱਲਣੀ ਪੈ ਰਹੀ ਹੈ ਉੱਥੇ ਕਰਨਾਟਕਾ ਸੂਬੇ ਵਿਚ ਕਲਾਬੁਰਗੀ 'ਚ ਸਥਿਤ ਸਿੱਧਾਲਿੰਗੇਸ਼ਵਰਾ ਮੰਦਰ 'ਚ ਹੋਏ ਧਾਰਮਿਕ ਪ੍ਰੋਗਰਾਮ ਅੰਦਰ ਸੈਂਕੜਿਆਂ ਦੀ ਗਿਣਤੀ 'ਚ ਲੋਕ ਇਕੱਤਰ ਹੋਏ। 

ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਕਲਬੁਰਗੀ ਕੋਰੋਨਾਵਾਇਰਸ ਦਾ ਹਾਟਸਪਾਟ ਐਲਾਨਿਆ ਜਾ ਚੁੱਕਿਆ ਖੇਤਰ ਹੈ। ਇਲਾਕੇ ਵਿਚ ਹੁਣ ਤਕ ਕੋਰੋਨਾਵਾਇਰਸ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ। 

ਕਲਬੁਰਗੀ ਦੇ ਐਸਪੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਮੰਦਿਰ ਦੇ ਆਲੇ ਦੁਆਲੇ 100 ਤੋਂ 150 ਦੇ ਦਰਮਿਆਨ ਲੋਕ ਇਕੱਠੇ ਹੋਏ ਸਨ। ਐਸਪੀ ਮੁਤਾਬਕ ਇਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕੁਤਾਹੀ ਵਰਤਣ ਲਈ ਇਕ ਐਸ ਆਈ ਨੂੰ ਮੁਅੱਤਲ ਵੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲਾ ਆਈਪੀਸੀ ਦੀਆਂ ਧਾਰਾਵਾਂ 188, 143, 269 ਅਧੀਨ ਦਰਜ ਕੀਤਾ ਗਿਆ ਹੈ।